ਸਿਹਤ ਮੰਤਰਾਲੇ ਦਾ ਦਾਅਵਾ: ਭਾਰਤ 'ਚ ਮੌਤ ਦਰ ਕੌਮਾਂਤਰੀ ਔਸਤ ਤੋਂ ਘੱਟ
ਭਾਰਤ 'ਚ ਜਾਂਚ, ਸੰਪਰਕ ਦਾ ਪਤਾ ਲਾਉਣ ਅਤੇ ਇਲਾਜ ਦੀ ਨੀਤੀ ਦੇ ਮੱਦੇਨਜ਼ਰ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 8,69,697 ਟੈਸਟ ਕੀਤੇ ਗਏ। ਹੁਣ ਤਕ ਕੁੱਲ ਦੋ ਕਰੋੜ 85 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਡ ਹੋਏ 18 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 57,381 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਰਿਕਵਰੀ ਰੇਟ 71,61 ਪ੍ਰਤੀਸ਼ਤ ਹੋ ਗਿਆ ਹੈ।
ਮੰਤਰਾਲੇ ਦੇ ਮੁਤਾਬਕ ਭਾਰਤ 'ਚ ਜਾਂਚ, ਸੰਪਰਕ ਦਾ ਪਤਾ ਲਾਉਣ ਅਤੇ ਇਲਾਜ ਦੀ ਨੀਤੀ ਦੇ ਮੱਦੇਨਜ਼ਰ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 8,69,697 ਟੈਸਟ ਕੀਤੇ ਗਏ। ਹੁਣ ਤਕ ਕੁੱਲ ਦੋ ਕਰੋੜ 85 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਸਿਹਤ ਮੰਤਰਾਲੇ ਮੁਤਾਬਕ 12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ 30 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਠੀਕ ਹੋਣ ਦੀ ਦਰ 50 ਫੀਸਦ ਤੋਂ ਜ਼ਿਆਦਾ ਹੈ। ਦਿੱਲੀ 'ਚ ਠੀਕ ਹੋਣ ਦੀ ਦਰ 89.87% ਹੈ।
ਕੋਰੋਨਾ ਦੀ ਰਫ਼ਤਾਰ ਬਰਕਰਾਰ, 24 ਘੰਟਿਆਂ 'ਚ ਢਾਈ ਲੱਖ ਦੇ ਕਰੀਬ ਨਵੇਂ ਕੇਸ, 5000 ਤੋਂ ਜ਼ਿਆਦਾ ਮੌਤਾਂ
ਭਾਰਤ 'ਚ ਹੁਣ ਤਕ 25 ਲੱਖ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਸ਼ਨੀਵਾਰ ਕੋਵਿਡ 19 ਦੇ 65,002 ਨਵੇਂ ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਕੇਸਾਂ ਦਾ ਕੁੱਲ ਅੰਕੜਾ 25,26,192 ਹੋ ਗਿਆ ਹੈ। ਇਸ ਦੌਰਾਨ 996 ਲੋਕਾਂ ਦੀ ਮੌਤ ਗਈ ਹੈ ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 49,036 ਪਹੁੰਚ ਗਿਆ ਹੈ।