ਕੋਰੋਨਾ ਦੀ ਰਫ਼ਤਾਰ ਬਰਕਰਾਰ, 24 ਘੰਟਿਆਂ 'ਚ ਢਾਈ ਲੱਖ ਦੇ ਕਰੀਬ ਨਵੇਂ ਕੇਸ, 5000 ਤੋਂ ਜ਼ਿਆਦਾ ਮੌਤਾਂ
ਕੌਮਾਂਤਰੀ ਪੱਧਰ 'ਤੇ ਕੁੱਲ 7 ਲੱਖ, 67 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 43 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁਨੀਆਂ ਭਰ 'ਚ ਅਜੇ ਵੀ 65 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।
Corona virus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੀਤੇ ਇਕ ਦਿਨ 'ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਦੋ ਲੱਖ 47 ਹਜ਼ਾਰ ਨਵੇਂ ਪੌਜ਼ੇਟਿਵ ਮਾਮਲੇ ਦਰਜ ਕੀਤੇ ਗਏ। ਇਸ ਦੌਰਾਨ 5,140 ਲੋਕਾਂ ਦੀ ਮੌਤ ਹੋ ਗਈ। ਹੁਣ ਤਕ ਕੁੱਲ ਦੋ ਕਰੋੜ 15 ਲੱਖ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਕੌਮਾਂਤਰੀ ਪੱਧਰ 'ਤੇ ਕੁੱਲ 7 ਲੱਖ, 67 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 43 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁਨੀਆਂ ਭਰ 'ਚ ਅਜੇ ਵੀ 65 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।
ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਲਿਸਟ 'ਚ ਅਜੇ ਵੀ ਅਮਰੀਕਾ ਦਾ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 55 ਲੱਖ, 29 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 53 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਤੇ 1071 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ 'ਚ ਇਕ ਦਿਨ 'ਚ 38 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
ਅਮਰੀਕਾ ਕੇਸ- 5,529,789,ਮੌਤਾਂ- 172,606
ਬ੍ਰਾਜ਼ੀਲ ਕੇਸ- 3,317,832,ਮੌਤਾਂ- 107,297
ਭਾਰਤ ਕੇਸ- 2,589,208,ਮੌਤਾਂ- 50,084
ਰੂਸ ਕੇਸ - 917,884,ਮੌਤਾਂ - 15,617
ਸਾਊਥ ਅਫਰੀਕਾ ਕੇਸ-583,653, ਮੌਤਾਂ - 11,677
ਪੇਰੂ ਕੇਸ- 516,296,ਮੌਤਾਂ- 25,856
ਮੈਕਸੀਕੋ ਕੇਸ-511,369, ਮੌਤਾਂ- 55,908
ਕੋਲੰਬੀਆ ਕੇਸ- 456,689, ਮੌਤਾਂ-14,810
ਚਿੱਲੀ ਕੇਸ- 383,902, ਮੌਤਾਂ-10,395
ਸਪੇਨ ਕੇਸ- 358,843, ਮੌਤਾਂ- 28,617
ਕੈਪਟਨ ਦੇ ਵਜ਼ੀਰ ਨੇ ਮੰਨਿਆ 'ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਅਣਗਹਿਲੀ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ