ਪੜਚੋਲ ਕਰੋ
(Source: ECI/ABP News)
ਯੁਵਰਾਜ ਨੇ ਇਸ ਖਿਡਾਰੀ ਬਾਰੇ ਕੀਤੀ ਵੱਡੀ ਭਵਿੱਖਬਾਣੀ
ਵਿਸ਼ਵ ਕੱਪ ਸ਼ੁਰੂ ਹੋਣ ਤੋਂ ਦੋ ਸਾਲ ਪਹਿਲਾਂ ਟੀਮ ਇੰਡੀਆ ਨੰਬਰ 4 ‘ਤੇ ਕਈ ਬੱਲੇਬਾਜ਼ਾਂ ਨੂੰ ਅਜ਼ਮਾ ਚੁੱਕੀ ਹੈ ਪਰ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਣ ਤਕ ਵੀ ਖੋਜ ਖ਼ਤਮ ਨਹੀਂ ਹੋਈ ਸੀ।
![ਯੁਵਰਾਜ ਨੇ ਇਸ ਖਿਡਾਰੀ ਬਾਰੇ ਕੀਤੀ ਵੱਡੀ ਭਵਿੱਖਬਾਣੀ India Have Found Their No.4 In Rishabh Pant: Yuvraj Singh ਯੁਵਰਾਜ ਨੇ ਇਸ ਖਿਡਾਰੀ ਬਾਰੇ ਕੀਤੀ ਵੱਡੀ ਭਵਿੱਖਬਾਣੀ](https://static.abplive.com/wp-content/uploads/sites/5/2019/07/03125525/YUVRAJ-SINGH.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਿਸ਼ਵ ਕੱਪ ਸ਼ੁਰੂ ਹੋਣ ਤੋਂ ਦੋ ਸਾਲ ਪਹਿਲਾਂ ਟੀਮ ਇੰਡੀਆ ਨੰਬਰ 4 ‘ਤੇ ਕਈ ਬੱਲੇਬਾਜ਼ਾਂ ਨੂੰ ਅਜ਼ਮਾ ਚੁੱਕੀ ਹੈ ਪਰ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਣ ਤਕ ਵੀ ਖੋਜ ਖ਼ਤਮ ਨਹੀਂ ਹੋਈ ਸੀ। ਹੁਣ ਲੱਗਦਾ ਹੈ ਕਿ ਵਿਰਾਟ ਤੇ ਰਵੀ ਸ਼ਾਸਤਰੀ ਦੀ ਖੋਜ ਪੂਰੀ ਹੋ ਗਈ ਹੈ। ਇਹ ਰਿਸ਼ਭ ਪੰਤ ‘ਤੇ ਜਾ ਕੇ ਮੁੱਕਦੀ ਹੈ।
ਪਹਿਲਾਂ ਵਰਲਡ ਕੱਪ ‘ਚ ਰਿਸ਼ਭ ਪੰਤ ਸ਼ਾਮਲ ਨਹੀਂ ਸੀ ਪਰ ਸ਼ਿਖਰ ਧਵਨ ਦੇ ਫੱਟੜ ਹੋਣ ਮਗਰੋਂ ਉਸ ਨੂੰ ਟੀਮ ‘ਚ ਥਾਂ ਮਿਲੀ। ਹੁਣ ਤਕ ਮਿਲੇ ਦੋਵਾਂ ਮੌਕਿਆਂ ‘ਤੇ ਉਸ ਨੇ ਟੀਮ ਦਾ ਮਾਣ ਵਧਾਇਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਫੈਨਸ ਨੂੰ ਉਮੀਦ ਹੈ ਕਿ ਉਹ ਸੈਮੀਫਾਈਨਲ ਤੇ ਫਾਈਨਲ ‘ਚ ਵੀ ਵੱਡੇ ਸ਼ੌਟਸ ਖੇਡ ਕੇ ਟੀਮ ਨੂੰ ਜਿੱਤ ਦਿਵਾਉਣਗੇ।
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਵਿਕਟ ਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੰਬਰ ਚਾਰ ‘ਤੇ ਖੇਡਣ ਲਈ ਸਹੀ ਚੋਣ ਹੈ। ਉਨ੍ਹਾਂ ਨੇ ਕਿਹਾ ਪੰਤ ਨੂੰ ਇਸ ਨੰਬਰ ‘ਤੇ ਖੇਡਣ ਲਈ ਯੋਜਨਾਬੱਧ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਹੈ। ਪੰਤ ਨੇ ਇੰਗਲੈਂਡ ਖਿਲਾਫ 29 ਗੇਂਦਾਂ ‘ਚ 32 ਦੌੜਾਂ ਤੇ ਬੰਗਲਾਦੇਸ਼ ਖਿਲਾਫ 41 ਗੇਂਦਾਂ ‘ਚ 48 ਦੌੜਾਂ ਬਣਾਈਆਂ।I think finally we have found our no 4 batsman for the future ! Let’s groom him properly yeah ! @RishabPant777
— yuvraj singh (@YUVSTRONG12) 2 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)