Global Cyber Security index: ਭਾਰਤ ਹੁਣ 10ਵੇਂ, ਚੀਨ 33ਵੇਂ ਤੇ ਪਾਕਿਸਤਾਨ 79ਵੇਂ ਨੰਬਰ 'ਤੇ
ਭਾਰਤ ਦੀ ਤਰਫੋਂ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਅਤੇ ਅੱਤਵਾਦੀਆਂ ਵੱਲੋੰ ਸਾਈਬਰ ਸਪੇਸ ਦੀ ਦੁਰਵਰਤੋਂ ਬਾਰੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ।
ਨਵੀਂ ਦਿੱਲੀ: ਸਾਈਬਰ ਸੁਰੱਖਿਆ ਦੇ ਮਾਮਲੇ ਵਿੱਚ ਭਾਰਤ ਨੇ ਵਿਸ਼ਵ ਸੂਚਕਾਂਕ ਵਿਚ ਵੱਡੀ ਪ੍ਰਾਪਤੀ ਕੀਤੀ ਹੈ। ਭਾਰਤ ਹੁਣ ਗਲੋਬਲ ਸਾਈਬਰ ਸਿਕਿਓਰਟੀ ਇੰਡੈਕਸ 'ਚ 10 ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਭਾਰਤ 47 ਵੇਂ ਨੰਬਰ 'ਤੇ ਸੀ। ਇਸ ਦੇ ਨਾਲ ਹੀ ਅਧਿਐਨ ਵਿੱਚ ਸਾਈਬਰ ਸੁਰੱਖਿਆ ਦੇ ਮਾਮਲੇ ਵਿਚ ਚੀਨ 33ਵੇਂ ਅਤੇ ਪਾਕਿਸਤਾਨ 79 ਵੇਂ ਨੰਬਰ 'ਤੇ ਹੈ। ਅਮਰੀਕਾ ਪਹਿਲੇ ਸਥਾਨ 'ਤੇ ਹੈ ਤੇ ਦੂਸਰੇ ਸਥਾਨ 'ਤੇ ਯੂਕੇ ਹੈ।
ਸਾਈਬਰ ਸੁਰੱਖਿਆ ਸਬੰਧੀ ਇਹ ਅਧਿਐਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸਰਕਾਰ ਸਰਹੱਦ ਦੇ ਪਾਰ ਕਈ ਕਿਸਮਾਂ ਦੇ ਸਾਈਬਰ ਹਮਲਿਆਂ ਨਾਲ ਨਜਿੱਠ ਰਹੀ ਹੈ। ਮੰਗਲਵਾਰ ਨੂੰ ਹੀ ਸਾਈਬਰ ਸੁਰੱਖਿਆ ਬਾਰੇ ਪਹਿਲੀ ਰਸਮੀ ਪਬਲਿਕ ਮੀਟਿੰਗ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਹੋਈ ਸੀ। ਭਾਰਤ ਦੀ ਤਰਫੋਂ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਅਤੇ ਅੱਤਵਾਦੀਆਂ ਵੱਲੋੰ ਸਾਈਬਰ ਸਪੇਸ ਦੀ ਦੁਰਵਰਤੋਂ ਬਾਰੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਬੈਠਕ ਵਿੱਚ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਅੱਤਵਾਦੀ ਸਾਈਬਰਸਪੇਸ ਦੀ ਵਰਤੋਂ ਆਪਣੇ ਪ੍ਰਚਾਰ ਫੈਲਾਉਣ, ਨਫ਼ਰਤ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ, ਨੌਜਵਾਨਾਂ ਦੀ ਭਰਤੀ ਅਤੇ ਪੈਸੇ ਦੀ ਉਗਾਹੀ ਕਰਨ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਸ਼ਿਕਾਰ ਹੋਣ ਦੇ ਨਾਤੇ, ਭਾਰਤ ਨੇ ਹਮੇਸ਼ਾਂ ਵੇਖਿਆ ਹੈ ਕਿ ਮੈਂਬਰ ਦੇਸ਼ ਅੱਤਵਾਦੀ ਗਤੀਵਿਧੀਆਂ ਲਈ ਵਰਤੇ ਜਾ ਰਹੇ ਸਾਈਬਰਸਪੇਸ ਦੇ ਮੁੱਦੇ ਉੱਤੇ ਵਧੇਰੇ ਰਣਨੀਤਕ ਧਿਆਨ ਦਿੰਦੇ ਹਨ ਤੇ ਇਸ ਨਾਲ ਨਜਿੱਠਦੇ ਹਨ।
ਇਹ ਵੀ ਪੜ੍ਹੋ: WhatsApp Tips: ਜੇ ਤੁਸੀਂ ਵੀ ਕਿਸੇ ਤੋਂ ਲੁਕਾਉਣਾ ਚਾਹੁੰਦੇ ਹੋ ਆਪਣਾ WhatsApp Status, ਤਾਂ ਇੰਝ ਕਰੋ ਹਾਈਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin