ਪੜਚੋਲ ਕਰੋ
ਦਿੱਲੀ 'ਚ ਅਮਰੀਕੀਆਂ 'ਤੇ ISIS ਦੇ ਹਮਲੇ ਦਾ ਖ਼ਤਰਾ!
ਨਵੀਂ ਦਿੱਲੀ: ਅਮਰੀਕਾ ਨੇ ਦਿੱਲੀ ਵਿੱਚ ISIS ਦੇ ਅੱਤਵਾਦੀ ਹਮਲੇ ਦੀ ਅਸ਼ੰਕਾ ਜਤਾਈ ਹੈ। ਦਿੱਲੀ ਵਿੱਚ ਅਮਰੀਕੀ ਅੰਬੈਸੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਬਾਜ਼ਾਰਾਂ, ਇਤਿਹਾਸਕ ਥਾਵਾਂ ਤੇ ਹੋਰ ਜਨਤਕ ਥਾਵਾਂ 'ਤੇ ਵਿਸ਼ੇਸ਼ ਸਾਵਧਾਨੀ ਵਰਤਣ ਨੂੰ ਕਿਹਾ ਹੈ।
ਮੰਗਲਵਾਰ ਨੂੰ ਅੰਬੈਸੀ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ISIS ਦੇ ਅੱਤਵਾਦੀ ਭਾਰਤ ਵਿੱਚ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅੰਬੈਸੀ ਨੇ ਨਾ ਸਿਰਫ ਦਿੱਲੀ, ਬਲਕਿ ਭਾਰਤ ਵਿੱਚ ਦੂਜੀਆਂ ਥਾਵਾਂ 'ਤੇ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ।
ਅੰਬੈਸੀ ਨੇ ਇਹ ਅਲਰਟ ਪਿੱਛਲੇ ਦਿਨੀਂ ਭਾਰਤੀ ਮੀਡੀਆ ਦੀਆਂ ਕੁਝ ਰਿਪੋਰਟਾਂ ਦੇ ਅਧਾਰ 'ਤੇ ਜਾਰੀ ਕੀਤਾ ਹੈ। ਰਿਪੋਰਟਾਂ ਵਿੱਚ ਹਮਲੇ ਦੀ ਅਸ਼ੰਕਾ ਜਤਾਈ ਗਈ ਸੀ। ਅੰਬੈਸੀ ਨੇ ਮੈਸੇਜ਼ ਵਿੱਚ ਕਿਹਾ ਹੈ ਕਿ ਅਜਿਹੀਆਂ ਥਾਵਾਂ 'ਤੇ ਹਮਲੇ ਦਾ ਖਤਰਾ ਹੈ, ਜਿੱਥੇ ਪੱਛਮੀ ਦੇਸਾਂ ਦੇ ਲੋਕਾਂ ਦਾ ਜ਼ਿਆਦਾ ਆਉਣਾ-ਜਾਣਾ ਹੋਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement