India-Pakistan: 75 ਸਾਲ ਬਾਅਦ ਰਾਵਲਪਿੰਡੀ 'ਚ ਜੱਦੀ ਘਰ ਪਹੁੰਚੀ 90 ਸਾਲਾ ਰੀਨਾ ਵਰਮਾ, ਫੁੱਲਾਂ ਨਾਲ ਹੋਇਆ ਸੁਆਗਤ
India-Pakistan Issue: 90 ਸਾਲਾ ਭਾਰਤੀ ਮਹਿਲਾ ਰੀਨਾ ਵਰਮਾ (Reena Verma) ਦੀ ਆਪਣੀਆਂ ਗਲੀਆਂ 'ਤੇ ਪਹੁੰਚਣ ਦੀ ਇੱਛਾ 75 ਸਾਲਾਂ ਬਾਅਦ ਆਖਰਕਾਰ ਪੂਰੀ ਹੋ ਗਈ ਹੈ।
India-Pakistan Issue: 90 ਸਾਲਾ ਭਾਰਤੀ ਮਹਿਲਾ ਰੀਨਾ ਵਰਮਾ (Reena Verma) ਦੀ ਆਪਣੀਆਂ ਗਲੀਆਂ 'ਤੇ ਪਹੁੰਚਣ ਦੀ ਇੱਛਾ 75 ਸਾਲਾਂ ਬਾਅਦ ਆਖਰਕਾਰ ਪੂਰੀ ਹੋ ਗਈ ਹੈ। ਰੀਨਾ ਵਰਮਾ ਇੰਨੇ ਸਾਲਾਂ ਬਾਅਦ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਆਪਣੇ ਜੱਦੀ ਘਰ ਦੀ ਬਾਲਕੋਨੀ ਵਿੱਚ ਖੜ੍ਹੀ ਹੋਈ ਅਤੇ ਆਪਣੇ ਬਚਪਨ ਨੂੰ ਯਾਦ ਕਰਕੇ ਭਾਵੁਕ ਹੋ ਗਈ। ਰੀਨਾ ਵਰਮਾ ਨੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ, "ਇਹ ਖੁਸ਼ੀ ਦੇ ਹੰਝੂ ਹਨ।" ਰੀਨਾ ਵਰਮਾ ਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਰਾਵਲਪਿੰਡੀ ਦੇ ਗੈਰੀਸਨ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਆਪਣਾ ਛੋਟਾ ਜਿਹਾ ਤਿੰਨ ਮੰਜ਼ਿਲਾ ਘਰ ਛੱਡਣਾ ਪਿਆ ਸੀ।
20 ਜੁਲਾਈ ਬੁੱਧਵਾਰ ਨੂੰ ਜਦੋਂ ਰੀਨਾ ਵਰਮਾ 75 ਸਾਲਾਂ ਬਾਅਦ ਆਪਣੇ ਪੁਰਾਣੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਰੀਨਾ ਵਰਮਾ ਦੇ ਆਉਣ 'ਤੇ ਲੋਕਾਂ ਨੇ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਰੀਨਾ ਨੇ ਢੋਲ ਦੀ ਤਾਜ 'ਤੇ ਲੋਕਾਂ ਨਾਲ ਡਾਂਸ ਵੀ ਕੀਤਾ। ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਆਪਣੇ ਘਰ ਅਤੇ ਪੁਰਾਣੀਆਂ ਗਲੀਆਂ ਵਿੱਚ ਸਮਾਂ ਬਿਤਾਇਆ। ਉਹਨਾਂ ਨੇ ਆਪਣੇ ਮਾਤਾ-ਪਿਤਾ ਅਤੇ ਪੰਜ ਭੈਣ-ਭਰਾਵਾਂ ਨਾਲ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਕਈ ਘੰਟੇ ਬਿਤਾਉਣ ਤੋਂ ਬਾਅਦ ਕਿਹਾ,"ਮੈਂ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਘਰ ਬਰਕਰਾਰ ਹੈ,"।
ਵੰਡ ਤੋਂ ਬਾਅਦ ਪੁਣੇ ਆ ਵਸਿਆ ਪਰਿਵਾਰ
ਦੱਸ ਦੇਈਏ ਕਿ ਰੀਨਾ ਵਰਮਾ ਦਾ ਪਰਿਵਾਰ ਉਨ੍ਹਾਂ ਲੱਖਾਂ ਲੋਕਾਂ ਵਿੱਚ ਸ਼ਾਮਲ ਸੀ ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਸਨ। ਵੰਡ ਦੇ ਸਮੇਂ ਰੀਨਾ ਵਰਮਾ ਦਾ ਪਰਿਵਾਰ ਪੁਣੇ ਵਿੱਚ ਆ ਕੇ ਵੱਸ ਗਿਆ ਸੀ। ਉਸ ਸਮੇਂ ਉਹ ਸਿਰਫ਼ 14 ਸਾਲ ਦੀ ਸੀ।
ਰੀਨਾ ਵਰਮਾ ਨੇ ਪਾਕਿਸਤਾਨ ਪਹੁੰਚ ਕੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ, "ਸਾਡਾ ਸੱਭਿਆਚਾਰ ਇੱਕੋ ਜਿਹਾ ਹੈ। ਸਾਡੀਆਂ ਚੀਜ਼ਾਂ ਇੱਕੋ ਜਿਹੀਆਂ ਹਨ। ਅਸੀਂ ਸਾਰੇ ਪਿਆਰ ਅਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ।" ਉਹਨਾਂ ਨੇ ਕਿਹਾ ਕਿ ਜਦੋਂ ਉਹ ਰਾਵਲਪਿੰਡੀ ਵਿੱਚ ਰਹਿੰਦੀ ਸੀ ਤਾਂ ਇਹ ਇੱਕ ਹਿੰਦੂ ਗਲੀ ਸੀ, ਪਰ ਮੁਸਲਮਾਨ, ਈਸਾਈ ਅਤੇ ਸਿੱਖ ਸਾਰੇ ਉਸਦੇ ਗੁਆਂਢ ਵਿੱਚ ਸ਼ਾਂਤੀ ਨਾਲ ਰਹਿੰਦੇ ਸਨ।