ਪੜਚੋਲ ਕਰੋ

ਸੋਚ-ਸਮਝ ਕੇ ਨਿਕਲਿਓ ਘਰੋਂ, ਭਲਕੇ ਰਹੇਗਾ ‘ਭਾਰਤ ਬੰਦ’, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ

ਕਾਂਗਰਸ ਤੇ ਸੀਪੀਆਈ (ਐਮ) ਤੋਂ ਲੈ ਕੇ ਐਨਸੀਪੀ, ਆਮ ਆਦਮੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਜਿਹੀਆਂ ਵਿਰੋਧੀ ਪਾਰਟੀਆਂ ਨੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ।

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਸੰਗਠਨਾਂ ਨੇ ਸੋਮਵਾਰ 27 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ (ਐਸਕੇਐਮ SKM) ਦੀ ਅਗਵਾਈ ਵਿੱਚ ‘ਭਾਰਤ ਬੰਦ’ ਦਾ ਇਹ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਲਾਗੂ ਰਹੇਗਾ। ਵਿਰੋਧੀ ਪਾਰਟੀਆਂ ਨੇ ਵੀ ਹੁਣ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਕਾਂਗਰਸ ਤੇ ਸੀਪੀਆਈ (ਐਮ) ਤੋਂ ਲੈ ਕੇ ਐਨਸੀਪੀ, ਆਮ ਆਦਮੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਜਿਹੀਆਂ ਵਿਰੋਧੀ ਪਾਰਟੀਆਂ ਨੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ। ਅੱਜ 26 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਵਿਰੋਧ ਚੱਲਦੇ ਨੂੰ 10 ਮਹੀਨੇ ਹੋ ਜਾਣਗੇ। ‘ਭਾਰਤ ਬੰਦ’ ਦਾ ਪ੍ਰਭਾਵ ਉਨ੍ਹਾਂ ਰਾਜਾਂ ਵਿੱਚ ਜ਼ਿਆਦਾ ਦਿਖਾਈ ਦੇ ਸਕਦਾ ਹੈ ਜਿੱਥੇ ਵਿਰੋਧੀ ਸਰਕਾਰਾਂ ਹਨ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਤੋਂ ਇਲਾਵਾ, ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਵੀ ਇਸ ਬੰਦ ਵਿੱਚ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਹੋਣ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ।

ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਨੇਤਾ ਤੇਜਸਵੀ ਯਾਦਵ ਨੇ ਬੰਦ ਦੌਰਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੜਕਾਂ ਤੇ ਉਤਰਨ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਵਿੱਚ ਟੀਡੀਪੀ, ਦਿੱਲੀ ਵਿੱਚ ਆਮ ਆਦਮੀ ਪਾਰਟੀ, ਕਰਨਾਟਕ ਵਿੱਚ ਜੇਡੀਐਸ, ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐਮਕੇ ਵਰਗੀਆਂ ਪਾਰਟੀਆਂ ਨੇ ਵੀ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ ਤੇ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ।

ਭਾਰਤ ਬੰਦ ਲਈ ਇਨ੍ਹਾਂ ਸੰਗਠਨਾਂ ਦਾ ਸਮਰਥਨ

ਕਾਂਗਰਸ ਤੇ ਸੀਪੀਆਈ (ਐਮ) ਤੋਂ ਐਨਸੀਪੀ ਤੇ ਤ੍ਰਿਣਮੂਲ ਕਾਂਗਰਸ ਜਿਹੀਆਂ ਵਿਰੋਧੀ ਪਾਰਟੀਆਂ ਨੇ 27 ਸਤੰਬਰ ਨੂੰ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸਮਰਥਨ ਦਾ ਐਲਾਨ ਕੀਤਾ। ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਨੇ 'ਭਾਰਤ ਬੰਦ' ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਲਈ ਸੰਭਾਵਨਾਵਾਂ ਹਨ ਕਿ ਦੇਸ਼ ਦੇ ਬਹੁਤ ਸਾਰੇ ਬੈਂਕ 27 ਸਤੰਬਰ ਨੂੰ ਕੰਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਭਾਰਤ ਬੰਦ ਦੀ ਯੋਜਨਾ ਲਈ ਟਰੇਡ ਯੂਨੀਅਨਾਂ, ਕਰਮਚਾਰੀ ਤੇ ਵਿਦਿਆਰਥੀ ਯੂਨੀਅਨਾਂ, ਮਹਿਲਾ ਸੰਗਠਨਾਂ ਤੇ ਟਰਾਂਸਪੋਰਟਰ ਯੂਨੀਅਨਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।

27 ਸਤੰਬਰ ਨੂੰ ਭਾਰਤ ਬੰਦ: ਜਾਣੋ ਕੀ ਰਹੇਗਾ ਬੰਦ?

·        ਲੋਕਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਆਉਣ-ਜਾਣ ਵਿੱਚ ਮੁਸ਼ਕਲ ਆ ਸਕਦੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਅੰਦਰ ਵਿਰੋਧ ਪ੍ਰਦਰਸ਼ਨ ਨਹੀਂ ਕਰਨਗੇ ਪਰ ਸਰਹੱਦਾਂ 'ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ।

·        ਹਰਿਆਣਾ ਵਿੱਚ, 27 ਸਤੰਬਰ ਨੂੰ, ਸਾਰੇ ਰਾਜ ਤੇ ਰਾਸ਼ਟਰੀ ਰਾਜ ਮਾਰਗ 10 ਘੰਟੇ ਭਾਵ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

·        ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਤੇ ਰਾਜ ਸਰਕਾਰ ਦੇ ਸਾਰੇ ਦਫਤਰ ਤੇ ਅਦਾਰੇ ਵੀ ਬੰਦ ਰਹਿਣਗੇ।

·        ਬਾਜ਼ਾਰ, ਦੁਕਾਨਾਂ, ਮਾਲ, ਉਦਯੋਗ ਵੀ ਬੰਦ ਰਹਿਣਗੇ।

·        ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਅਦਾਰੇ ਵੀ ਬੰਦ ਕੀਤੇ ਜਾ ਸਕਦੇ ਹਨ।

·        ਕਿਸਾਨਾਂ ਦਾ ਦਾਅਵਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਜਾਂ ਗੈਰ-ਸਰਕਾਰੀ ਜਨਤਕ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

27 ਸਤੰਬਰ ਨੂੰ ਭਾਰਤ ਬੰਦ: ਜਾਣੋ ਕੀ ਹੋਵੇਗਾ ਖੁੱਲ੍ਹਾ?

·        ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸਾਂ ਸਮੇਤ ਸਾਰੀਆਂ ਮੈਡੀਕਲ ਨਾਲ ਜੁੜੀਆਂ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।

·        ਜੇ ਕਿਸੇ ਵਿਦਿਆਰਥੀ ਨੇ ਇਮਤਿਹਾਨ ਜਾਂ ਇੰਟਰਵਿਊ ਲਈ ਜਾਣਾ ਹੋਵੇਗਾ, ਤਾਂ ਉਸ ਨੂੰ ਵੀ ਰੋਕਿਆ ਨਹੀਂ ਜਾਵੇਗਾ।

·        ਇਸ ਦੇ ਨਾਲ ਹੀ, ਕੋਰੋਨਾ ਨਾਲ ਸਬੰਧਤ ਕਿਸੇ ਵੀ ਸੇਵਾ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ।

·        ਇਸ ਅੰਦੋਲਨ ਵਿੱਚ ਕਿਸੇ ਕਿਸਮ ਦੀ ਹਿੰਸਾ ਅਤੇ ਤੋੜ-ਭੰਨ ਨਹੀਂ ਹੋਣੀ ਚਾਹੀਦੀ।

·        ਫਾਇਰ ਬ੍ਰਿਗੇਡ, ਨਿੱਜੀ ਐਮਰਜੈਂਸੀ ਵਰਗੀ ਕਿਸੇ ਵੀ ਘਟਨਾ ਨਾਲ ਜੁੜੇ ਪ੍ਰੋਗਰਾਮ ਤੇ ਕੰਮ ਬੰਦ ਨਹੀਂ ਕੀਤੇ ਜਾਣਗੇ।

ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਮਜ਼ਦੂਰਾਂ ਨੂੰ ਹਦਾਇਤ ਕੀਤੀ ਹੈ ਕਿ ‘ਭਾਰਤ ਬੰਦ’ ਦਾ ਸਮਰਥਨ ਕਰਨ ਲਈ ਕਿਸੇ ਨਾਲ ਵੀ ਜ਼ਬਰਦਸਤੀ ਨਾ ਕੀਤੀ ਜਾਵੇ। ਲੋਕਾਂ ਨੂੰ ਆਪਣੀ ਮਰਜ਼ੀ ਨਾਲ ਸਭ ਕੁਝ ਬੰਦ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List

ਵੀਡੀਓਜ਼

ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann
ਧਾਮੀ ਸੁਖਬੀਰ ਬਾਦਲ ਦਾ ਸਿਪਾਹੀ ਹੈ, ਭੜਕੇ CM ਮਾਨ
ਅਕਾਲੀ ਮੁੜ ਪੰਜਾਬ ‘ਚ ਗੁੰਡਾਗਰਦੀ ਕਰਨਾ ਚਾਹੁੰਦੇ: CM ਮਾਨ
328 ਸਰੂਪਾਂ ਦੇ ਮਾਮਲੇ ‘ਚ CM ਮਾਨ ਦਾ ਵੱਡਾ ਬਿਆਨ
ਮਜੀਠੀਆ ‘ਚ ਗੱਜੇ CM ਮਾਨ, AAP ਨਾਲ ਖੜ੍ਹਾ ਹਰ ਬੰਦਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
ਵਾਪਰ ਗਿਆ ਭਿਆਨਕ ਹਾਦਸਾ, ਮਜ਼ਦੂਰਾਂ 'ਤੇ ਡਿੱਗਿਆ ਲੈਂਟਰ; ਮੱਚ ਗਈ ਹਫੜਾ-ਦਫੜੀ
ਵਾਪਰ ਗਿਆ ਭਿਆਨਕ ਹਾਦਸਾ, ਮਜ਼ਦੂਰਾਂ 'ਤੇ ਡਿੱਗਿਆ ਲੈਂਟਰ; ਮੱਚ ਗਈ ਹਫੜਾ-ਦਫੜੀ
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Embed widget