ਕੌਮਾਂਤਰੀ ਪੱਧਰ 'ਤੇ ਭਾਰਤ ਆਪਣਾ CoWIN ਤਜ਼ਰਬਾ ਕਰੇਗਾ ਸਾਂਝਾ, ਕਈ ਦੇਸ਼ਾਂ ਨੇ ਦਿਖਾਈ ਵੈਕਸੀਨੇਸ਼ਨ ਪ੍ਰੋਗਰਾਮ 'ਚ ਦਿਲਚਸਪੀ
ਕੇਂਦਰੀ ਸਿਹਤ ਮੰਤਰਾਲਾ, ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਤੇ ਨੈਸ਼ਨਲ ਹੈਲਥ ਅਥਾਰਿਟੀ ਦੇ ਸਾਂਝੇ ਅਭਿਆਨ ਤਹਿਤ 30 ਜੂਨ ਤੋਂ ਇਕ ਵਰਚੂਅਲ ਕੋ-ਵਿਨ ਗਲੋਬਲ ਕਨਕਲੇਵ ਆਯੋਜਿਤ ਕੀਤਾ ਜਾਵੇਗਾ। ਜਿਸ 'ਚ ਵੱਖ-ਵੱਖ ਦੇਸ਼ਾਂ ਦੇ ਸਿਹਤ ਤੇ ਤਕਨਾਲੋਜੀ ਮਾਹਿਰ ਹਿੱਸਾ ਲੈਣਗੇ।
ਨਵੀਂ ਦਿੱਲੀ: ਭਾਰਤ ਆਪਣੀ ਕੋ-ਵਿਨ (CoWIN) ਐਪ ਦੇ ਵਿਕਾਸ ਦੀ ਕਹਾਣੀ 20 ਹੋਰ ਦੇਸ਼ਾਂ ਨਾਲ ਸਾਂਝੀ ਕਰੇਗਾ ਕਿ ਕਿਵੇਂ ਕੋ-ਵਿਨ (CoWIN) ਵੈਕਸੀਨੇਸ਼ਨ ਪ੍ਰੋਗਰਾਮ 'ਚ ਸਹਾਇਕ ਸਾਬਿਤ ਹੋਈ। ਕੇਂਦਰੀ ਸਿਹਤ ਮੰਤਰਾਲਾ, ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਤੇ ਨੈਸ਼ਨਲ ਹੈਲਥ ਅਥਾਰਿਟੀ ਦੇ ਸਾਂਝੇ ਅਭਿਆਨ ਤਹਿਤ 30 ਜੂਨ ਤੋਂ ਇਕ ਵਰਚੂਅਲ ਕੋ-ਵਿਨ ਗਲੋਬਲ ਕਨਕਲੇਵ ਆਯੋਜਿਤ ਕੀਤਾ ਜਾਵੇਗਾ। ਜਿਸ 'ਚ ਵੱਖ-ਵੱਖ ਦੇਸ਼ਾਂ ਦੇ ਸਿਹਤ ਤੇ ਤਕਨਾਲੋਜੀ ਮਾਹਿਰ ਹਿੱਸਾ ਲੈਣਗੇ।
ਸੂਤਰਾਂ ਮੁਤਾਬਕ ਕਈ ਦੇਸ਼ ਜਿਵੇਂ ਕਿ ਵੀਅਤਨਾਮ, ਪੇਰੂ, ਮੈਕਸੀਕੋ, ਇਰਾਕ, ਡੌਮੀਨਿਕਨ ਰੀਪਬਲਿਕ, ਪਨਾਮਾ, ਯੂਕਰੇਨ, ਨਾਈਜੀਰੀਆ, ਯੂਏਈ ਤੇ ਯੂਗਾਂਡਾ ਨੇ ਕੋ-ਵਿਨ (CoWIN) ਐਪ ਤਕਨਾਲੋਜੀ ਬਾਰੇ ਦਿਲਚਸਪੀ ਦਿਖਾਈ ਹੈ ਤੇ ਇਹ ਦੇਸ਼ ਆਪਣਾ ਵੈਕਸੀਨੇਸ਼ਨ ਪ੍ਰੋਗਰਾਮ ਚਲਾਉਣਾ ਚਾਹੁੰਦੇ ਹਨ।
ਨੈਸ਼ਨਲ ਹੈਲਥ ਅਥਾਰਿਟੀ ਦੇ ਸੀਈਓ ਡਾ. ਆਰਐਸ ਸ਼ਰਮਾ ਨੇ ਦੱਸਿਆ ਕੌਮਾਂਤਰੀ ਪੱਧਰ ਤੇ ਭਾਰਤ ਡਿਜੀਟਲ ਪਲੇਟਫੌਰਮ ਰਾਹੀਂ ਕੋਵਿਡ 19 ਨਾਲ ਲੜਨ ਲਈ ਆਪਣਾ ਤਜ਼ਰਬਾ ਸਾਂਝਾ ਕਰੇਗਾ। ਭਾਰਤ ਨੇ ਸਾਂਝੇ ਤੌਰ 'ਤੇ ਕੋਵਿਡ ਵੈਕਸੀਨ ਪ੍ਰੋਗਰਾਮ ਸਫਲ ਬਣਾਉਣ ਲਈ ਕੋ-ਵਿਨ ਡਵੈਲਪ ਕੀਤੀ। ਕੋ-ਵਿਨ ਇਕ ਤਰ੍ਹਾਂ ਦਾ ਕੋਵਿਡ ਵੈਕਸੀਨੇਸ਼ਨ ਇਂਟੈਲੀਜੈਂਸ ਨੈੱਟਵਰਕ ਹੈ ਜੋ ਦੇਸ਼ 'ਚ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਪ੍ਰੋਗਾਰਮ ਦੀ ਰੀੜ੍ਹ ਦੀ ਹੱਡੀ ਹੈ ਯਾਨੀ ਕਿ ਕੋਰੋਨਾ ਵੈਕਸੀਨ ਲਈ ਪੂਰੇ ਦੇਸ਼ ਭਰ 'ਚ ਡਾਟਾ ਇਕੱਠਾ ਕਰਨ ਲਈ ਕੋ-ਵਿਨ (CoWIN) ਦਾ ਬਹੁਤ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ: ਭਾਰਤ ਵਿਚ ਪਹਿਲੀ ਵਾਰ ਬਣਾਈ ਜਾਏਗੀ ਇਹ ਖਾਸ ਵਿਸਕੀ, ਆਰਡਰ 'ਤੇ ਖਰੀਦ ਸਕਣਗੇ ਸਿਰਫ ਕੁਝ ਅਮੀਰ ਲੋਕ
ਇਹ ਵੀ ਪੜ੍ਹੋ: Petrol Diesel Price Today 22 June 2021: ਇੱਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ, ਜਾਣੋ ਤਾਜ਼ਾ ਕੀਮਤਾਂ
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin