ਪੜਚੋਲ ਕਰੋ
Advertisement
ਤਿੰਨੇ ਫ਼ੌਜਾਂ ਨੇ ਪੇਸ਼ ਕੀਤੇ ਹਵਾਈ ਹਮਲੇ ਦੇ ਸਬੂਤ
ਨਵੀਂ ਦਿੱਲੀ: ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਭਾਰਤ ਵੱਲੋਂ ਕੀਤੀ ਫ਼ੌਜ ਕਾਰਵਾਈ ਦੇ ਪੁਖ਼ਤਾ ਸਬੂਤ ਮੌਜੂਦ ਹਨ, ਇਹ ਦਾਅਵਾ ਤਿੰਨੇ ਫ਼ੌਜਾਂ ਦੇ ਸਿਖਰਲੇ ਅਧਿਕਾਰੀਆਂ ਨੇ ਕੀਤਾ ਹੈ। ਫ਼ੌਜਾਂ ਦੇ ਤਰਜ਼ਮਾਨਾਂ ਨੇ ਕਿਹਾ ਕਿ ਅਸੀਂ ਜਿਸ ਮਿਸ਼ਨ ਨਾਲ ਪਾਕਿਸਤਾਨ ਦੇ ਦਹਿਸ਼ਤੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਉਸ ਨੂੰ ਪੂਰਾ ਵੀ ਕੀਤਾ ਹੈ ਪਰ ਹਾਲੇ ਅੱਤਵਾਦੀਆਂ ਦੀ ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸੀ ਜਾ ਸਕਦੀ। ਇਸ ਦੇ ਨਾਲ ਹੀ ਭਾਰਤੀ ਫ਼ੌਜ ਨੇ ਪਾਕਿਸਤਾਨ ਖ਼ਿਲਾਫ਼ ਸਬੂਤ ਵੀ ਦਿਖਾਏ।
ਏਅਰ ਵਾਈਸ ਮਾਰਸ਼ਲ ਆਰ.ਜੀ. ਕਪੂਰ, ਮੇਜਰ ਜਨਰਲ, ਸੁਰੇਂਦਰ ਸਿੰਘ ਮਾਹਲ, ਰੀਅਰ ਐਡਮਿਰਲ ਡੀ.ਐਸ. ਗੁਜਰਾਲ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਭਾਰਤੀ ਦੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਪਾਕਿਸਤਾਨ ਵੱਲੋਂ ਜਵਾਬੀ ਹਮਲੇ ਦੀ ਸੱਚਾਈ ਦੱਸਦਿਆਂ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਤੋਂ ਲਏ ਗਏ ਲੜਾਕੂ ਜਹਾਜ਼ F-16 ਦੀ ਵਰਤੋਂ ਹੋਈ ਹੈ, ਸਾਡੇ ਕੋਲ ਪੂਰੇ ਸਬੂਤ ਹਨ। ਆਰ.ਜੀ. ਕਪੂਰ ਨੇ ਦੱਸਿਆ ਕਿ ਐਮਰਮ (AMRAAM) ਮਿਜ਼ਾਈਲ ਸਿਰਫ਼ ਐਫ-16 ਜਹਾਜ਼ 'ਤੇ ਲੱਗ ਸਕਦੀ ਹੈ, ਜਿਸ ਦੀ ਵਰਤੋਂ ਪਾਕਿਸਤਾਨ ਨੇ ਮੰਗਲਵਾਰ ਨੂੰ ਕਸ਼ਮੀਰ 'ਚ ਕੀਤੀ ਸੀ। ਉਨ੍ਹਾਂ ਸਾਫ ਕੀਤਾ ਕਿ ਪਾਕਿ ਨੇ ਬੰਬ ਸੁੱਟੇ, ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਪਰ ਸਾਡਾ ਇੱਕ MIG-21 ਕ੍ਰੈਸ਼ ਹੋਇਆ ਹੈ।Visuals of cover of AARAM missile fired from Pakistani F-16 aircraft found near the LoC in India pic.twitter.com/qHdOm5cDqN
— ANI (@ANI) February 28, 2019
ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ 'ਤੇ ਸਾਡੀ ਪੂਰੀ ਨਜ਼ਰ ਹੈ ਅਤੇ ਲੋੜ ਪੈਣ 'ਤੇ ਕਰਾਰਾ ਜਵਾਬ ਦਿੱਤਾ ਜਾਵੇਗਾ। ਪਾਕਿਸਤਾਨ ਨੇ ਦੋ ਦਿਨਾਂ 'ਚ 35 ਵਾਰ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਭਾਰਤ ਨੇ ਵੀ ਇਸ ਦਾ ਕਰਾਰਾ ਜਵਾਬ ਦੇ ਦਿੱਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਏਅਰ ਸਟ੍ਰਾਈਕ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੱਸਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਸਾਫ ਕੀਤਾ ਕਿ ਸਾਡੀ ਜੰਗ ਅੱਤਵਾਦ ਦੇ ਨਾਲ ਹੈ, ਕਿਸੇ ਦੇਸ਼ ਨਾਲ ਨਹੀਂ।#WATCH Air Vice Marshal RGK Kapoor: We are happy that our pilot who had fallen across the Line of Control and was in custody of Pakistan is being released, we're extremely happy to have him back. We only see it as a gesture which is in consonance with all Geneva conventions. pic.twitter.com/Dg5Cpel4Lw
— ANI (@ANI) February 28, 2019
LIVE Now: Joint #PressBriefing https://t.co/PguPoUpEpC
— PIB India (@PIB_India) February 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement