ਵਿਦੇਸ਼ਾਂ ਤੋਂ ਪਰਤਣ ਵਾਲੇ ਭਾਰਤੀਆਂ ਨੂੰ ਹੁਣ ਦੇਸ਼ 'ਚ ਮਿਲੇਗਾ ਰੁਜ਼ਗਾਰ, ਸਰਕਾਰ ਨੇ ਕੱਢੀ ਸਕੀਮ
ਇਸ ਤਹਿਤ ਉਨ੍ਹਾਂ ਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਕਿ ਉਹ ਕਿਸ ਕੰਮ 'ਚ ਨਿਪੁੰਨ ਹਨ। ਇਸ ਡਾਟਾਬੇਸ ਦੇ ਆਧਾਰ 'ਤੇ ਸਵਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਰੋਜ਼ਗਾਰ ਉਪਲਬਧ ਕਰਾਇਆ ਜਾ ਸਕੇ। ਨਾਗਰਿਕ ਉਡਾਣ ਮੰਤਰਾਲਾ, ਵਿਦੇਸ਼ ਮੰਤਰਾਲਾ ਤੇ ਕੌਸ਼ਲ ਵਿਕਾਸ ਮੰਤਰਾਲੇ ਨੇ ਮਿਲ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
ਨਵੀਂ ਦਿੱਲੀ: ਸਰਕਾਰ ਨੇ ਕੋਰੋਨਾ ਵਾਇਰਸ ਦੌਰਾਨ ਵਿਦੇਸ਼ ਤੋਂ ਪਰਤ ਰਹੇ ਭਾਰਤੀਆਂ ਨੂੰ ਦੇਸ਼ 'ਚ ਹੀ ਰੁਜ਼ਗਾਰ ਉਪਲਬਧ ਕਰਾਉਣ ਲਈ 'ਸਵਦੇਸ਼' ਨਾਂ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਨਾਗਰਿਕ ਉਡਾਣ ਮੰਤਰਾਲੇ ਮੁਤਾਬਕ ਵੰਦੇ ਮਾਤਰਮ ਮਿਸ਼ਨ 'ਚ ਵਿਦੇਸ਼ 'ਚ ਫਸੇ ਜਿਹੜੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਉਨ੍ਹਾਂ ਲਈ ਸਵਦੇਸ਼ ਯਾਨੀ ਸਕਿਲਡ ਵਰਕਰਸ ਅਰਾਇਵਲ ਡਾਟਾਬੇਸ ਫਾਰ ਇੰਪਲਾਇਮੈਂਟ ਸਪੋਰਟ ਨਾਂ ਤੋਂ ਯੋਜਨਾ ਸ਼ੁਰੂ ਕੀਤੀ ਗਈ ਹੈ।
ਇਸ ਤਹਿਤ ਉਨ੍ਹਾਂ ਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਕਿ ਉਹ ਕਿਸ ਕੰਮ 'ਚ ਨਿਪੁੰਨ ਹਨ। ਇਸ ਡਾਟਾਬੇਸ ਦੇ ਆਧਾਰ 'ਤੇ ਸਵਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਰੋਜ਼ਗਾਰ ਉਪਲਬਧ ਕਰਾਇਆ ਜਾ ਸਕੇ। ਨਾਗਰਿਕ ਉਡਾਣ ਮੰਤਰਾਲਾ, ਵਿਦੇਸ਼ ਮੰਤਰਾਲਾ ਤੇ ਕੌਸ਼ਲ ਵਿਕਾਸ ਮੰਤਰਾਲੇ ਨੇ ਮਿਲ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
Government launches SWADES (Skilled Workers Arrival Database for Employment Support) initiative to conduct a skill mapping exercise of the returning citizens under the #VandeBharatMission
(1/2) Read here: https://t.co/FsqTtgrZLA pic.twitter.com/fKGhwQAdkY — PIB India (@PIB_India) June 3, 2020
ਵਿਦੇਸ਼ ਤੋਂ ਵਾਪਸ ਆਉਣ ਵਾਲੇ ਭਾਰਤੀਆਂ ਨੂੰ www.nsdcindia.org/swades 'ਤੇ ਆਨਲਾਈਨ ਸਵਦੇਸ਼ ਕੌਸ਼ਲ ਕਾਰਡ ਭਰਨਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਦੀ ਜਾਣਕਾਰੀ ਕੰਪਨੀਆਂ ਨਾਲ ਸਾਂਝੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਏ ਜਾਣਗੇ। ਇਸ ਕੰਮ 'ਚ ਸੂਬਾ ਸਰਕਾਰਾਂ ਤੇ ਉਦਯੋਗ ਸੰਗਠਨਾਂ ਦੀ ਵੀ ਮਦਦ ਲਈ ਜਾਵੇਗੀ।
ਇਹ ਵੀ ਪੜ੍ਹੋ: ਦਿਨ ਚੜ੍ਹਦਿਆਂ ਹੀ ਲੁਧਿਆਣਾ 'ਚ 6 ਨਵੇਂ ਕੋਰੋਨਾ ਪੌਜ਼ੇਟਿਵ ਮਾਮਲੇ, ਦੋ ਤੇ ਪੰਜ ਸਾਲ ਦੇ ਬੱਚੇ ਵੀ ਸ਼ਾਮਲ
ਇਸ ਯੋਜਨਾ ਦੀ ਸ਼ੁਰੂਆਤ 30 ਮਈ ਨੂੰ ਕੀਤੀ ਗਈ ਸੀ ਤੇ ਹੁਣ ਤਕ ਇਸ 'ਤੇ ਸੱਤ ਹਜ਼ਾਰ ਤੋਂ ਵੱਧ ਲੋਕਾਂ ਨੇ ਰਜਿਸਟਰ ਕਰਵਾ ਲਿਆ ਹੈ। ਵੰਦੇ ਮਾਤਰਮ ਭਾਰਤ ਮਿਸ਼ਨ ਤਹਿਤ ਹੁਣ ਤਕ 57 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਿਸ਼ੇਸ਼ ਉਡਾਣਾਂ 'ਚ ਵਿਦੇਸ਼ ਤੋਂ ਵਾਪਸ ਲਿਆਂਦਾ ਗਿਆ ਹੈ ਤੇ ਹਜ਼ਾਰਾਂ ਹੋਰ ਲੋਕਾਂ ਨੇ ਵਾਪਸੀ ਲਈ ਰਜਿਸਟਰ ਕਰਵਾਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ?
ਇਹ ਵੀ ਪੜ੍ਹੋ: ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ