ਪੜਚੋਲ ਕਰੋ
(Source: ECI/ABP News)
ਨੋਟਬੰਦੀ ਦੇ ਦੋ ਸਾਲ, ਮਨਮੋਹਨ ਸਿੰਘ ਨੇ ਫਿਰ ਕੀਤਾ ਮੋਦੀ ‘ਤੇ ਵਾਰ
![ਨੋਟਬੰਦੀ ਦੇ ਦੋ ਸਾਲ, ਮਨਮੋਹਨ ਸਿੰਘ ਨੇ ਫਿਰ ਕੀਤਾ ਮੋਦੀ ‘ਤੇ ਵਾਰ Indian economy yet to recover from demonetisation shock: Manmohan Singh ਨੋਟਬੰਦੀ ਦੇ ਦੋ ਸਾਲ, ਮਨਮੋਹਨ ਸਿੰਘ ਨੇ ਫਿਰ ਕੀਤਾ ਮੋਦੀ ‘ਤੇ ਵਾਰ](https://static.abplive.com/wp-content/uploads/sites/5/2018/11/08160903/Manmohan-Singh.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਇਸ ਫੈਸਲੇ ‘ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 2016 ਦੇ ਇਸ ਫੈਸਲੇ ਨੇ ਜਨਤਾ ਨੂੰ ਜੋ ਜ਼ਖ਼ਮ ਦਿੱਤੇ ਹਨ ਲੋਕ ਉਨ੍ਹਾਂ ਜ਼ਖ਼ਮਾਂ ਤੋਂ ਅਜੇ ਤਕ ਉੱਭਰ ਨਹੀਂ ਸਕੇ। ਸਗੋਂ ਸਮੇਂ ਦੇ ਨਾਲ-ਨਾਲ ਇਹ ਜ਼ਖ਼ਮ ਹੋਰ ਵੱਧ ਰਹੇ ਹਨ। ਕਾਂਗਰਸ ਨੇ ਭਾਰਤ ਦੀ ਆਰਥਿਕ ਵਵਸਥਾ ਨੂੰ ਖ਼ਰਾਬ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੋਕਾਂ ਤੋਂ ਮੁਆਫੀ ਮੰਗਣ ਦੀ ਗੱਲ ਕਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਆਰਥਿਕ ਨਿਤੀਆਂ ‘ਚ ਭਰੋਸੇਮੰਦੀ ਅਤੇ ਪਾਰਦਰਸ਼ਤਾ ਰੱਖੇ। ਅੱਜ ਦੇ ਦਿਨ ਅਸੀਂ ਯਾਦ ਕਰ ਸਕਦੇ ਹਾਂ ਕਿ ਕਿਵੇਂ ਇੱਕ ਗ਼ਲਤ ਆਰਥਿਕ ਫੈਸਲਾ ਦੇਸ਼ ਨੂੰ ਲੰਮੇ ਸਮੇਂ ਤਕ ਬੁਰੇ ਦਿਨਾਂ ‘ਚ ਪਾ ਸਕਦਾ ਹੈ’।
ਮਨਮੋਹਨ ਨੇ ਆਪਣੀ ਗੱਲ ‘ਚ ਅੱਗੇ ਕਿਹਾ ਕਿ ਨੋਟਬੰਦੀ ਨੇ ਨੌਨ-ਬੈਂਕਿੰਗ, ਵਿੱਤੀ ਬਾਜ਼ਾਰ ਦੀ ਸੇਵਾਵਾਂ ਅਤੇ ਨੋਜਵਾਨਾਂ ਦੇ ਰੋਜ਼ਗਾਰ ‘ਤੇ ਸਿੱਧਾ ਅਸਰ ਪਾਇਆ ਹੈ। ਸਰਕਾਰ ਦੇ ਫੈਸਲੇ ਨੂੰ 2 ਸਾਲ ਹੋ ਗਏ ਹਨ ਜਿਸ ਨੂੰ ਸਰਕਾਰ ਨੇ ਬਿਨਾ ਸੋਚੇ ਸਮਝੇ ਲਾਗੂ ਕੀਤਾ। ਇਸ ਫੈਸਲੇ ਨੇ ਭਾਰਤੀ ਆਰਥ-ਵਿਵਸਥਾ ‘ਤੇ ਡੂੰਘਾ ਅਸਰ ਪਾਇਆ। ਇਸ ਦੇ ਨਕਾਰਾਤਮ ਨਤੀਜੇ ਦੇਸ਼ ‘ਚ ਚਾਰੇ ਪਾਸੇ ਨਜ਼ਰ ਆ ਰਹੇ ਹਨ।Former PM Dr. Manmohan Singh's Press Statement on two years of Demonetisation & the devastating impact it had & continues to have on the Indian economy. #DestructionByDemonetisation pic.twitter.com/4d4JE8bdhY
— Congress (@INCIndia) November 8, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)