ਪੜਚੋਲ ਕਰੋ
Advertisement
ਪਾਕਿਸਤਾਨ ਵੱਲੋਂ ਸੰਪਰਕ ਤੋੜਨ ਮਗਰੋਂ ਹੁਣ ਭਾਰਤ ਨੇ ਵੀ ਕੀਤੀ ਕਾਰਵਾਈ
ਉੱਤਰੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਅਟਾਰੀ ਤੋਂ ਲਾਹੌਰ ਦਰਮਿਆਨ ਚੱਲਦੀ ਸਮਝੌਤਾ ਐਕਸਪ੍ਰੈਸ ਰੇਲ ਸੰਖਿਆ 14607/14608 ਅਤੇ ਦਿੱਲੀ ਤੋਂ ਅਟਾਰੀ ਤਕ ਚੱਲਦੀ 14001/14002 ਸਮਝੌਤਾ ਲਿੰਕ ਐਕਸਪ੍ਰੈਸ ਨੂੰ ਰੱਦ ਕੀਤਾ ਜਾਂਦਾ ਹੈ। ਇਹ ਕਦਮ ਪਾਕਿਸਤਾਨ ਵੱਲੋਂ ਰੇਲ ਸੇਵਾ ਬੰਦ ਕਰਨ ਦੇ ਨਤੀਜੇ ਵਜੋਂ ਚੁੱਕਿਆ ਗਿਆ ਹੈ।
ਨਵੀਂ ਦਿੱਲੀ: ਭਾਰਤ ਸਰਕਾਰ ਨੇ ਵੀ ਸਮਝੌਤਾ ਐਕਸਪ੍ਰੈਸ ਰੇਲ ਸੇਵਾ ਨੂੰ ਰੱਦ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਸਮਝੌਤਾ ਤੇ ਥਾਰ ਐਕਸਪ੍ਰੈਸ ਸੇਵਾ ਰੱਦ ਕਰਨ ਮਗਰੋਂ ਭਾਰਤ ਨੇ ਵੀ ਰੇਲਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਉੱਤਰੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਅਟਾਰੀ ਤੋਂ ਲਾਹੌਰ ਦਰਮਿਆਨ ਚੱਲਦੀ ਸਮਝੌਤਾ ਐਕਸਪ੍ਰੈਸ ਰੇਲ ਸੰਖਿਆ 14607/14608 ਅਤੇ ਦਿੱਲੀ ਤੋਂ ਅਟਾਰੀ ਤਕ ਚੱਲਦੀ 14001/14002 ਸਮਝੌਤਾ ਲਿੰਕ ਐਕਸਪ੍ਰੈਸ ਨੂੰ ਰੱਦ ਕੀਤਾ ਜਾਂਦਾ ਹੈ। ਇਹ ਕਦਮ ਪਾਕਿਸਤਾਨ ਵੱਲੋਂ ਰੇਲ ਸੇਵਾ ਬੰਦ ਕਰਨ ਦੇ ਨਤੀਜੇ ਵਜੋਂ ਚੁੱਕਿਆ ਗਿਆ ਹੈ।
ਇਹ ਰੇਲਾਂ ਕਦੋਂ ਤਕ ਰੱਦ ਕੀਤੀਆਂ ਗਈਆਂ ਹਨ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਪਾਕਿਸਤਾਨ ਆਪਣੇ ਦੇਸ਼ ਵਿੱਚ ਰੇਲਾਂ ਨੂੰ ਦਾਖ਼ਲਾ ਨਹੀਂ ਦਿੰਦਾ, ਟਰੇਨਾਂ ਰੱਦ ਹੀ ਸਮਝੀਆਂ ਜਾਣ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਹਾ ਸੀ ਕਿ ਜਿੰਨਾ ਸਮਾਂ ਉਹ ਰੇਲ ਮੰਤਰੀ ਹਨ, ਭਾਰਤ ਵੱਲ ਕੋਈ ਵੀ ਟਰੇਨ ਨਹੀਂ ਜਾਵੇਗੀ। ਪਾਕਿਸਤਾਨ ਨੇ ਬੱਸ ਸੇਵਾ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਭਾਰਤ ਤੇ ਪਾਕਿਸਤਾਨ ਦਰਮਿਆਨ ਬੱਸਾਂ ਆਖਰੀ ਵਾਰ ਚੱਲੀਆਂ ਸਨ। ਬਿਨਾਂ ਸਵਾਰੀਆਂ ਤੋਂ ਆਪਣੇ ਰੂਟ 'ਤੇ ਗਈ ਭਾਰਤੀ ਬੱਸ ਨੂੰ ਵੀ ਪਾਕਿਸਤਾਨ ਨੇ ਆਪਣੇ ਦੇਸ਼ ਨਾ ਲੈ ਕੇ ਆਉਣ ਦੀ ਗੱਲ ਆਖ ਦਿੱਤੀ ਹੈ। ਭਾਰਤ ਵੱਲੋਂ ਕਸ਼ਮੀਰ ਦਾ ਪੁਨਰਗਠਨ ਕੀਤੇ ਜਾਣ ਮਗਰੋਂ ਪਾਕਿਸਤਾਨ ਲਗਾਤਾਰ ਭਾਰਤ ਨਾਲ ਰਿਸ਼ਤੇ ਖ਼ਤਮ ਕਰ ਰਿਹਾ ਹੈ।Northern Railway's Chief Public Relations Officer (CPRO): Inconsequent to Pakistan's decision to cancel Samjhauta Express 14607/14608 running between Lahore and Attari, the Samjhauta Link Express train number 14001/14002 running between Delhi and Attari also stands cancelled pic.twitter.com/frtB4htbg5
— ANI (@ANI) August 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement