ਜੇਕਰ ਤੁਸੀਂ ਐਮਰਜੈਂਸੀ 'ਚ ਸਫਰ ਕਰਨਾ ਹੈ ਤਾਂ ਇਸ ਤਰ੍ਹਾਂ ਲੈ ਸਕਦੇ ਹੋ ਕੰਫਰਮ ਟਿਕਟ!
ਕਈ ਵਾਰ ਐਮਰਜੈਂਸੀ ਵਿੱਚ ਸਮੇਂ ਸਿਰ ਕਿਤੇ ਪਹੁੰਚਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਰੇਲਵੇ ਦੀ ਅਜਿਹੀ ਸਹੂਲਤ ਬਾਰੇ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਤੁਹਾਨੂੰ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ।
IRCTC VIKALP Scheme: ਆਵਾਜਾਈ ਦੇ ਨਜ਼ਰੀਏ ਨਾਲ ਰੇਲਵੇ ਇੱਕ ਸੁਵਿਧਾਜਨਕ ਵਿਕਲਪ ਹੈ। ਤੁਸੀਂ ਸਸਤੇ ਭਾਅ 'ਤੇ ਆਸਾਨੀ ਨਾਲ ਘੰਟਿਆਂ ਦੀ ਯਾਤਰਾ ਕਰ ਸਕਦੇ ਹੋ। ਪਰ ਜੇ ਬਰਥ ਕਨਫਰਮ ਨਾ ਹੋਵੇ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਪਰੇਸ਼ਾਨੀ ਤੋਂ ਬਚਣ ਲਈ ਭਾਰਤੀ ਰੇਲਵੇ ਯਾਤਰੀਆਂ ਲਈ VIKALP ਦਾ ਵਿਕਲਪ ਲੈ ਕੇ ਆਇਆ ਹੈ। ਇਸ ਸੁਵਿਧਾ ਦੇ ਜ਼ਰੀਏ ਤੁਹਾਨੂੰ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਰੇਲਵੇ ਦਾ ਇਹ ਫੀਚਰ ਕਿਵੇਂ ਕੰਮ ਕਰਦਾ ਹੈ।
ਕੀ ਹੈ VIKALP ਯੋਜਨਾ
ਰੇਲਵੇ ਨੇ VIKALP ਯੋਜਨਾ 2015 ਵਿੱਚ ਸ਼ੁਰੂ ਕੀਤੀ ਸੀ। ਇਸ ਸਕੀਮ ਵਿੱਚ ਮੁਸਾਫਰਾਂ ਨੂੰ ਆਨਲਾਈਨ ਵੇਟਿੰਗ ਟਿਕਟ ਬੁੱਕ ਕਰਨ ਵੇਲੇ ਕਨਫਰਮ ਟਿਕਟ ਲੈਣ ਲਈ ਦੂਜੀ ਰੇਲ ਦੀ ਚੋਣ ਕਰਨ ਦੀ ਸੁਵਿਧਾ ਮਿਲਦੀ ਹੈ। ਅਜਿਹਾ ਕਰਨ ਨਾਲ ਕਨਫਰਮ ਟਿਕਟ ਦਾ ਚਾਂਸ ਮਿਲ ਜਾਂਦਾ ਹੈ। ਇਸ ਨੂੰ ਅਲਟਰਨੇਟ ਟ੍ਰੇਨ ਅਕੈਮੋਡੇਸ਼ਨ ਸਕੀਮ (ATAS) ਵੀ ਕਿਹਾ ਜਾਂਦਾ ਹੈ। ਇਸ ਰਾਹੀਂ ਰੇਲਵੇ ਜ਼ਿਆਦਾ ਤੋਂ ਜ਼ਿਆਦਾ ਮੁਸਾਫਰਾਂ ਨੂੰ ਕਨਫਰਮ ਟਿਕਟ ਉਪਲਬਧ ਕਰਵਾਉਂਦਾ ਹੈ।
ਕਨਫਰਮ ਸੀਟ ਦੇਣ ਦੀ ਹੁੰਦੀ ਹੈ ਕੋਸ਼ਿਸ਼
ਵਿਕਲਪ ਟਿਕਟ ਬੁਕਿੰਗ ਸਕੀਮ ਤੋਂ ਤਿਉਹਾਰ ਜਾਂ ਬਾਕੀ ਭੀੜ ਵਾਲੇ ਮੌਕੇ ‘ਤੇ ਮੁਸਾਫਰਾਂ ਨੂੰ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਦਾਂ ਜ਼ਰੂਰੀ ਨਹੀਂ ਹੈ ਕਿ VIKALP ਨਾਲ ਤੁਹਾਨੂੰ ਕਨਫਰਮ ਟਿਕਟ ਮਿਲ ਹੀ ਜਾਵੇਗੀ। ਦਰਅਸਲ, ਇਸ ਸਕੀਮ ਦੇ ਤਹਿਤ ਰੇਲਵੇ ਯਾਤਰੀਆਂ ਦੇ ਲਈ ਕਨਫਰਮ ਟਿਕਟ ਉਪਲਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਕਨਫਰਮ ਟਿਕਟ ਮਿਲੇਗਾ ਜਾਂ ਨਹੀਂ। ਇਹ ਟਰੇਨ ਅਤੇ ਉਸ ਵਿੱਚ ਬਰਥ ਦੀ ਉਪਲਬਧਤਾ 'ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ: Char Dham Yatra 2023: 22 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਚਾਰਧਾਮ ਯਾਤਰਾ, ਜਾਣੋ ਬਦਰੀਨਾਥ-ਕੇਦਾਰਨਾਥ ਮੰਦਰ ਦੇ ਕਪਾਟ ਖੁੱਲ੍ਹਣ ਦਾ ਸਮਾਂ
ਇਦਾਂ ਚੁੱਕੋ VIKALP ਯੋਜਨਾ ਦਾ ਲਾਭ
ਜੇਕਰ ਤੁਸੀਂ VIKALP ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ IRCTC ਦੀ ਵੈੱਬਸਾਈਟ 'ਤੇ ਟਿਕਟ ਬੁੱਕ ਕਰਦੇ ਸਮੇਂ ਰੇਲਗੱਡੀ ਵਿੱਚ ਸੀਟਾਂ ਦੀ ਉਪਲਬਧਤਾ ਦੀ ਸਥਿਤੀ ਦੇਖ ਸਕਦੇ ਹੋ। ਜੇਕਰ ਤੁਹਾਡੀ ਰੇਲਗੱਡੀ ਵਿੱਚ ਸੀਟ ਉਪਲਬਧ ਨਹੀਂ ਹੈ ਅਤੇ ਮਾਮਲਾ ਵੇਟਿੰਗ ਲਿਸਟ ਦਾ ਹੈ, ਤਾਂ ਤੁਹਾਨੂੰ ਔਨਲਾਈਨ ਟਿਕਟ ਬੁਕਿੰਗ ਦੌਰਾਨ VIKALP ਦੀ ਚੋਣ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ IRCTC ਤੁਹਾਨੂੰ ਤੁਹਾਡੀ ਪਸੰਦ ਦੀਆਂ ਹੋਰ ਟ੍ਰੇਨਾਂ ਬਾਰੇ ਪੁੱਛੇਗਾ, ਜਿਸ ਵਿੱਚੋਂ ਤੁਸੀਂ 7 ਟ੍ਰੇਨਾਂ ਦੀ ਚੋਣ ਕਰ ਸਕਦੇ ਹੋ।
ਜੇਕਰ ਬੁਕਿੰਗ ਦੌਰਾਨ VIKALP ਵਿਕਲਪ ਉਪਲਬਧ ਨਹੀਂ ਹੈ, ਤਾਂ ਤੁਸੀਂ ਬੁੱਕ ਕੀਤੀ ਟਿਕਟ ਹਿਸਟਰੀ 'ਤੇ ਜਾ ਕੇ ਬਾਅਦ ਵਿੱਚ VIKALP ਟਿਕਟ ਦੀ ਚੋਣ ਕਰ ਸਕਦੇ ਹੋ। ਅਜਿਹਾ ਕਰਨ ਤੋਂ ਬਾਅਦ, ਰੇਲਵੇ ਚੁਣੀਆਂ ਗਈਆਂ ਟਰੇਨਾਂ ਵਿੱਚ ਤੁਹਾਡੇ ਲਈ ਕਨਫਰਮਡ ਟਿਕਟਾਂ ਬੁੱਕ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਹ ਵੀ ਪੜ੍ਹੋ: Mohali News : ਡੇਰਾਬੱਸੀ 'ਚ ਟੈਂਕ ਦੀ ਸਫਾਈ ਕਰਦੇ ਚਾਰ ਵਰਕਰਾਂ ਦੀ ਹੋਈ ਮੌਤ , ਜਾਂਚ 'ਚ ਜੁਟੀ ਪੁਲਿਸ