ਪੜਚੋਲ ਕਰੋ
(Source: ECI/ABP News)
Mohali News : ਡੇਰਾਬੱਸੀ 'ਚ ਟੈਂਕ ਦੀ ਸਫਾਈ ਕਰਦੇ ਚਾਰ ਵਰਕਰਾਂ ਦੀ ਹੋਈ ਮੌਤ , ਜਾਂਚ 'ਚ ਜੁਟੀ ਪੁਲਿਸ
Mohali News : ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਇੱਕ ਫੈਕਟਰੀ ਵਿੱਚ ਟੈਂਕ ਦੀ ਸਫਾਈ ਕਰਦੇ ਸਮੇਂ ਚਾਰ ਵਰਕਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਮਾਣਕ ਪਿੰਡ ਬੇਹੜਾ, ਸ੍ਰੀਧਰ ਪਾਂਡੇ ਵਾਸੀ ਨੇਪਾਲ, ਜਨਕ ਵਾਸੀ
![Mohali News : ਡੇਰਾਬੱਸੀ 'ਚ ਟੈਂਕ ਦੀ ਸਫਾਈ ਕਰਦੇ ਚਾਰ ਵਰਕਰਾਂ ਦੀ ਹੋਈ ਮੌਤ , ਜਾਂਚ 'ਚ ਜੁਟੀ ਪੁਲਿਸ Four Workers died while cleaning the tank in Derabassi, police involved in the investigation Mohali News : ਡੇਰਾਬੱਸੀ 'ਚ ਟੈਂਕ ਦੀ ਸਫਾਈ ਕਰਦੇ ਚਾਰ ਵਰਕਰਾਂ ਦੀ ਹੋਈ ਮੌਤ , ਜਾਂਚ 'ਚ ਜੁਟੀ ਪੁਲਿਸ](https://feeds.abplive.com/onecms/images/uploaded-images/2023/04/21/4310bccdd2dc23144ed43ddf0182e7ee1682084914597345_original.jpg?impolicy=abp_cdn&imwidth=1200&height=675)
Four Workers died
Mohali News : ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਇੱਕ ਫੈਕਟਰੀ ਵਿੱਚ ਟੈਂਕ ਦੀ ਸਫਾਈ ਕਰਦੇ ਸਮੇਂ ਚਾਰ ਵਰਕਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਮਾਣਕ ਪਿੰਡ ਬੇਹੜਾ, ਸ੍ਰੀਧਰ ਪਾਂਡੇ ਵਾਸੀ ਨੇਪਾਲ, ਜਨਕ ਵਾਸੀ ਨੇਪਾਲ ਅਤੇ ਕੁਰਬਾਨ ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕਾਂ ਦੀਆਂ ਲਾਸਾਂ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਫੈਡਰਲ ਮੀਟ ਪਲਾਂਟ ਵਿੱਚ ਅੱਜ ਦੁਪਹਿਰ ਨੂੰ ਟੈਂਕ ਦੀ ਵਰਕਰ ਸਫਾਈ ਕਰ ਰਹੇ ਸਨ। ਇਸ ਦੌਰਾਨ ਚਾਰ ਵਰਕਰ ਸਫਾਈ ਕਰਨ ਲਈ ਜਦੋਂ ਟੈਂਕ ਵਿੱਚ ਉਤਰੇ ਤਾਂ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 1 ਬਿਹਾਰ ਅਤੇ 2 ਨੇਪਾਲ ਦੇ ਮਜ਼ਦੂਰ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਦਾ ਪਰਿਵਾਰ ਮਿਲੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ? ਆਖਿਰਕਾਰ, ਕੀ ਹੋ ਸਕਦੀ ਹੈ ਵਜ੍ਹਾ?
ਦੱਸ ਦੇਈਏ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ 'ਚ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਕਾਕੀਨਾਡਾ 'ਚ ਇਕ ਫੈਕਟਰੀ 'ਚ ਤੇਲ ਦੇ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁਟਣ ਨਾਲ 7 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਜਾਨ ਗੁਆਉਣ ਵਾਲੇ ਮੰਡਲ ਦੇ ਪਾਡੇਰੂ ਅਤੇ ਪੁਲੀਮੇਰੂ ਦੇ ਨਿਵਾਸੀ ਸਨ। ਫੈਕਟਰੀ 'ਚ ਤੇਲ ਦੇ ਟੈਂਕ ਸਾਫ ਕਰਨ ਦੌਰਾਨ ਮਜ਼ਦੂਰਾਂ ਦਾ ਦਮ ਘੁਟਣ ਲੱਗਾ ਅਤੇ ਥੋੜ੍ਹੀ ਹੀ ਦੇਰ 'ਚ ਸਾਰੇ ਬੇਹੋਸ਼ ਹੋ ਗਏ। ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਲਈ ਅਹਿਮ ਉਪਰਾਲਾ! ਵਿਦੇਸ਼ਾਂ ਵਿੱਚ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਤੇ ਰਿਕਾਰਡ ਨੂੰ ਟ੍ਰੈਕ ਕਰ ਸਕਣਗੇ NRI
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)