ਪੜਚੋਲ ਕਰੋ
ਟਰੇਨ 'ਚ ਸਫ਼ਰ ਕਰਨਾ ਹੋਇਆ ਸੁਰੱਖਿਅਤ, ਕੋਰੋਨਾ ਦਾ ਨਹੀਂ ਹੋਵੇਗਾ ਖਤਰਾ!
ਇਸ 'ਚ ਅਜਿਹੀਆਂ ਸੁਵਿਧਾਵਾਂ ਨੇ ਜਿੰਨ੍ਹਾਂ ਦਾ ਇਸਤੇਮਾਲ ਬਿਨਾਂ ਛੂਹੇ ਕੀਤਾ ਜਾ ਸਕਦਾ ਹੈ। ਕੋਚ ਵਿਚ ਚੜ੍ਹਨ ਲਈ ਹੈਂਡਰੇਲ ਤੇ ਦਰਵਾਜ਼ਾ ਖੋਲ੍ਹਣ ਲਈ ਜੋ ਚਿਟਕਨੀ ਹੈ ਉਸ ਨੂੰ ਕੌਪਰ ਕੋਟਡ ਬਣਾਇਆ ਗਿਆ ਹੈ। ਇਸ ਕੋਚ 'ਚ ਪਲਾਜ਼ਮਾ ਏਅਰ ਪਿਊਰੀਫਾਇਰ ਲਾਇਆ ਗਿਆ ਹੈ ਜੋ ਵਾਇਰਸ ਦੇ ਪ੍ਰਕੋਪ ਤੋਂ ਬਚਾਉਂਦਾ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੁਰੱਖਿਅਤ ਸਫ਼ਰ ਲਈ ਰੇਲਵੇ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ। ਇਸ ਤਹਿਤ ਰੇਲਵੇ ਨੇ ਇਕ ਅਜਿਹਾ ਰੇਲ ਡੱਬਾ ਹੋਂਦ 'ਚ ਲਿਆਂਦਾ ਹੈ ਜਿਸ 'ਚ ਸਫ਼ਰ ਦੌਰਾਨ ਵਾਇਰਸ ਦੇ ਪ੍ਰਕੋਪ ਤੋਂ ਬਚਿਆ ਜਾ ਸਕੇਗਾ। ਇਸ ਕੋਚ 'ਚ ਯਾਤਰੀਆਂ ਨੂੰ ਕਿਵੇਂ ਵਾਇਰਸ ਤੋਂ ਬਚਾਇਆ ਜਾਵੇ ਇਸ ਨੂੰ ਧਿਆਨ 'ਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ ਅਜਿਹੀਆਂ ਸੁਵਿਧਾਵਾਂ ਨੇ ਜਿੰਨ੍ਹਾਂ ਦਾ ਇਸਤੇਮਾਲ ਬਿਨਾਂ ਛੂਹੇ ਕੀਤਾ ਜਾ ਸਕਦਾ ਹੈ। ਕੋਚ ਵਿਚ ਚੜ੍ਹਨ ਲਈ ਹੈਂਡਰੇਲ ਤੇ ਦਰਵਾਜ਼ਾ ਖੋਲ੍ਹਣ ਲਈ ਜੋ ਚਿਟਕਨੀ ਹੈ ਉਸ ਨੂੰ ਕੌਪਰ ਕੋਟਡ ਬਣਾਇਆ ਗਿਆ ਹੈ। ਇਸ ਕੋਚ 'ਚ ਪਲਾਜ਼ਮਾ ਏਅਰ ਪਿਊਰੀਫਾਇਰ ਲਾਇਆ ਗਿਆ ਹੈ ਜੋ ਵਾਇਰਸ ਦੇ ਪ੍ਰਕੋਪ ਤੋਂ ਬਚਾਉਂਦਾ ਹੈ। ਸੀਟ 'ਤੇ ਟਾਈਟੇਨੀਅਮ ਹਾਈ ਆਕਸਾਈਡ ਕੋਟਿੰਗ ਕੀਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਰੀ ਇਸ ਕਦਰ ਹਾਵੀ ਹੈ ਕਿ ਇਸ 'ਚ ਜਿਓਣ ਦੀ ਆਦਤ ਪਾਉਣੀ ਪਵੇਗੀ। ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅਜਿਹੇ 'ਚ ਇਸ ਦੀ ਲਪੇਟ 'ਚ ਆਏ ਬਿਨਾਂ ਕਿਵੇਂ ਕੰਮਕਾਜ਼ ਕੀਤਾ ਜਾਵੇ ਇਸ ਬਾਰੇ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ। ਇਸ ਸਥਿਤੀ 'ਚ ਕਪੂਰਥਲਾ ਕੋਚ ਫੈਕਟਰੀ ਨੇ ਪੋਸਟ ਕੋਵਿਡ ਕੋਟ ਤਿਆਰ ਕੀਤਾ ਹੈ ਤਾਂਕਿ ਜਦੋਂ ਤਕ ਵੈਕਸੀਨ ਨਹੀਂ ਬਣ ਜਾਂਦੀ ਉਦੋਂ ਤਕ ਬਿਨਾਂ ਡਰੇ ਅਤੇ ਵਾਇਰਸ ਤੋਂ ਬਚਦਿਆਂ ਜ਼ਰੂਰੀ ਯਾਤਰਾ ਕੀਤੀ ਜਾ ਸਕੇ। ਇਸ ਪੋਸਟ ਕੋਵਿਡ ਕੋਚ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ ਅਜਿਹੀਆਂ ਸੁਵਿਧਾਵਾਂ ਹਨ ਜੋ ਬਿਨਾਂ ਛੂਹੇ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਪਾਣੀ ਦੇ ਨਲਕੇ ਅਤੇ ਸੋਪ ਡਿਸਪੈਂਸਰ ਨੂੰ ਪੈਰ ਨਾਲ ਆਪਰੇਟ ਕਰਨ ਦੀ ਸੁਵਿਧਾ ਹੈ, ਯਾਨੀ ਇਸ ਨੂੰ ਹੱਥ ਨਾਲ ਛੂਹਣ ਦੀ ਲੋੜ ਹੀ ਨਾ ਪਵੇ। ਅਦਾਲਤ ਦੀ ਸਖ਼ਤੀ ਮਗਰੋਂ ਬਦਲਿਆਂ ਟਰੰਪ ਪ੍ਰਸ਼ਾਸਨ ਦਾ ਫੈਸਲਾ, ਵਿਦਿਆਰਥੀਆਂ 'ਤੇ ਨਹੀਂ ਲੱਗੇਗੀ ਪਾਬੰਦੀ ਇਸ ਦੇ ਨਾਲ ਹੀ ਕੋਚ ਵਿਚ ਵਾਸ਼ਬੇਸਨ, ਲੈਵੇਟਰੀ, ਸੀਟ ਅਤੇ ਬਰਥ, ਖਾਣਪੀਣ ਦੇ ਟੇਬਲ, ਗਲਾਸ ਵਿੰਡੋ ਅਤੇ ਫਰਸ਼ ਦੇ ਨਾਲ-ਨਾਲ ਹਰ ਉਸ ਜਗ੍ਹਾ ਕੋਟਿੰਗ ਕੀਤੀ ਗਈ ਹੈ ਜੋ ਇਨਸਾਨ ਦੇ ਸਪੰਰਕ 'ਚ ਆ ਸਕਦੀ ਹੈ। ਇਹ ਕੋਟਿੰਗ ਇਕ ਸਾਲ ਤਕ ਖਰਾਬ ਨਹੀਂ ਹੁੰਦੀ। ਪੂਰੇ ਕੋਚ 'ਤੇ ਸੀਟਾਂ ਨੂੰ ਟਾਈਟੇਨੀਅਮ ਡਾਈ ਆਕਸਾਈਡ ਦੀ ਕੋਟਿੰਗ ਹੈ। ਇਹ ਵਾਤਾਵਰਨ ਅਨੁਕੂਲਿਤ ਵਾਟਰ ਬੇਸਡ ਕੋਟਿੰਗ ਹੈ। ਇਸ ਕੋਟਿੰਗ ਨਾਲ ਵਾਇਰਸ, ਬੈਕਟੀਰੀਆ ਨਸ਼ਟ ਹੁੰਦੇ ਹਨ। ਇਹ ਮਨੁੱਖੀ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਰੇਲਵੇ ਅਧਿਕਾਰੀਆਂ ਦੇ ਮੁਤਾਬਕ ਇਸ ਕੋਚ ਨੂੰ ਤਿਆਰ ਕਰਨ 'ਚ 6-7 ਲੱਖ ਰੁਪਏ ਦਾ ਖਰਚ ਹੁੰਦਾ ਹੈ। ਪੁਰਾਣੇ ਕੋਚ ਵਿਚ ਹੀ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















