ਪੜਚੋਲ ਕਰੋ
Advertisement
ਨਵੇਂ ਸਾਲ ਤੋਂ ਰੇਲ ਯਾਤਰ ਵੀ ਮਹਿੰਗੀ, ਜਾਣੋ ਵਧੀਆਂ ਕੀਮਤਾਂ
ਨਵੇਂ ਸਾਲ ਤੋਂ ਰੇਲ ਦਾ ਸਫ਼ਰ ਮਹਿੰਗਾ ਹੋ ਰਿਹਾ ਹੈ। ਰੇਲ ਮੰਤਰਾਲੇ ਨੇ ਮੰਗਲਵਾਰ ਨੂੰ ਯਾਤਰੀ ਕਿਰਾਏ ਵਿੱਚ ਵਾਧੇ ਦਾ ਆਦੇਸ਼ ਦੇ ਦਿੱਤਾ ਹੈ। ਇਹ ਹੁਕਮ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।
ਨਵੀਂ ਦਿੱਲੀ: ਨਵੇਂ ਸਾਲ ਤੋਂ ਰੇਲ ਦਾ ਸਫ਼ਰ ਮਹਿੰਗਾ ਹੋ ਰਿਹਾ ਹੈ। ਰੇਲ ਮੰਤਰਾਲੇ ਨੇ ਮੰਗਲਵਾਰ ਨੂੰ ਯਾਤਰੀ ਕਿਰਾਏ ਵਿੱਚ ਵਾਧੇ ਦਾ ਆਦੇਸ਼ ਦੇ ਦਿੱਤਾ ਹੈ। ਇਹ ਹੁਕਮ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।
ਰੇਲ ਮੰਤਰਾਲੇ ਨੇ ਮੁਸਾਫਰਾਂ ਦੇ ਮੁੱਡਲੇ ਕਿਰਾਏ 'ਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਕਿ ਨਵੇਂ ਕਿਰਾਏ ਇੱਕ ਜਨਵਰੀ 2020 ਤੋਂ ਲਾਗੂ ਹੋਣਗੇ।
ਸਧਾਰਣ ਬਿਨ੍ਹਾਂ ਏਸੀ ਰੇਲ ਗੱਡੀਆਂ ਦਾ ਕਿਰਾਇਆ 1 ਪੈਸਾ ਪ੍ਰਤੀ ਕਿਲੋਮੀਟਰ, ਮੇਲ ਅਤੇ ਐਕਸਪ੍ਰੈਸ ਟ੍ਰੇਨਾਂ (ਬਿਨ੍ਹਾਂ ਏਸੀ ਕੋਚ) ਲਈ 2 ਪੈਸੇ ਪ੍ਰਤੀ ਕਿਲੋਮੀਟਰ ਅਤੇ ਏਸੀ ਕਲਾਸ ਵਿੱਚ ਯਾਤਰਾ ਲਈ 4 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ‘ਚ ਵਾਧਾ ਹੋਈਆ ਹੈ।
ਰੇਲ ਮੰਤਰਾਲੇ ਨੇ ਇਸ ਤੋਂ ਪਹਿਲਾਂ 2014-15 ਯਾਨੀ ਪੰਜ ਸਾਲ ਪਹਿਲਾਂ ਕਿਰਾਏ ਵਧਾਏ ਸੀ। ਮੰਗਲਵਾਰ ਨੂੰ ਜਾਰੀ ਕੀਤੇ ਮੰਤਰਾਲੇ ਦੇ ਹੁਕਮ ਮੁਤਾਬਕ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫ਼ਰ, ਮਹਾਮੰਨਾ, ਗਤੀਮਾਨ, ਅੰਤਿਯੋਦਿਆ, ਗਰੀਬ ਰਥ, ਜਨ ਸ਼ਤਾਬਦੀ, ਰਾਜਯ ਰਾਣੀ, ਯੁਵਾ ਐਕਸਪ੍ਰੈਸ, ਸੁਵਿਧਾ ਅਤੇ ਵਿਸ਼ੇਸ਼ ਖ਼ਰਚੇ ‘ਤੇ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਅਤੇ AC MEMU ਅਤੇ AC DEMU ਗੱਡੀਆਂ ਦੇ ਕਿਰਾਏ 'ਚ ਵਾਧਾ ਕੀਤਾ ਜਾਵੇਗਾ।In order to expand passenger amenities and facilities at Railway stations and in trains, it has become imperative to increase the train fare marginally without over burdening any class of passengers. Fast modernization of Indian Railway will be achieved through this fare revision pic.twitter.com/OXBEq0PSdl
— Ministry of Railways (@RailMinIndia) December 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement