ਰੂਸ ਚ ਭਾਰਤੀ ਪੁਾਲੜ ਯਾਤਰੀਆਂ ਦੀ ਟ੍ਰੇਨਿੰਗ ਮੁਕੰਮਲ, ਹੁਣ ਦੇਸ਼ 'ਚ ਹੋਵੇਗੀ ਅੱਗੇ ਦੀ ਟ੍ਰੇਨਿੰਗ
ਭਾਰਤ 'ਚ ਟ੍ਰੇਨਿੰਗ ਦੇ ਤਿੰਨ ਮੁੱਖ ਹਿੱਸੇ ਹੋਣਗੇ। ਓਵਰਔਲ ਪ੍ਰੋਜੈਕਟ ਤੇ ਇਕ ਮੌਡਿਊਲ, ਚਾਲਕ ਦਲ ਦੇ ਮੈਂਬਰਾਂ ਲਈ ਇਕ ਮੌਡਿਊਲ ਤੇ ਫਲਾਈਟ ਹਾਰਡਵੇਅਰ ਤੇ ਸੌਫਟਵੇਅਰ ਤੇ ਇਕ ਮੌਡਿਊਲ।
ਨਵੀਂ ਦਿੱਲੀ: ਭਾਰਤ ਦੇ ਚਾਰ ਪੁਲਾੜ ਯਾਤਰੀਆਂ ਨੇ ਗਗਨਯਾਨ ਪ੍ਰੋਗਰਾਮ ਤਹਿਤ ਪੁਲਾੜ 'ਚ ਜਾਣਾ ਹੈ। ਇਨ੍ਹਾਂ ਸਾਰੇ ਪੁਲਾੜ ਯਾਤਰੀਆਂ ਨੇ ਰੂਸ 'ਚ ਆਪਣੀ ਇਕ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ਰੂਸ ਤੋਂ ਪਰਤਣ ਮਗਰੋਂ ਸਾਰੇ ਭਾਰਤੀ ਇਸਰੋ (ISRO) ਦੇ ਡਿਜ਼ਾਇਨ ਕੀਤੇ ਗਏ ਟ੍ਰੇਨਿੰਗ ਮੌਡਿਊਲ ਤੋਂ ਟ੍ਰਨਿੰਗ ਲੈਣਗੇ। ਟ੍ਰੇਨਿੰਗ ਪੂਰੀ ਹੋਣ ਮਗਰੋਂ ਇਨ੍ਹਾਂ ਚਾਰਾਂ ਨੂੰ ਪੁਲਾੜ 'ਚ ਗਗਨਯਾਨ ਦੇ ਮਾਧਿਅਮ ਤਹਿਤ ਪੁਲਾੜ 'ਚ ਭੇਜਿਆ ਜਾਵੇਗਾ। ਰੂਸ 'ਚ ਪੁਲਾੜ ਯਾਤਰੀਆਂ ਨੂੰ ਪੁਲਾੜ ਦੇ ਹਾਲਾਤਾਂ ਮੁਤਾਬਕ ਢਲਣ ਦੀ ਟ੍ਰੇਨਿੰਗ ਦਿੱਤੀ ਗਈ ਹੈ।
ਭਾਰਤ 'ਚ ਹੋਵੇਗੀ ਟ੍ਰੇਨਿੰਗ
ਭਾਰਤ 'ਚ ਟ੍ਰੇਨਿੰਗ ਦੇ ਤਿੰਨ ਮੁੱਖ ਹਿੱਸੇ ਹੋਣਗੇ। ਓਵਰਔਲ ਪ੍ਰੋਜੈਕਟ ਤੇ ਇਕ ਮੌਡਿਊਲ, ਚਾਲਕ ਦਲ ਦੇ ਮੈਂਬਰਾਂ ਲਈ ਇਕ ਮੌਡਿਊਲ ਤੇ ਫਲਾਈਟ ਹਾਰਡਵੇਅਰ ਤੇ ਸੌਫਟਵੇਅਰ ਤੇ ਇਕ ਮੌਡਿਊਲ। ਇਸਰੋ ਦੇ ਹਿਊਮਨ ਸਪੇਸਲਾਈਟ ਸੈਂਟਰ ਦੇ ਡਾਇਰੈਕਟਰ ਡਾ. ਉਨੀਕ੍ਰਿਸ਼ਨ ਨਾਇਰ ਪਹਿਲਾਂ ਦੀ ਦੱਸ ਚੁੱਕੇ ਹਨ ਕਿ ਚਾਰ ਪੁਲਾੜ ਯਾਤਰੀ ਜਿੰਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੇ ਪਾਇਲਟਾਂ 'ਚੋਂ ਚੁਣਿਆ ਗਿਆ ਸੀ। ਮੌਜੂਦਾ ਸਮੇਂ ਰੂਸ 'ਚ ਜੀਸੀਟੀਸੀ 'ਚ ਬੇਸਿਕ ਟ੍ਰੇਨਿੰਗ ਲੈ ਰਹੇ ਹਨ। ਹੁਣ ਰੂਸ 'ਚ ਟ੍ਰੇਨਿੰਗ ਖਤਮ ਹੋ ਚੁੱਕੀ ਹੈ ਤੇ ਹੁਣ ਪੁਲਾੜ ਯਾਤਰੀ ਭਾਰਤ 'ਚ ਸਪੈਸੀਫਿਕ ਟ੍ਰੇਨਿੰਗ ਲੈਣਗੇ। ਜਿਸ ਲਈ ਸਿਮੁਲਟਰ ਨੂੰ ਡਿਫਾਇਨ ਕੀਤਾ ਗਿਆ ਹੈ।
ਪੀਐਮ ਮੋਦੀ ਨੇ ਕੀਤਾ ਸਸੀ ਐਲਾਨ
ਮਨੁੱਖ ਰਹਿਤ ਗਗਨਯਾਨ ਮਿਸ਼ਨ ਨੂੰ ਇਸ ਸਾਲ ਦਸੰਬਰ 'ਚ ਲੌਂਚ ਕੀਤਾ ਜਾਵੇਗਾ। ਇਹ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਨ ਦੌਰਾਨ ਦਿੱਤੀ ਸੀ। ਇਸ ਤੋਂ ਪਹਿਲਾਂ ਇਸ ਮਿਸ਼ਨ ਨੂੰ ਦਸੰਬਰ 2020 'ਚ ਸ਼ੁਰੂ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਦੇਸ਼ ਦੇ ਪਹਿਲੇ ਮਨੁੱਖ ਰਹਿਤ ਗਗਨਯਾਨ ਪ੍ਰੋਜੈਕਟ ਦੀ ਅੰਦਾਜ਼ਨ ਲਾਗਤ 9023 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2015 'ਚ 15 ਅਗਸਤ ਦੇ ਭਾਸ਼ਣ 'ਚ ਦੇਸ਼ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਦਾ ਐਲਾਨ ਕੀਤਾ ਸੀ।