ਰੇਲ 'ਚ ਸਫਰ ਕਰਨ ਵਾਲਿਆਂ ਲਈ ਬੂਰੀ ਖ਼ਬਰ! ਪੰਜਾਬ 'ਚੋਂ ਲੰਘਣ ਵਾਲੀਆਂ 65 ਰੇਲਗੱਡ਼ੀਆਂ ਰੱਦ, ਕਈਆਂ ਦਾ ਬਦਲਿਆ ਰੂਟ
Indian Railways Schedule: ਜਲੰਧਰ ਅਤੇ ਜੰਮੂ ਵਿਚਕਾਰ ਟਰੈਕ ਦੀ ਮੁਰੰਮਤ ਦੇ ਕੰਮ ਕਰਕੇ ਜੰਮੂ ਜਾਣ ਵਾਲੀਆਂ 65 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

Indian Railways Schedule: ਦੇਸ਼ ਭਰ ਤੋਂ ਮਾਤਾ ਵੈਸ਼ਣੋ ਦੇਵੀ ਮੰਦਰ ਅਤੇ ਜੰਮੂ ਜਾਣ ਵਾਲਿਆਂ ਨੂੰ ਰੇਲਵੇ ਨੇ ਵੱਡਾ ਝਟਕਾ ਦਿੱਤਾ ਹੈ। ਜਲੰਧਰ ਅਤੇ ਜੰਮੂ ਵਿਚਕਾਰ ਟਰੈਕ ਦੀ ਮੁਰੰਮਤ ਦੇ ਕੰਮ ਕਰਕੇ ਜੰਮੂ ਜਾਣ ਵਾਲੀਆਂ 65 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੇ ਕੁਝ ਦਿਨਾਂ ਲਈ 19 ਰੇਲਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 6 ਟ੍ਰੇਨਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਕੁੱਲ 90 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਆਹ ਰੇਲਗੱਡੀਆਂ ਨਹੀਂ ਚੱਲਣਗੀਆਂ
ਇਸ ਨਾਲ ਜੰਮੂ ਜਾਣ ਅਤੇ ਮਾਤਾ ਵੈਸ਼ਣੋ ਦੇਵੀ ਮੰਦਰ ਜਾਣ ਵਾਲੇ ਬਹੁਤ ਸਾਰੇ ਯਾਤਰੀਆਂ ਦੇ ਪਲਾਨ ਖਰਾਬ ਹੋ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਤਵੀ ਰੇਲਵੇ ਸਟੇਸ਼ਨ ਦੇ ਨੇੜੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿੱਚ ਪਟਨਾ ਤੋਂ ਜੰਮੂ ਤਵੀ, ਇੰਦੌਰ ਤੋਂ ਸ਼ਹੀਦ ਤੁਸ਼ਾਰ ਮਹਾਜਨ, ਤਿਰੂਪਤੀ ਤੋਂ ਜੰਮੂ ਤਵੀ, ਜੰਮੂ ਤਵੀ ਤੋਂ ਸਿਆਲਦਾਹ, ਬਾਂਦਰਾ ਟਰਮੀਨਸ ਤੋਂ ਜੰਮੂ ਤਵੀ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਜੰਮੂ ਤਵੀ ਸ਼ਾਮਲ ਹਨ।
ਇੰਨੀ ਤਰੀਕ ਲਈ ਕੀਤਾ ਗਿਆ ਮੁੜ ਸ਼ਡਿਊਲ
ਧਨਬਾਦ ਤੋਂ ਜੰਮੂ ਤਵੀ ਵਿਸ਼ੇਸ਼ ਰੇਲਗੱਡੀ ਨੂੰ 18, 21, 25 ਅਤੇ 28 ਜਨਵਰੀ ਲਈ ਮੁੜ ਸ਼ਡਿਊਲ ਕੀਤਾ ਗਿਆ ਹੈ। ਧੁੰਦ ਕਾਰਨ ਕੁਝ ਰੇਲਗੱਡੀਆਂ 3-10 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਕਟਿਹਾਰ ਐਕਸਪ੍ਰੈਸ, ਹੀਰਾਕੁੜ ਐਕਸਪ੍ਰੈਸ, ਹਾਵੜਾ ਅੰਮ੍ਰਿਤਸਰ ਮੇਲ, ਗੋਲਡਨ ਟੈਂਪਲ ਮੇਲ, ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ, ਸੰਬਲਪੁਰ ਐਕਸਪ੍ਰੈਸ ਅਤੇ ਪਠਾਨਕੋਟ ਦਿੱਲੀ ਐਕਸਪ੍ਰੈਸ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
