ਪੜਚੋਲ ਕਰੋ

ਕੋਰੋਨਾਵਾਇਰਸ ਦੇ ਕਹਿਰ ਨਾਲ ਭਾਰਤ ਦੇ ਵਿਗੜੇ ਹਾਲਾਤ, ਜਾਣੋ ਵੱਡੀਆਂ ਗੱਲਾਂ

-ਦੇਸ਼ 'ਚ ਹੁਣ ਪ੍ਰਭਾਵਤਾਂ ਦੀ ਗਿਣਤੀ 75 ਹੋ ਗਈ ਹੈ। -1 ਦੀ ਹੋ ਚੁੱਕੀ ਮੌਤ, ਦੇਸ਼ ਤੇ ਦੁਨੀਆ ਵਿੱਚ ਕੋਰੋਨਾ ਦੇ ਫੈਲਣ ਕਾਰਨ ਹਾਲਾਤ ਕੀ ਹਨ, ਆਓ ਜਾਣਦੇ ਹਾਂ ਕੁਝ ਵੱਡੀਆਂ ਗੱਲਾਂ...

ਰੌਬਟ ਚੰਡੀਗੜ੍ਹ: ਕੋਰੋਨਾਵਾਇਰਸ ਦੁਨੀਆ ਭਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਭਾਰਤ ਵਿੱਚ ਵੀ ਤਬਾਹੀ ਮਚਾ ਰਿਹਾ ਹੈ। ਕੋਰੋਨਾਵਾਇਰਸ ਦਾ ਪ੍ਰਭਾਵ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਲਗਾਤਾਰ ਵਧ ਰਿਹਾ ਹੈ। ਇਸ ਕਾਰਨ, ਦੇਸ਼ ਵਿੱਚ ਪਹਿਲੀ ਮੌਤ ਵੀ ਹੋ ਚੁੱਕੀ ਹੈ। ਦੇਸ਼ 'ਚ ਹੁਣ ਪ੍ਰਭਾਵਤਾਂ ਦੀ ਗਿਣਤੀ 75 ਹੋ ਗਈ ਹੈ। ਸਟਾਕ ਮਾਰਕੀਟ, ਰਾਜਨੀਤੀ, ਬਾਲੀਵੁੱਡ ਕੋਰੋਨਾ ਵਾਇਰਸ ਦੇ ਕਾਰਨ ਹਰ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਤੇ ਦੁਨੀਆ ਵਿੱਚ ਕੋਰੋਨਾ ਦੇ ਫੈਲਣ ਕਾਰਨ ਹਾਲਾਤ ਕੀ ਹਨ, ਆਓ ਜਾਣਦੇ ਹਾਂ ਕੁਝ ਵੱਡੀਆਂ ਗੱਲਾਂ। ਪੰਜਾਬ 'ਚ ਦੋ ਅਧਿਕਾਰੀ ਜੋੜੇ ਰੱਖੇ ਅਲੱਗ ਇਟਲੀ ਤੇ ਸਵਿਟਜ਼ਰਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾਵਾਇਰਸ ਫੈਲਣ ਦੇ ਜੋਖਮ ਨੂੰ ਰੋਕਣ ਲਈ ਸਾਵਧਾਨੀ ਵਜੋਂ ਪੰਜਾਬ ਵਿੱਚ ਦੋ ਅਧਿਕਾਰੀ ਜੋੜੇ ਆਪਣੇ ਆਪ ਨੂੰ ਘਰ 'ਚ ਹੀ ਅਲੱਗ-ਥਲੱਗ ਰੱਖ ਰਹੇ ਹਨ। ਆਈਪੀਐਸ ਅਧਿਕਾਰੀ ਸੰਦੀਪ ਗਰਗ, ਜੋ ਸੰਗਰੂਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਹਨ ਤੇ ਉਨ੍ਹਾਂ ਦੀ ਪਤਨੀ ਸੁਰਭੀ ਮਲਿਕ ਜੋ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਹਨ। ਦੂਸਰਾ ਜੋੜਾ ਮੁਹਾਲੀ ਦਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਉਨ੍ਹਾਂ ਦੀ ਆਈਪੀਐਸ ਪਤਨੀ ਅਵਨੀਤ ਕੌਂਡਲ ਜੋ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਹਨ। ਦੋਵੇਂ ਜੋੜਿਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਗਿਆ ਹੈ। ਉਹ 3 ਮਾਰਚ ਨੂੰ ਭਾਰਤ ਪਰਤੇ ਸਨ। ਉੱਤਰ ਪ੍ਰਦੇਸ਼ ਨੇ ਐਲਾਨਿਆ ਮਹਾਮਾਰੀ ਦਿੱਲੀ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤੀ ਹੈ।ਉੱਤਰ ਪ੍ਰਦੇਸ਼ ਵਿੱਚ, 11 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹਨ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਬਚਾਅ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਅਸੀਂ ਡੇਢ ਮਹੀਨੇ ਪਹਿਲਾਂ ਤੋਂ ਤਿਆਰੀ ਕਰ ਰਹੇ ਸੀ। ਭਾਰਤ 'ਚ ਪਹਿਲੀ ਮੌਤ ਕਰਨਾਟਕ ਦੇ ਕਲਬਰਗੀ ਵਿੱਚ, ਕੋਰੋਨਾ ਨੇ ਇੱਕ 76 ਸਾਲਾ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ। 10 ਮਾਰਚ ਨੂੰ ਮੁਹੰਮਦ ਹੁਸੈਨ ਸਿੱਦੀਕੀ ਨਾਮ ਦੇ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ। ਦੋ ਦਿਨ ਬਾਅਦ, ਜਦੋਂ  ਉਸਦੀ ਬਲੱਡ ਰਿਪੋਰਟ ਆਈ, ਤਾਂ ਪਤਾ ਲੱਗਿਆ ਕਿ ਉਹ ਕੋਰੋਨਾ ਤੋਂ ਪੀੜਤ ਸੀ। ਹਾਈ ਕੋਰਟ ਨੂੰ ਦਖ਼ਲ ਦੇਣ ਦੀ ਅਪੀਲ ਅੱਜ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਅਦਾਲਤ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ‘ਦਖ਼ਲ’ ਦੇਣ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਸੀ ਹਰੀ ਸ਼ੰਕਰ ਦੇ ਬੈਂਚ ਸਾਹਮਣੇ ਪੇਸ਼ ਕੀਤੀ ਗਈ। ਇਸ ਦੀ ਸੁਣਵਾਈ 16 ਮਾਰਚ ਨੂੰ ਹੋਵੇਗੀ। ਬੈਂਚ ਸਾਹਮਣੇ ਪੇਸ਼ ਵਕੀਲ ਨੇ ਕਿਹਾ, " ਅਸੀਂ ਅਦਾਲਤਾਂ ਨੂੰ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ। " ITBP ਕੇਂਦਰ 'ਚ ਰੱਖ 112 ਲੋਕਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਨਹੀਂ ਆਈਟੀਬੀਪੀ ਦੇ ਕੇਂਦਰ ਵਿੱਚ ਵੱਖਰੇ ਤੌਰ ਤੇ ਰੱਖੇ ਗਏ 112 ਲੋਕਾਂ ਵਿੱਚੋਂ, ਕੋਈ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਪਾਇਆ ਗਿਆ ਹੈ।ਇਹਨਾਂ ਸਾਰਿਆਂ ਨੂੰ ਪਿਛਲੇ ਮਹੀਨੇ ਵੁਹਾਨ, ਚੀਨ ਤੋਂ ਲਿਆਂਦੇ ਗਿਆ ਸੀ। ਅੱਜ ਸਾਰਿਆਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ। ਸਰਕਾਰ ਚੌਕਸ, ਹੈਲਪਲਾਈਨ ਨੰਬਰ ਜਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਨੁਸਾਰ, ਸਰਕਾਰ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਦੇ ਮੱਦੇਨਜ਼ਰ ਕੇਂਦਰੀ ਹੈਲਪਲਾਈਨ ਨੰਬਰ 011-23978046 ਦੀ ਸ਼ੁਰੂਆਤ ਕੀਤੀ ਹੈ। ਦੇਸ਼ 'ਚ ਕੋਰੋਨਾ ਨਾਲ 75 ਲੋਕ ਸੰਕਰਮਿਤ ਤੁਹਾਨੂੰ ਦਸਦਿਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 75 ਵਿੱਚੋਂ 17 ਵਿਅਕਤੀ ਵਿਦੇਸ਼ੀ ਨਾਗਰਿਕ ਹਨ। ਇਨ੍ਹਾਂ ਵਿੱਚੋਂ 16 ਇਟਲੀ ਤੋਂ ਹਨ ਅਤੇ ਇੱਕ ਕੈਨੇਡਾ ਦਾ ਨਾਗਰਿਕ ਹੈ। ਇਨ੍ਹਾਂ ਅੰਕੜਿਆਂ ਵਿੱਚ ਕੇਰਲ ਦੇ ਤਿੰਨ ਮਰੀਜ਼ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਪਿਛਲੇ ਮਹੀਨੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 11, ਕਰਨਾਟਕ ਵਿੱਚ 4, ਮਹਾਰਾਸ਼ਟਰ ਵਿੱਚ 11 ਅਤੇ ਲੱਦਾਖ ਵਿੱਚ ਤਿੰਨ ਕੇਸ ਸਾਹਮਣੇ ਆਏ ਹਨ। ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਇਕ-ਇਕ ਕੇਸ ਸਾਹਮਣੇ ਆਇਆ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Anant Ambani Visits Govardhan: ਅਨੰਤ ਅੰਬਾਨੀ ਨੇ ਮਧੁਰਾ 'ਚ ਗੋਵਰਧਨ ਪਰਿਕਰਮਾ ਕੀਤੀ, ਗਿਰੀਰਾਜ ਜੀ ਦੇ ਦਰਸ਼ਨ ਕਰਕੇ ਹੋਏ ਧੰਨ..
ਅਨੰਤ ਅੰਬਾਨੀ ਨੇ ਮਧੁਰਾ 'ਚ ਗੋਵਰਧਨ ਪਰਿਕਰਮਾ ਕੀਤੀ, ਗਿਰੀਰਾਜ ਜੀ ਦੇ ਦਰਸ਼ਨ ਕਰਕੇ ਹੋਏ ਧੰਨ..
ਪਰੀਸਿਮਨ ਬਿੱਲ, ਪੰਜਾਬ 'ਚ ਵੱਧ ਜਾਣਗੀਆਂ 7 ਲੋਕ ਸਭਾ ਸੀਟਾਂ, 20 ਹੋ ਜਾਣਗੇ ਸਾਂਸਦ; ਵਿਧਾਇਕ ਵੱਧ ਕੇ ਹੋਣਗੇ 176
ਪਰੀਸਿਮਨ ਬਿੱਲ, ਪੰਜਾਬ 'ਚ ਵੱਧ ਜਾਣਗੀਆਂ 7 ਲੋਕ ਸਭਾ ਸੀਟਾਂ, 20 ਹੋ ਜਾਣਗੇ ਸਾਂਸਦ; ਵਿਧਾਇਕ ਵੱਧ ਕੇ ਹੋਣਗੇ 176
ਸਿਆਸਤ 'ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ 'ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ 'ਚ ਥਾਂ; ਸੁਪਰੀਆ ਸੁਲ੍ਹੇ ਬਣੇਗੀ ਮੰਤਰੀ!
ਸਿਆਸਤ 'ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ 'ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ 'ਚ ਥਾਂ; ਸੁਪਰੀਆ ਸੁਲ੍ਹੇ ਬਣੇਗੀ ਮੰਤਰੀ!
ਵੱਡੀ ਖ਼ਬਰ! ਕਾਂਗਰਸੀ ਵਿਧਾਇਕ ਦੇ ਪਿੰਡ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਫਾਈਰਿੰਗ; ਦਹਿਲ ਗਏ ਲੋਕ
ਵੱਡੀ ਖ਼ਬਰ! ਕਾਂਗਰਸੀ ਵਿਧਾਇਕ ਦੇ ਪਿੰਡ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਫਾਈਰਿੰਗ; ਦਹਿਲ ਗਏ ਲੋਕ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Dense Fog Alert: ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Embed widget