ਪੜਚੋਲ ਕਰੋ
Advertisement
2 ਸਾਲਾਂ 'ਚ 22 ਵਾਰ ਖ਼ਰਾਬ ਹੋਇਆ ਇੰਡੀਗੋ, 31 ਮਈ ਤੱਕ ਬੱਦਲਣ ਦੇ ਦਿੱਤੇ ਹੁਕਮ
ਬੁੱਧਵਾਰ ਦੇਰ ਰਾਤ ਨੂੰ ਮੁਬੰਈ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਜਹਾਜ਼ ਦਾ ਇੱਕ ਇੰਜਣ ਖ਼ਰਾਬ ਹੋਣ ਤੋਂ ਬਾਅਦ ਮੁੰਬਈ ਵਾਪਸ ਲੈਂਡ ਕਰਵਾਇਆ ਗਿਆ। ਜਹਾਜ਼ ਏ320 ਨੀਓ ਦਾ ਪੀਡਬਲਯੂ ਇੰਜਣ ਉਡਾਣ ਦੇ ਅੱਧ 'ਚ ਹੀ ਬੰਦ ਹੋ ਗਿਆ। ਇੰਡੀਗੋ ਦੇ ਜਹਾਜ਼ 6E-5384 ਨੂੰ ਉਡਾਣ ਦੇ ਇੱਕ ਘੰਟੇ ਦੇ ਅੰਦਰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਹੀ ਯਾਤਰੀਆਂ ਨੇ ਸੁਖ ਦਾ ਸਾਹ ਆਇਆ।
ਨਵੀਂ ਦਿੱਲੀ: ਬੁੱਧਵਾਰ ਦੇਰ ਰਾਤ ਨੂੰ ਮੁਬੰਈ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਜਹਾਜ਼ ਦਾ ਇੱਕ ਇੰਜਣ ਖ਼ਰਾਬ ਹੋਣ ਤੋਂ ਬਾਅਦ ਮੁੰਬਈ ਵਾਪਸ ਲੈਂਡ ਕਰਵਾਇਆ ਗਿਆ। ਜਹਾਜ਼ ਏ320 ਨੀਓ ਦਾ ਪੀਡਬਲਯੂ ਇੰਜਣ ਉਡਾਣ ਦੇ ਅੱਧ 'ਚ ਹੀ ਬੰਦ ਹੋ ਗਿਆ। ਇੰਡੀਗੋ ਦੇ ਜਹਾਜ਼ 6E-5384 ਨੂੰ ਉਡਾਣ ਦੇ ਇੱਕ ਘੰਟੇ ਦੇ ਅੰਦਰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਹੀ ਯਾਤਰੀਆਂ ਨੇ ਸੁਖ ਦਾ ਸਾਹ ਆਇਆ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਸਾਲਾਂ 'ਚ ਇੰਡੀਗੋ ਨੀਓ ਪੀਡਬਲਯੂ ਇੰਜਣ ਦੀ ਖ਼ਰਾਬੀ ਦਾ ਇਹ 22 ਵਾਂ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕੁਝ ਸਮੇਂ ਤੋਂ ਇੰਡਿਗੋ ਏ320 ਨੀਓ ਜਹਾਜ਼ ਦੇ ਪੀਡਬਲਯੂ ਇੰਜਨ ਦੇ ਖ਼ਰਾਬ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪੀਡਬਲਯੂ, ਇੰਡੀਗੋ ਅਤੇ ਗੋ ਏਅਰ ਏਅਰਲਾਇੰਸ ਦਾ ਕਾਰੋਬਾਰੀ ਭਾਈਵਾਲ ਹੈ।
ਪਿਛਲੇ ਸਾਲ, ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਪੀਡਬਲਯੂ ਨੂੰ ਗੋ ਏਅਰ ਅਤੇ ਇੰਡੀਗੋ ਦੇ ਸਾਰੇ ਏ320 ਨੀਓ ਜਹਾਜ਼ਾਂ ਦੇ ਖ਼ਰਾਬ ਹੋਏ ਇੰਜਣਾਂ ਨੂੰ ਬਦਲਣ ਦੇ ਹੁਕਸ ਦਿੱਤੇ ਸੀ। ਡੀਜੀਸੀਏ ਨੇ ਕਿਹਾ ਸੀ ਕਿ ਗੋ ਏਅਰ ਦੇ ਸਾਰੇ ਜਹਾਜ਼ਾਂ ਦੇ ਇੰਜਣਾਂ ਦਾ ਟੈਸਟ ਕੀਤਾ ਜਾਵੇਗਾ।
ਡੀਜੀਸੀਏ ਨੇ ਫੈਸਲਾ ਕੀਤਾ ਸੀ ਕਿ ਇੰਡੀਗੋ ਅਤੇ ਗੋ ਏਅਰ ਦੇ ਏਅਰਬੱਸ ਏ 320/321 ਨੀਓ ਜਹਾਜ਼ਾਂ ਨੂੰ ਸਿਰਫ ਤਾਂ ਹੀ ਉੱਡਣ ਦੀ ਇਜਾਜ਼ਤ ਦਿੱਤੀ ਜਾਏਗੀ ਜੇ ਘੱਟੋ ਘੱਟ ਇੱਕ ਇੰਜਨ ਮੋਡੀਫਾਈ ਕੀਤਾ ਗਿਆ ਹੋਵੇ। ਇੰਡੀਗੋ ਨੂੰ 137 ਅਨਮੋਡੀਫਾਈਡ ਇੰਜਣਾਂ ਨੂੰ ਬਦਲਣ ਲਈ ਕਿਹਾ ਗਿਆ ਸੀ। ਡੀਜੀਸੀਏ ਨੇ ਇੰਜਨ ਬਦਲਣ ਦੀ ਆਖਰੀ ਤਾਰੀਖ 31 ਮਈ ਤੱਕ ਵਧਾ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement