ਪੜਚੋਲ ਕਰੋ
Advertisement
(Source: ECI/ABP News/ABP Majha)
ਚੀਨ ਨੇ ਨਕਾਰੀਆਂ ਭਾਰਤੀ ਸੈਨਿਕਾਂ ਨੂੰ ਬੰਦੀ ਬਣਾਉਣ ਦੀਆਂ ਖ਼ਬਰਾਂ
ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਈ ਝੜਪ ਦੌਰਾਨ 20 ਸੈਨਿਕ ਸ਼ਹੀਦ ਹੋ ਗਏ ਸਨ।ਇਸ ਦੌਰਾਨ ਚੀਨ ਵਲੋਂ ਕੁਝ ਜਵਾਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।
ਨਵੀਂ ਦਿੱਲੀ: ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਈ ਝੜਪ ਦੌਰਾਨ 20 ਸੈਨਿਕ ਸ਼ਹੀਦ ਹੋ ਗਏ ਸਨ।ਇਸ ਦੌਰਾਨ ਚੀਨ ਵਲੋਂ ਕੁਝ ਜਵਾਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।ਹਾਲਾਂਕਿ ਭਾਰਤੀ ਸੈਨਾ ਸ਼ੁਰੂ ਤੋਂ ਇਸ ਗੱਲ ਨੂੰ ਨਕਾਰ ਰਹੀ ਸੀ ਤੇ ਹੁਣ ਚੀਨ ਨੇ ਵੀ ਇਸ ਤੇ ਮੋਹਰ ਲਾ ਦਿੱਤੀ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਕਿਹਾ ਕਿ ਚੀਨ ਨੇ ਭਾਰਤ ਦੇ ਕਿਸੇ ਵੀ ਫੌਜੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਭਾਰਤੀ ਸੈਨਾ ਦਾ ਜਵਾਨ ਉਨ੍ਹਾਂ ਦੇ ਕਬਜ਼ੇ 'ਚ ਹੈ।
ਭਾਰਤੀ ਸੈਨਾ ਨੇ ਇਹ ਸਾਰੀਆਂ ਖ਼ਬਰਾਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਸੀ ਜਿਸ 'ਚ ਇਹ ਕਿਹਾ ਜਾ ਰਿਹਾ ਸੀ ਕਿ ਝੜਪ ਤੋਂ ਬਾਅਦ ਚੀਨ ਨੇ ਕੁੱਝ ਸੈਨਿਕਾਂ ਨੂੰ ਬੰਦੀ ਬਨਾ ਲਿਆ ਹੈ।ਇਸ ਝੜਪ 'ਚ ਭਾਰਤੀ ਸੈਨਾ ਦੇ 20 ਫੌਜੀ ਸ਼ਹੀਦ ਹੋਏ ਹਨ।ਚੀਨ ਨੇ ਹਾਲੇ ਤੱਕ ਮਾਰੇ ਗਏ ਆਪਣੇ ਫੌਜੀਆਂ ਦਾ ਅੰਕੜਾ ਜਾਰੀ ਨਹੀਂ ਕੀਤਾ ਹੈ। ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡChina has not seized any Indian personnel, Chinese Foreign Ministry spokesperson Zhao Lijian told a daily press briefing on Friday in response to a question about the China-India border situation: China's CGTN pic.twitter.com/ujfIluRKd4
— ANI (@ANI) June 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement