ਪੜਚੋਲ ਕਰੋ
Advertisement
ਉੱਡਦੇ ਜਹਾਜ਼ 'ਚੋਂ ਨਿਕਲੀਆਂ ਚੰਗਿਆੜੀਆਂ, ਵਾਲ-ਵਾਲ ਬਚੇ 170 ਯਾਤਰੀ
ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਪ੍ਰਾਈਵੇਟ ਜਹਾਜ਼ ਕੰਪਨੀ ਦੀ ਉਡਾਣ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਅਸਮਾਨ ਵਿੱਚ ਉਡਾਣ ਵਿੱਚੋਂ ਚੰਗਿਆੜੀ ਨਿਕਲਣ ਬਾਅਦ ਇਸ ਨੂੰ ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਸਾਰੇ 170 ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ।
ਚੇਨਈ: ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਪ੍ਰਾਈਵੇਟ ਜਹਾਜ਼ ਕੰਪਨੀ ਦੀ ਉਡਾਣ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਅਸਮਾਨ ਵਿੱਚ ਉਡਾਣ ਵਿੱਚੋਂ ਚੰਗਿਆੜੀ ਨਿਕਲਣ ਬਾਅਦ ਇਸ ਨੂੰ ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਸਾਰੇ 170 ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ।
ਏਅਰਪੋਟਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਦੋਂ ਭਾਰਤੀ ਹਵਾਈ ਖੇਤਰ ਵਿੱਚ ਸੀ ਤਾਂ ਪਾਇਲਟ ਨੂੰ ਜਹਾਜ਼ ਵਿੱਚੋਂ ਚੰਗਿਆੜੇ ਨਿਕਲੇ ਦਿਖਾਈ ਦਿੱਤੇ। ਇਸ ਦੇ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਲਈ ਚੇਨਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਉੱਥੋਂ ਪਾਇਲਟ ਨੂੰ ਜਹਾਜ਼ ਉਤਾਰਨ ਦੀ ਮਨਜ਼ੂਰੀ ਮਿਲ ਗਈ ਤੇ ਫਾਇਰ ਅਧਿਕਾਰੀਆਂ ਨੂੰ ਵੀ ਤਿਆਰ ਰੱਖਿਆ ਗਿਆ।
ਯਾਤਰੀਆਂ ਨੂੰ ਬਾਅਦ ਵਿੱਚ ਸ਼ਹਿਰ ਦੇ ਹੋਟਲਾਂ ਵਿੱਚ ਟਹਿਰਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਸ਼ੀਅਨ ਜਹਾਜ਼ ਵਿੱਚ ਆਈ ਖਰਾਬੀ ਦਾ ਪਤਾ ਲਾ ਰਹੇ ਹਨ। ਜੇ ਇਸ ਜਹਾਜ਼ ਨੂੰ ਕਲੀਅਰੈਂਸ ਨਾ ਮਿਲੀ ਤਾਂ ਕਿਸੇ ਹੋਰ ਜਹਾਜ਼ ਨੂੰ ਭੇਜਿਆ ਜਾ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement