ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
ਉਡਾਣਾਂ ਤਿੰਨ ਜੁਲਾਈ ਤੋਂ 15 ਜੁਲਾਈ ਤਕ ਚੱਲਣਗੀਆਂ। ਦੇਸ਼ 'ਚ ਅੰਤਰ ਰਾਸ਼ਟਰੀ ਉਡਾਣਾਂ 'ਤੇ ਫਿਲਹਾਲ 15 ਜੁਲਾਈ ਤਕ ਰੋਕ ਰਹੇਗੀ। ਹਾਲਾਂਕਿ ਕੁਝ ਚੋਣਵੇਂ ਰੂਟਾਂ 'ਤੇ ਅੰਤਰ ਰਾਸ਼ਟਰੀ ਸੇਵਾਵਾਂ ਦੀ ਆਗਿਆ ਵਾਰੀ-ਵਾਰੀ ਦਿੱਤੀ ਜਾ ਸਕਦੀ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਅੰਤਰ ਰਾਸ਼ਟਰੀ ਉਡਾਣਾਂ 'ਤੇ ਫਿਲਹਾਲ ਰੋਕ ਹੈ। ਅਜਿਹੇ 'ਚ ਭਾਰਤ ਸਰਕਾਰ ਨੇ ਵਿਦੇਸ਼ਾਂ 'ਚ ਫਸੇ ਆਪਣੇ ਨਾਗਰਿਕ ਕੱਢਣ ਲਈ ਵਿਸ਼ੇਸ਼ 'ਵੰਦੇ ਭਾਰਤ ਮਿਸ਼ਨ' ਚਲਾਇਆ ਹੈ। ਮਿਸ਼ਨ ਦੇ ਚੌਥੇ ਗੇੜ ਤਹਿਤ ਤਿੰਨ ਤੋਂ 15 ਜੁਲਾਈ ਤਕ 17 ਦੇਸ਼ਾਂ ਲਈ 170 ਉਡਾਣਾਂ ਦੀ ਵਿਵਸਥਾ ਹੋਵੇਗੀ।
ਭਾਰਤ 'ਚ 23 ਮਾਰਚ ਤੋਂ ਅੰਤਰ ਰਾਸ਼ਟਰੀ ਉਡਾਣਾਂ ਮੁਅੱਤਲ ਹਨ। ਜਾਣਕਾਰੀ ਮੁਤਾਬਕ 'ਵੰਦੇ ਭਾਰਤ ਮਿਸ਼ਨ' ਦੇ ਚੌਥੇ ਗੇੜ 'ਚ ਭਾਰਤ ਤੋਂ ਕੈਨੇਡਾ, ਅਮਰੀਕਾ, ਬ੍ਰਿਟੇਨ, ਕੀਨੀਆ, ਸ੍ਰੀਲੰਕਾ, ਫਿਲੀਪੀਨ, ਕਿਰਗਿਸਤਾਨ, ਸਾਊਦੀ ਅਰਬ, ਬੰਗਲਾਦੇਸ਼, ਥਾਈਲੈਂਡ, ਦੱਖਣੀ ਅਫਰੀਕਾ, ਰੂਸ, ਆਸਟਰੇਲੀਆ, ਮਿਆਂਮਾ, ਜਾਪਾਨ, ਯੂਕਰੇਨ ਅਤੇ ਵੀਅਤਨਾਮ ਨੂੰ ਜੋੜਨ ਵਾਲੀਆਂ 170 ਉਡਾਣਾਂ ਦਾ ਪ੍ਰਬੰਧ ਹੋਵੇਗਾ।
ਇਹ ਉਡਾਣਾਂ ਤਿੰਨ ਜੁਲਾਈ ਤੋਂ 15 ਜੁਲਾਈ ਤਕ ਚੱਲਣਗੀਆਂ। ਦੇਸ਼ 'ਚ ਅੰਤਰ ਰਾਸ਼ਟਰੀ ਉਡਾਣਾਂ 'ਤੇ ਫਿਲਹਾਲ 15 ਜੁਲਾਈ ਤਕ ਰੋਕ ਰਹੇਗੀ। ਹਾਲਾਂਕਿ ਕੁਝ ਚੋਣਵੇਂ ਰੂਟਾਂ 'ਤੇ ਅੰਤਰ ਰਾਸ਼ਟਰੀ ਸੇਵਾਵਾਂ ਦੀ ਆਗਿਆ ਵਾਰੀ-ਵਾਰੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: