Happy Women's Day 2021 LIVE Updates: ਸੰਸਦ ਵਿੱਚ ਮਹਿਲਾ ਦਿਵਸ ਦੀ ਗੂੰਝ, 50 ਫੀਸਦੀ ਰਾਖਵੇਂਕਰਨ ਦੀ ਮੰਗ
Happy International Womens Day 2021 LIVE Updates: ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਪਿੱਛੇ ਮਕਸਦ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਔਰਤਾਂ ਦਾ ਸਤਿਕਾਰ ਦਰਸਾਉਣਾ ਹੈ। ਇਸ ਦਿਨ,ਔਰਤਾਂ ਨੂੰ ਸਮਾਜ ਪ੍ਰਤੀ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ।
LIVE
Background
Happy International Womens Day 2021 LIVE Updates: ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਪਿੱਛੇ ਮਕਸਦ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਔਰਤਾਂ ਦਾ ਸਤਿਕਾਰ ਦਰਸਾਉਣਾ ਹੈ। ਇਸ ਦਿਨ,ਔਰਤਾਂ ਨੂੰ ਸਮਾਜ ਪ੍ਰਤੀ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਾਲ ਦਾ ਵਿਸ਼ਾ ਹੈ 'Women in Leadership: Achieving in equal future in Covid-19 world'।
ਅੱਜ ਕੇਂਦਰ ਵਲੋਂ ਸੁਰੱਖਿਅਤ ਸਮਾਰਕਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਦਾਖਲਾ
ਭਾਰਤ ਦੇ ਪੁਰਾਤੱਤਵ ਸਰਵੇਖਣ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ, ਵਿਦੇਸ਼ੀ ਅਤੇ ਭਾਰਤੀ, ਸਾਰੀਆਂ ਮਹਿਲਾ ਯਾਤਰੀਆਂ ਨੂੰ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ ਵਿੱਚ ਮੁਫਤ ਦਾਖਲਾ ਦਿੱਤਾ ਜਾਵੇਗਾ। ਏਐਸਆਈ ਦੇ ਅਧੀਨ ਇੱਥੇ 3,691 ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਏਐਸਆਈ ਦੇ ਡਾਇਰੈਕਟਰ ਜਨਰਲ ਨੇ ਨਿਰਦੇਸ਼ ਦਿੱਤਾ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਔਰਤ ਸੈਲਾਨੀਆਂ ਤੋਂ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ ਵਿੱਚੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ।
8 ਮਾਰਚ ਨੂੰ ਔਰਤ ਦਿਵਸ ਮਨਾਉਣ ਦਾ ਕਾਰਨ
ਰੂਸ ਦੀਆਂ ਔਰਤਾਂ 1917 ਵਿੱਚ ਰੋਟੀ ਅਤੇ ਸ਼ਾਂਤੀ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੀਆਂ ਗਈਆਂ ਸੀ।ਹੜਤਾਲ ਫਰਵਰੀ ਦੇ ਆਖਰੀ ਐਤਵਾਰ ਤੋਂ ਸ਼ੁਰੂ ਹੋਈ ਸੀ।ਇਹ ਇਕ ਇਤਿਹਾਸਕ ਹੜਤਾਲ ਸੀ ਅਤੇ ਜਦੋਂ ਰੂਸ ਦੀ ਜਾਰ ਨੇ ਸੱਤਾ ਤੋਂ ਤਿਆਗ ਕਰ ਦਿੱਤੀ ਤਾਂ ਉਥੇ ਦੀ ਅੰਤ੍ਰਿਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ।
ਜਿਸ ਸਮੇਂ ਔਰਤਾਂ ਨੂੰ ਰੂਸ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਰੂਸ ਵਿੱਚ ਜੂਲੀਅਨ ਕੈਲੰਡਰ ਅਤੇ ਬਾਕੀ ਵਿਸ਼ਵ ਵਿੱਚ ਗ੍ਰੇਗੇਰੀਅਨ ਕਲੰਡਰ ਚਲ ਰਿਹਾ ਸੀ। ਇਨ੍ਹਾਂ ਦੋਹਾਂ ਤਰੀਕਾਂ ਵਿੱਚ ਕੁਝ ਅੰਤਰ ਹੈ।ਜੂਲੀਅਨ ਕੈਲੰਡਰ ਦੇ ਅਨੁਸਾਰ, 1917 ਦੇ ਫਰਵਰੀ ਦਾ ਆਖਰੀ ਐਤਵਾਰ 23 ਫਰਵਰੀ ਨੂੰ ਸੀ, ਜਦੋਂ ਕਿ ਗ੍ਰੇਗੇਰੀਅਨ ਕੈਲੰਡਰ ਦੇ ਅਨੁਸਾਰ, ਉਸ ਦਿਨ ਇਹ 8 ਮਾਰਚ ਸੀ।ਇਸੇ ਕਰਕੇ 8 ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਇਆ ਜਾਣ ਲੱਗਾ।
ਸੰਸਦ ਵਿੱਚ ਮਹਿਲਾ ਦਿਵਸ ਦੀ ਗੂੰਝ, 50 ਫੀਸਦੀ ਰਾਖਵੇਂਕਰਨ ਦੀ ਮੰਗ
ਸੰਸਦ ਤੋਂ ਲੈ ਕੇ ਦੇਸ਼ ਦੇ ਹਰ ਕੋਨੇ ਤੱਕ ਔਰਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਔਰਤਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸੰਸਦ ਵਿੱਚ ਵੀ ਮਹਿਲਾ ਸੰਸਦ ਮੈਂਬਰਾਂ ਨੇ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ। ਔਰਤਾਂ ਲਈ ਰਾਖਵੇਂਕਰਨ ਦੀ ਮੰਗ ਕੀਤੀ ਗਈ ਸੀ। ਸਦਨ ਦੀ ਕਾਰਵਾਈ ਵਿੱਚ ਔਰਤਾਂ ਨੂੰ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਗਿਆ। ਭਾਜਪਾ ਸੰਸਦ ਮੈਂਬਰ ਸਰੋਜ ਪਾਂਡੇ ਨੇ ਕਿਹਾ ਕਿ ਔਰਤਾਂ ਮੋਦੀ ਦੇ ਸ਼ਾਸਨ ਅਧੀਨ ਸ਼ਕਤੀਸ਼ਾਲੀ ਹੋ ਗਈਆਂ ਹਨ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਔਰਤਾਂ ਲਈ 50 ਪ੍ਰਤੀਸ਼ਤ ਰਾਖਵੇਂਕਰਨ ਦੀ ਮੰਗ ਕੀਤੀ। ਕਾਂਗਰਸ ਦੇ ਸੰਸਦ ਮੈਂਬਰ ਛਯ ਵਰਮਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਕਾਂਗਰਸ ਸ਼ਾਸਨ ਦੌਰਾਨ ਔਰਤਾਂ ਲਈ ਬਹੁਤ ਕੰਮ ਕੀਤਾ ਸੀ।
ਭਾਰਤੀ ਵਿਦੇਸ਼ ਮੰਤਰਾਲਾ ਵੀ ਮਨਾ ਰਿਹਾ ਮਹਿਲਾ ਦਿਵਸ
International Women’s Day 2021: ਉਮਰ ਦੇ ਹਿਸਾਬ ਨਾਲ ਔਰਤਾਂ ਨੂੰ ਖ਼ੁਰਾਕ ’ਚ ਪੋਸ਼ਕ ਤੱਤਾਂ ਦੀ ਹੁੰਦੀ ਲੋੜੇ
International Women’s Day 2021: ਉਮਰ ਦੇ ਹਿਸਾਬ ਨਾਲ ਔਰਤਾਂ ਨੂੰ ਖ਼ੁਰਾਕ ’ਚ ਪੋਸ਼ਕ ਤੱਤਾਂ ਦੀ ਹੁੰਦੀ ਲੋੜ
International Women’s Day 2021:ਅੱਜ ਸੋਮਵਾਰ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਆਓ ਤੁਹਾਨੂੰ ਦੱਸੀਏ ਕਿ ਵੱਖੋ-ਵੱਖਰੇ ਉਮਰ ਵਰਗਾਂ ਦੀਆਂ ਔਰਤਾਂ ਨੂੰ ਆਪਣੀ ਖ਼ੁਰਾਕ ’ਚ ਕਿਹੋ ਜਿਹੇ ਪੋਸ਼ਕ ਤੱਤਾਂ ਦੀ ਲੋੜ ਹੋ ਸਕਦੀ ਹੈ।
International Women’s Day 2021: ਮਹਾਨ ਲੋਕਾਂ ਦੇ ਔਰਤਾਂ ਬਾਰੇ ਵਿਚਾਰ
International Women’s Day 2021: ਮਹਾਨ ਲੋਕਾਂ ਦੇ ਔਰਤਾਂ ਬਾਰੇ ਵਿਚਾਰ
International Women’s Day 2021: ਰੂਸ ਦੀਆਂ ਮਹਿਲਾਵਾਂ ਨ ਬ੍ਰੈਡ ਐਂਡ ਪੀਸ ਦੀ ਮੰਗ ਨੂੰ ਲੈਕੇ 1917 ਚ ਹੜਤਾਲ ਕੀਤੀ। ਹੜਤਾਲ ਫਰਵਰੀ ਦੇ ਆਖਰੀ ਐਤਵਾਰ ਸ਼ੁਰੂ ਹੋਈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੰਝ ਮਨਾਇਆ ਮਹਿਲਾ ਦਿਵਸ
ਮਹਿਲਾ ਦਿਵਸ 2021: ਮੱਧ ਪ੍ਰਦੇਸ਼ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੁਪਾਲ ਵਿੱਚ ਮਹਿਲਾ ਸਫਾਈ ਸੇਵਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਝਾੜੂ ਵੀ ਫੇਰਿਆ।ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਸਫ਼ਾਈ ਕਰਮਚਾਰੀਆਂ ਨਾਲ ਦਿਨ ਦੀ ਸ਼ੁਰੂਆਤ ਕੀਤੀ।