International Yoga Day 2024 Live: ਪੀਐਮ ਮੋਦੀ ਨੇ ਸ੍ਰੀਨਗਰ 'ਚ ਕੀਤਾ ਯੋਗ, ਕਿਹਾ- ਲੋਕਾਂ ਦੀ ਯੋਗ ਲਈ ਵੱਧ ਰਹੀ ਖਿੱਚ
International Yoga Day: ਭਾਰਤ ਸਮੇਤ ਦੁਨੀਆ ਭਰ 'ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2014 ਤੋਂ ਹੋਈ ਸੀ। ਯੋਗ ਦਿਵਸ ਦੇ ਮੌਕੇ 'ਤੇ ਸਰਕਾਰ ਦੇ ਸਾਰੇ ਮੰਤਰੀ ਅਤੇ ਅਧਿਕਾਰੀ ਵੱਖ-ਵੱਖ ਥਾਵਾਂ 'ਤੇ ਯੋਗ ਕਰਨਗੇ।
LIVE
Background
International Yoga Day: ਭਾਰਤ ਸਮੇਤ ਦੁਨੀਆ ਭਰ 'ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2014 ਤੋਂ ਹੋਈ ਸੀ। ਯੋਗ ਦਿਵਸ ਦੇ ਮੌਕੇ 'ਤੇ ਸਰਕਾਰ ਦੇ ਸਾਰੇ ਮੰਤਰੀ ਅਤੇ ਅਧਿਕਾਰੀ ਵੱਖ-ਵੱਖ ਥਾਵਾਂ 'ਤੇ ਯੋਗ ਕਰਨਗੇ। ਇਸ ਸਾਲ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ (21 ਜੂਨ) ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਯੋਗ ਕਰਨਗੇ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਇੱਥੇ ਪੁੱਜੇ ਹਨ।
ਇਸ ਸਾਲ ਯੋਗ ਦਿਵਸ ਦਾ ਥੀਮ 'Yoga For Self and Society' 'ਸਵੈ ਅਤੇ ਸਮਾਜ ਲਈ ਯੋਗ' ਹੈ, ਜੋ ਆਪਣੇ ਅਤੇ ਸਮਾਜ ਦੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ 'ਤੇ ਜ਼ੋਰ ਦਿੰਦਾ ਹੈ। ਪ੍ਰਧਾਨ ਮੰਤਰੀ ਦਿਨ ਵੇਲੇ ਸ੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿੱਚ ‘ਯੁਵਾ ਸ਼ਕਤੀਕਰਨ, ਜੰਮੂ-ਕਸ਼ਮੀਰ ਵਿੱਚ ਬਦਲਾਅ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡਲ ਝੀਲ ਦੇ ਕੰਢੇ ਯੋਗ ਕਰਨ ਲਈ 7,000 ਤੋਂ ਵੱਧ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ।
ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਇਸਦੇ ਲਾਭਾਂ ਨੂੰ ਉਜਾਗਰ ਕਰਨ ਲਈ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। 2014 ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨੋਨੀਤ ਕੀਤਾ ਸੀ। ਪੀਐਮ ਮੋਦੀ ਨੇ 2014 ਵਿੱਚ ਯੂਨਾਈਟਿਡ ਨੈਸ਼ਨਲ ਜਨਰਲ ਅਸੈਂਬਲੀ (ਯੂਐਨਜੀਏ) ਵਿੱਚ ਆਪਣੇ ਸੰਬੋਧਨ ਦੌਰਾਨ ਯੋਗ ਨੂੰ ਸਮਰਪਿਤ ਵਿਸ਼ਵ ਦਿਵਸ ਦੇ ਵਿਚਾਰ ਦਾ ਪ੍ਰਸਤਾਵ ਦਿੱਤਾ ਸੀ। ਦਸੰਬਰ 2014 ਵਿੱਚ, UNGA ਨੇ 21 ਜੂਨ ਨੂੰ 'ਅੰਤਰਰਾਸ਼ਟਰੀ ਯੋਗ ਦਿਵਸ' ਵਜੋਂ ਘੋਸ਼ਿਤ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਸੀ।
ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਅਤੇ ਦੁਨੀਆ ਦੇ ਲੋਕ ਯੋਗ ਦਿਵਸ ਮਨਾਉਂਦੇ ਹਨ। ਸੰਯੁਕਤ ਰਾਸ਼ਟਰ ਯੋਗ ਨੂੰ ਭਾਰਤ ਵਿੱਚ ਪੈਦਾ ਹੋਏ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੱਤਾਂ ਨੂੰ ਜੋੜਨ ਵਾਲੇ ਇੱਕ ਪ੍ਰਾਚੀਨ ਅਭਿਆਸ ਵਜੋਂ ਵਰਣਨ ਕਰਦਾ ਹੈ। 'ਯੋਗ' ਸ਼ਬਦ ਸੰਸਕ੍ਰਿਤ ਤੋਂ ਆਇਆ ਹੈ, ਜਿਸਦਾ ਅਰਥ ਹੈ ਜੁੜਨਾ ਜਾਂ ਇਕਜੁੱਟ ਹੋਣਾ, ਸਰੀਰ ਅਤੇ ਚੇਤਨਾ ਦੇ ਏਕੀਕਰਨ ਦਾ ਪ੍ਰਤੀਕ। ਅੱਜ ਯੋਗ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ।
ਪੀਐਮ ਮੋਦੀ ਨੇ ਦੱਸੇ ਧਿਆਨ ਲਾਉਣ ਦੇ ਫਾਇਦੇ
ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪੀਐਮ ਮੋਦੀ ਨੇ ਕਿਹਾ ਕਿ ਲੋਕ ਆਪਣੀ ਯਾਦਦਾਸ਼ਤ ਵਧਾਉਣ ਲਈ ਤਕਨੀਕ ਵਿਕਸਿਤ ਕਰਦੇ ਹਨ। ਜਦੋਂ ਲੋਕ ਉਸ ਦਾ ਪਾਲਣ ਕਰਦੇ ਹਨ ਤਾਂ ਉਨ੍ਹਾਂ ਦੀ ਯਾਦਦਾਸ਼ਤ ਵੀ ਵੱਧ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਵੀ ਕੰਮ ਵਿਚ ਮਨ ਲਾਉਣ ਦੀ ਆਦਤ, ਇਕਾਗਰਤਾ ਨਾਲ ਕੰਮ ਕਰਨ ਦੀ ਆਦਤ ਵਧੀਆ ਨਤੀਜੇ ਦਿੰਦੀ ਹੈ। ਆਪਣੇ ਆਪ ਨੂੰ ਵਿਕਸਤ ਕਰਦੀ ਹੈ। ਘੱਟੋ-ਘੱਟ ਥਕਾਵਟ ਨਾਲ ਵੱਧ ਤੋਂ ਵੱਧ ਸੰਤੁਸ਼ਟੀ ਮਿਲਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਗਰ ਵਿੱਚ ਯੋਗ ਸੈਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿੱਚ ਯੋਗ ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਅੱਜ ਸਵੇਰੇ ਇੱਥੇ ਯੋਗ ਸੈਸ਼ਨ ਦੀ ਅਗਵਾਈ ਕੀਤੀ। ਪੀਐਮ ਮੋਦੀ ਨੂੰ ਪ੍ਰਤੀਭਾਗੀਆਂ ਨੂੰ ਮਿਲਦਿਆਂ ਦੇਖਿਆ ਜਾ ਸਕਦਾ ਹੈ। SKICC ਦੇ ਬਾਹਰ ਡਲ ਝੀਲ ਦੇ ਕੰਢੇ ਹਜ਼ਾਰਾਂ ਲੋਕਾਂ ਨੇ ਇਕੱਠਿਆਂ ਯੋਗ ਕੀਤਾ।
#WATCH | Prime Minister Narendra Modi greets participants of the Yoga session at Sher-i-Kashmir International Conference Centre (SKICC) in Srinagar in J&K.
— ANI (@ANI) June 21, 2024
He led the Yoga session here this morning. pic.twitter.com/8QiAaDwSBC
International Yoga Day Live: ਅਟਾਰੀ ਬਾਰਡਰ 'ਤੇ ਜਵਾਨਾਂ ਨੇ ਕੀਤਾ ਯੋਗ
International Yoga Day Live: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੰਮ੍ਰਿਤਸਰ ਦੇ ਜੇਸੀਪੀ ਅਟਾਰੀ, ਜ਼ੀਰੋ ਲਾਈਨ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਯੋਗ ਕਰਦੇ ਨਜ਼ਰ ਆਏ। ਯੋਗ ਦੀਆਂ ਤਸਵੀਰਾਂ ਹੇਠਾਂ ਦੇਖੀਆਂ ਜਾ ਸਕਦੀਆਂ ਹਨ।
Punjab: Border Security Force personnel performing Yoga at zero line at JCP Attari, Amritsar on the occasion of International Day of Yoga.
— ANI (@ANI) June 21, 2024
(Source: BSF Punjab Frontier) pic.twitter.com/3i8nSIICRv
International Yoga Day Live: ਡਲ ਝੀਲ ਦੇ ਕੰਢੇ ਲੋਕ ਯੋਗ ਕਰਦੇ ਆਏ ਨਜ਼ਰ
International Yoga Day Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿੱਚ ਯੋਗ ਕਰ ਰਹੇ ਹਨ। ਮੀਂਹ ਕਰਕੇ ਪ੍ਰਧਾਨ ਮੰਤਰੀ ਸੈਂਟਰ ਦੇ ਅੰਦਰ ਯੋਗ ਕਰ ਰਹੇ ਹਨ। ਹਾਲਾਂਕਿ, ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ, ਹਜ਼ਾਰਾਂ ਲੋਕ ਸੈਂਟਰ ਦੇ ਬਾਹਰ ਮੈਦਾਨ ਵਿਚ ਡਲ ਝੀਲ ਦੇ ਕੰਢੇ 'ਤੇ ਯੋਗ ਕਰ ਰਹੇ ਹਨ।
#WATCH | Prime Minister Narendra Modi, along with others, performs Yoga at Sher-i-Kashmir International Conference Centre (SKICC) in Srinagar on J&K, on International Day of Yoga. pic.twitter.com/LJpNucv72q
— ANI (@ANI) June 21, 2024
International Yoga Day Live: ਪੀਐਮ ਮੋਦੀ ਨੇ ਕੀਤਾ ਯੋਗ
International Yoga Day Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) 'ਚ ਯੋਗ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਯੋਗ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਯੋਗ ਦੇ ਲਈ ਖਿੱਚ ਵਧ ਰਹੀ ਹੈ।