Ship Seized By Iran: ਈਰਾਨ ਨੇ ਸਮੁੰਦਰ ਦੇ ਵਿਚਾਲੇ 'ਇਜ਼ਰਾਈਲੀ' ਜਹਾਜ਼ ਨੂੰ ਕੀਤਾ ਕਾਬੂ, 17 ਭਾਰਤੀ ਵੀ ਸਵਾਰ, ਵੀਡੀਓ ਵਾਇਰਲ
video viral:ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਸ਼ਨੀਵਾਰ ਨੂੰ ਇਜ਼ਰਾਈਲ ਨਾਲ ਸੰਬੰਧਾਂ ਵਾਲਾ ਇੱਕ ਕੰਟੇਨਰ ਜਹਾਜ਼ ਜ਼ਬਤ ਕਰ ਲਿਆ। ਇਸ ਜਹਾਜ਼ ਵਿੱਚ 17 ਭਾਰਤੀ ਵੀ ਸਵਾਰ ਸਨ।
Ship Seized By Iran: ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਸ਼ਨੀਵਾਰ ਨੂੰ ਇਜ਼ਰਾਈਲ ਨਾਲ ਸੰਬੰਧਾਂ ਵਾਲਾ ਇੱਕ ਕੰਟੇਨਰ ਜਹਾਜ਼ ਜ਼ਬਤ ਕਰ ਲਿਆ। ਇਸ ਜਹਾਜ਼ ਵਿੱਚ 17 ਭਾਰਤੀ ਵੀ ਸਵਾਰ ਸਨ। ਈਰਾਨ ਦੀ ਇਸ ਕਾਰਵਾਈ ਨੇ ਖੇਤਰ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ। ਇਜ਼ਰਾਈਲ ਦੀ ਫੌਜ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਕਿ ਈਰਾਨ ਦੁਆਰਾ ਜਹਾਜ਼ ਨੂੰ ਜ਼ਬਤ ਕਰਨ ਦਾ ਐਲਾਨ ਕਰਨ ਤੋਂ ਬਾਅਦ ਈਰਾਨ ਨੂੰ "ਨਤੀਜੇ" ਭੁਗਤਣੇ ਪੈਣਗੇ। ਇਜ਼ਰਾਇਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਾਰੀ ਨੇ ਇਕ ਬਿਆਨ ਵਿਚ ਕਿਹਾ, "ਇਰਾਨ ਸਥਿਤੀ ਨੂੰ ਹੋਰ ਵਧਾ ਰਿਹਾ ਹੈ। ਇਸ ਦੇ ਨਤੀਜੇ ਭੁਗਤਣੇ ਪੈਣਗੇ।" ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡੋਜ਼ ਨੇ ਹੋਰਮੁਜ਼ 'ਤੇ ਹਮਲਾ ਕੀਤਾ।
ਕਰੂ ਦੇ ਵਿੱਚ 17 ਵੀ ਭਾਰਤੀ ਸ਼ਾਮਿਲ
ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ MSC Aries 'ਤੇ ਸਵਾਰ 25 ਚਾਲਕ ਦਲ 'ਚੋਂ 17 ਭਾਰਤੀ ਹਨ। ਚਾਲਕ ਦਲ ਦੇ ਹੋਰ ਮੈਂਬਰਾਂ ਵਿੱਚ ਚਾਰ ਫਿਲੀਪੀਨਜ਼, ਦੋ ਪਾਕਿਸਤਾਨੀ, ਇੱਕ ਰੂਸੀ ਅਤੇ ਇੱਕ ਇਸਟੋਨੀਅਨ ਨਾਗਰਿਕ ਸ਼ਾਮਲ ਹਨ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਪਹਿਲਾਂ ਹੀ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਇਕ ਸੂਤਰ ਨੇ ਕਿਹਾ, ''ਸਾਨੂੰ ਪਤਾ ਹੈ ਕਿ ਇਕ ਮਾਲਵਾਹਕ ਜਹਾਜ਼ 'ਐੱਮਐੱਸਸੀ ਐਰੀਜ਼' ਨੂੰ ਈਰਾਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਸਾਨੂੰ ਪਤਾ ਲੱਗਾ ਹੈ ਕਿ ਜਹਾਜ਼ 'ਤੇ 17 ਭਾਰਤੀ ਨਾਗਰਿਕ ਸਵਾਰ ਸਨ।
ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਕਲਿਆਣ ਅਤੇ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਤਹਿਰਾਨ ਅਤੇ ਦਿੱਲੀ ਦੋਵਾਂ ਵਿੱਚ ਕੂਟਨੀਤਕ ਚੈਨਲਾਂ ਰਾਹੀਂ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।"
🚨🇮🇷BREAKING: FOOTAGE OF IRAN SEIZING SHIP
— Mario Nawfal (@MarioNawfal) April 13, 2024
The unverified footage shows an Iranian helicopter hovering over the MSC ARIES near the Straits of Hormuz as IRGC troops rappel down ropes to seize the vessel.
Source: Times of Israel https://t.co/jn5g7XxPYq pic.twitter.com/u8tydgbQ0E
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।