Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
ਇਜ਼ਰਾਈਲ ਤੇ ਫਲਸਤੀਨ ਵਿਚਾਲੇ ਸਾਲ ਭਰ ਚੱਲੀ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ।
Israel Iran War: ਇਜ਼ਰਾਈਲ ਤੇ ਫਲਸਤੀਨ ਵਿਚਾਲੇ ਸਾਲ ਭਰ ਚੱਲੀ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। ਗਾਜ਼ਾ ਪੱਟੀ ਵਿੱਚ ਭੁੱਖਮਰੀ ਫੈਲ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਅੱਧੀ ਤੋਂ ਵੱਧ ਆਬਾਦੀ ਦੂਜੇ ਦੇਸ਼ਾਂ ਤੋਂ ਮਿਲਣ ਵਾਲੀ ਮਦਦ 'ਤੇ ਗੁਜ਼ਾਰਾ ਕਰ ਰਹੀ ਹੈ। ਇਜ਼ਰਾਇਲੀ ਫੌਜ ਲਗਾਤਾਰ ਫਲਸਤੀਨ 'ਤੇ ਹਮਲੇ ਕਰ ਰਹੀ ਹੈ।
ਪਿਛਲੇ ਸਾਲ ਜਦੋਂ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਸ਼ੁਰੂ ਹੋਈ ਸੀ ਤਾਂ ਭਾਰਤ ਵਿੱਚ ਫਲਸਤੀਨ ਦੇ ਰਾਜਦੂਤ ਅਦਨਾਨ ਅਬੂ ਅਲਹਾਇਜਾ ਨੇ ਭਾਰਤ ਨੂੰ ਵਿਸ਼ੇਸ਼ ਬੇਨਤੀ ਕੀਤੀ ਸੀ ਕਿ ਭਾਰਤ ਇਜ਼ਰਾਈਲ ਤੇ ਫਲਸਤੀਨ ਦੋਵਾਂ ਦਾ ਦੋਸਤ ਹੈ। ਇਸ ਲਈ ਗਾਜ਼ਾ ਪੱਟੀ ਵਿੱਚ ਮੌਜੂਦਾ ਸੰਕਟ ਦੇ ਹੱਲ ਲਈ ਭਾਰਤ ਨੂੰ ਦਖਲ ਦੇਣਾ ਚਾਹੀਦਾ ਹੈ।
‘For permanent peace in the Middle-East, Israel must vacate Palestinian land it has illegally occupied.’
— Sudheendra Kulkarni (@SudheenKulkarni) October 8, 2023
-- Atal Bihari Vajpayee, when he became India’s External Affairs Minister, at a rally in Delhi in March 1977. 2/3 pic.twitter.com/Fildbp9qiD
ਇਹ ਵੀ ਪੜ੍ਹੋ: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
ਅਦਨਾਨ ਅਬੂ ਅਲਹਾਇਜਾ ਨੇ ਉਦੋਂ ਕਿਹਾ ਸੀ ਕਿ "ਭਾਰਤ ਨੂੰ ਪਤਾ ਹੈ ਕਿ ਫਲਸਤੀਨ ਦਾ ਮੁੱਦਾ ਕੀ ਹੈ? ਭਾਰਤ ਇਸ ਬਾਰੇ ਮਹਾਤਮਾ ਗਾਂਧੀ ਦੇ ਸਮੇਂ ਤੋਂ ਜਾਣਦਾ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਇਆ ਸੀ। ਇਹ ਵੀਡੀਓ ਅੱਜ ਵੀ ਇੰਟਰਨੈੱਟ 'ਤੇ ਵਿਆਪਕ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਅਟਲ ਬਿਹਾਰੀ ਨੇ ਕੀ ਕਿਹਾ?
ਵੀਡੀਓ ਵਿੱਚ ਅਟਲ ਬਿਹਾਰੀ ਵਾਜਪਾਈ ਦਿੱਲੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ ਜਿਸ ਵਿੱਚ ਉਹ ਕਹਿੰਦੇ ਹਨ ਕਿ "ਇਸਰਾਈਲ ਅਰਬਾਂ ਦੀ ਜਿਸ ਜ਼ਮੀਨ ਉਪਰ ਕਬਜ਼ਾ ਕਰਕੇ ਬੈਠਾ ਹੈ, ਉਸ ਨੂੰ ਖਾਲੀ ਕਰਨੀ ਪਵੇਗੀ। ਹਮਲਾਵਰ ਹਮਲਿਆਂ ਦੇ ਫਲਾਂ ਦਾ ਉਪਭੋਗ ਕਰੇ, ਇਹ ਸਾਨੂੰ ਆਪਣੇ ਸਬੰਧ ਵਿੱਚ ਸਵੀਕਾਰ ਨਹੀਂ। ਸੋ ਜੋ ਨਿਯਮ ਸਾਡੇ ਉਪਰ ਲਾਗੂ ਹੈ, ਉਹ ਹੋਰਾਂ ਉਪਰ ਵੀ ਲਾਗੂ ਹੋਏਗਾ। ਜੋ ਫਲਸਤੀਨ ਹੈ ਤੇ ਜੋ ਫਲਸਤੀਨੀ ਹਨ, ਉਨ੍ਹਾਂ ਦੇ ਉੱਚਿਤ ਹੱਕਾਂ ਦੀ ਬਹਾਲੀ ਹੋਣਾ ਚਾਹੀਦੀ ਹੈ। ਇਸਰਾਇਲ (Israel) ਦੀ ਹੋਂਦ ਨੂੰ ਸੋਵੀਅਤ ਰੂਸ, ਅਮਰੀਕਾ ਨੇ ਵੀ ਸਵੀਕਾਰ ਕੀਤਾ ਹੈ। ਅਸੀਂ ਵੀ ਸਵੀਕਾਰ ਕਰ ਕਰ ਚੁੱਕੇ ਹਾਂ।
ਭਾਰਤ ਨੇ ਅਹਿਮ ਭੂਮਿਕਾ ਨਿਭਾਈ
ਭਾਰਤ ਤੇ ਫਲਸਤੀਨ ਦੇ ਸਬੰਧ ਇਤਿਹਾਸਕ ਤੇ ਡੂੰਘੇ ਰਹੇ ਹਨ। 1970 ਦੇ ਦਹਾਕੇ ਵਿੱਚ ਜਦੋਂ ਯਾਸਰ ਅਰਾਫਾਤ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੇ ਨੇਤਾ ਸਨ, ਉਸ ਸਮੇਂ ਉਨ੍ਹਾਂ ਤੇ ਭਾਰਤ ਦੇ ਸਬੰਧ ਬਹੁਤ ਮਜ਼ਬੂਤ ਸਨ। 1988 ਵਿੱਚ ਜਦੋਂ ਫਲਸਤੀਨ ਨੂੰ ਇੱਕ ਸੁਤੰਤਰ ਰਾਜ ਵਜੋਂ ਮਾਨਤਾ ਦਿੱਤੀ ਗਈ ਸੀ ਤਾਂ ਭਾਰਤ ਨੇ ਇਸ ਪਹਿਲਕਦਮੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਭਾਰਤ ਨੇ ਫਲਸਤੀਨੀ ਦੀ ਆਜ਼ਾਦੀ ਦੀ ਮੰਗ ਦਾ ਸਮਰਥਨ ਕੀਤਾ ਤੇ ਇਸ ਤਰ੍ਹਾਂ ਵਿਸ਼ਵ ਪੱਧਰ 'ਤੇ ਫਲਸਤੀਨ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ।