ਪੜਚੋਲ ਕਰੋ
Advertisement
ਆਖਰਕਾਰ ਅਕਸ਼ੈ ਕੁਮਾਰ ਨੇ ਨਾਗਰਿਕਤਾ ‘ਤੇ ਦਿੱਤਾ ਜਵਾਬ, ਕੀਤਾ ਟਵੀਟ
ਅਕਸ਼ੈ ਕੁਮਾਰ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਸਵਾਲ ਕੀਤੇ ਜਾ ਰਹੇ ਸੀ। ਹੁਣ ਆਖਰਕਾਰ ਅੱਕੀ ਨੇ ਟ੍ਰੋਲਰਸ ਨੂੰ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਮੈਨੂੰ ਕਿਸੇ ਨੂੰ ਆਪਣੀ ਦੇਸ਼ ਭਗਤੀ ਤੇ ਪਿਆਰ ਸਾਬਤ ਕਰਕੇ ਦਿਖਾਉਣ ਦੀ ਲੋੜ ਨਹੀਂ।
ਮੁੰਬਈ: ਬੀਤੇ ਕੁਝ ਦਿਨਾਂ ਤੋਂ ਅਕਸ਼ੈ ਕੁਮਾਰ ਦੀ ਨਾਗਰਿਕਤਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ। ਬੀਤੇ 29 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ ਵੋਟਿੰਗ ਹੋਈ ਜਿਸ ‘ਚ ਕਈ ਬੀ-ਟਾਉਨ ਸਟਾਰਸ ਨੇ ਹਿੱਸਾ ਲਿਆ। ਇਸ ਦੌਰਾਨ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਤਾਂ ਵੋਟ ਪਾਉਣ ਆਈ ਪਰ ਅਕਸ਼ੈ ਉਨ੍ਹਾਂ ਨਾਲ ਨਜ਼ਰ ਨਹੀਂ ਆਏ।
ਇਸ ਨੂੰ ਲੈ ਕੇ ਅਕਸ਼ੈ ਕੁਮਾਰ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਸਵਾਲ ਕੀਤੇ ਜਾ ਰਹੇ ਸੀ। ਹੁਣ ਆਖਰਕਾਰ ਅੱਕੀ ਨੇ ਟ੍ਰੋਲਰਸ ਨੂੰ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਮੈਨੂੰ ਕਿਸੇ ਨੂੰ ਆਪਣੀ ਦੇਸ਼ ਭਗਤੀ ਤੇ ਪਿਆਰ ਸਾਬਤ ਕਰਕੇ ਦਿਖਾਉਣ ਦੀ ਲੋੜ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਮੇਰੀ ਨਾਗਰਿਕਤਾ ‘ਚ ਇੰਨੀ ਦਿਲਚਸਪੀ ਕਿਉਂ ਹੈ ਤੇ ਕਿਉਂ ਮੇਰੀ ਨਾਗਰਿਕਤਾ ਨੂੰ ਲੈ ਇੰਨਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।”— Akshay Kumar (@akshaykumar) 3 May 2019ਖਿਲਾੜੀ ਕੁਮਾਰ ਅਕਸ਼ੈ ਨੇ ਅੱਗੇ ਲਿਖਿਆ, “ਮੈਂ ਨਾ ਕਦੇ ਆਪਣੀ ਨਾਗਰਿਕਤਾ ਲੁਕਾਈ ਹੈ ਤੇ ਨਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਮੈਂ ਇਹ ਵੀ ਓਨਾ ਹੀ ਸੱਚ ਹੈ ਕਿ ਮੈਂ ਪਿਛਲੇ 7 ਸਾਲ ਤੋਂ ਕੈਨੇਡਾ ਨਹੀਂ ਗਿਆ ਹਾਂ। ਮੈਂ ਭਾਰਤ ‘ਚ ਕੰਮ ਕਰਦਾ ਹਾਂ ਤੇ ਸਾਰੇ ਟੈਕਸ ਦਿੰਦਾ ਹਾਂ। ਇੰਨੇ ਸਾਲਾਂ ‘ਚ ਮੈਨੂੰ ਕਦੇ ਭਾਰਤ ਪ੍ਰਤੀ ਆਪਣਾ ਪਿਆਰ ਸਾਬਤ ਕਰਨ ਦੀ ਲੋੜ ਨਹੀਂ ਪਈ। ਹਾਲ ਹੀ ‘ਚ ਅਕਸ਼ੈ ਕੁਮਾਰ ਤੋਂ ਜਦੋਂ ਲੋਕ ਸਭਾ ਚੋਣਾਂ ‘ਚ ਵੋਟਿੰਗ ਨਾ ਕਰਨ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਥਾਂ ਸਵਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਪੀਐਮ ਮੋਦੀ ਦਾ ਗੈਰ-ਰਾਜਨੀਤਕ ਇੰਟਰਵਿਊ ਲੈਣ ਕਰਕੇ ਵੀ ਸੁਰਖੀਆਂ ‘ਚ ਰਹੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement