ਪੜਚੋਲ ਕਰੋ
Advertisement
ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦੇ ਜੁਗਾੜ ਵੇਖ ਇੰਜੀਨੀਅਰ ਵੀ ਹੈਰਾਨ, ਹੁਣ ਨਵੀਂ ਵੀਡੀਓ ਆਈ ਸਾਹਮਣੇ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ 'ਤੇ ਕਿਸਾਨ ਅੰਦੋਲਨ ਨੂੰ 41 ਦਿਨ ਹੋ ਗਏ ਹਨ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਕਿਸਾਨ ਆਪਣੀ ਸਹੂਲਤ ਲਈ ਹਰ ਪ੍ਰਬੰਧ ਕਰ ਰਹੇ ਹਨ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ 'ਤੇ ਕਿਸਾਨ ਅੰਦੋਲਨ ਨੂੰ 41 ਦਿਨ ਹੋ ਗਏ ਹਨ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਕਿਸਾਨ ਆਪਣੀ ਸਹੂਲਤ ਲਈ ਹਰ ਪ੍ਰਬੰਧ ਕਰ ਰਹੇ ਹਨ। ਕਿਸਾਨਾਂ ਦੇ ਦੇਸੀ ਜੁਗਾੜ ਵੇਖ ਇੰਜੀਨੀਅਰ ਵੀ ਹੈਰਾਨ ਹੋ ਰਹੇ ਹਨ। ਅਜਿਹੀਆਂ ਅਨੇਕਾਂ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।
ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਕਿਸਾਨ ਨੇ ਆਪਣੇ ਟਰੱਕ ਨੂੰ ਹੀ ਘਰ ਵਿੱਚ ਬਦਲ ਦਿੱਤਾ ਹੈ। ਸਿੰਘੂ ਸਰਹੱਦ 'ਤੇ ਪੁੱਜੇ ਹਰਪ੍ਰੀਤ ਸਿੰਘ ਮੱਟੂ ਨੇ ਆਪਣੇ ਟਰੱਕ ਨੂੰ ਅਸਥਾਈ ਘਰ 'ਚ ਬਦਲ ਦਿੱਤਾ। ਜਲੰਧਰ ਨੇੜਿਓਂ ਆਏ ਹਰਪ੍ਰੀਤ ਸਿੰਘ ਨੇ ਦੋ ਦਸੰਬਰ ਤੋਂ ਸਿੰਘੂ ਸਰਹੱਦ 'ਤੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ।
ਹਰਪ੍ਰੀਤ ਨੂੰ ਜਦੋਂ ਘਰ ਦੀ ਯਾਦ ਆਉਣ ਲੱਗੀ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਫ਼ੋਨ ਕੀਤਾ ਤੇ ਨਾਲ ਹੀ ਇੱਕ ਪਲੰਬਰ, ਬਿਜਲੀ ਮਕੈਨਿਕ ਤੇ ਕਾਰਪੈਂਟਰ ਨੂੰ ਬੁਲਾ ਲਿਆ ਤੇ ਟਰੱਕ ਨੂੰ ਹੀ ਘਰ 'ਚ ਤਬਦੀਲ ਕਰ ਦਿੱਤਾ। ਇਸ ਕੰਮ ਲਈ ਉਸ ਨੂੰ ਦੋ ਦਿਨ ਲੱਗੇ। ਹਰਪ੍ਰੀਤ ਦੇ ਅਸਥਾਈ ਘਰ 'ਚ ਹਰ ਸਹੂਲਤ ਮੌਜੂਦਾ ਹੈ। ਟਰੱਕ 'ਚ ਬਾਥਰੂਮ ਤੋਂ ਲੈ ਕੇ ਟੀਵੀ ਤੱਕ ਲੱਗਿਆ ਹੋਇਆ ਹੈ। ਉਸ ਨੇ ਸੌਣ ਲਈ ਇਕ ਬੈੱਡ ਤੇ ਬੈਠਣ ਲਈ ਇਕ ਸੋਫ਼ਾ ਲਗਾਇਆ ਹੋਇਆ ਹੈ। ਹਰਪ੍ਰੀਤ ਨੇ ਦੱਸਿਆ ਕਿ ਇੱਥੇ ਮੇਰੇ 12 ਟਰੱਕ ਮੌਜੂਦ ਹਨ, ਜੋ ਕਿਸਾਨਾਂ ਦੀ ਸੇਵਾ 'ਚ ਲੱਗੇ ਹੋਏ ਹਨ, ਜਿਨ੍ਹਾਂ 'ਚ ਸੌਣ ਲਈ ਕੰਬਲਾਂ ਤੇ ਰਜਾਈਆਂ ਦਾ ਪ੍ਰਬੰਧ ਕੀਤਾ ਹੋਇਆ ਹੈ।Delhi: Jalandhar based farmer protesting at Sighu border turns a truck container into a residence "I came here on Dec 2 to do langar sewa. I left all my work & served for 7 days at Singhu border. I felt homesick & then decided to turn a truck into a makeshift apartment," he says pic.twitter.com/FIsmkzeJS7
— ANI (@ANI) January 2, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement