Bomb Threat In Vistara Flight: ਬੰਬ ਦੀ ਧਮਕੀ ਤੋਂ ਬਾਅਦ ਸ੍ਰੀਨਗਰ ਹਵਾਈ ਅੱਡੇ 'ਤੇ ਵਿਸਤਾਰਾ ਦੀ ਉਡਾਣ ਨੂੰ ਰੋਕਿਆ ਗਿਆ, ਸੁੰਨਸਾਨ ਜਗ੍ਹਾ 'ਤੇ ਕੀਤੀ ਚੈਕਿੰਗ
Jammu Kashmir: ਸ਼ੁੱਕਰਵਾਰ ਯਾਨੀਕਿ 31 ਮਈ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਵਿਸਤਾਰਾ ਫਲਾਈਟ 'ਤੇ ਬੰਬ ਦੀ ਧਮਕੀ ਮਿਲੀ ਸੀ, ਜਿਸ 'ਚ 177 ਯਾਤਰੀ ਅਤੇ ਇਕ ਬੱਚਾ ਸਵਾਰ ਸਨ। ਇਸ 'ਤੇ ਏਅਰਲਾਈਨ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ
Bomb Threat In Vistara Flight: ਸ਼ੁੱਕਰਵਾਰ ਯਾਨੀਕਿ 31 ਮਈ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਵਿਸਤਾਰਾ ਫਲਾਈਟ 'ਤੇ ਬੰਬ ਦੀ ਧਮਕੀ ਮਿਲੀ ਸੀ, ਜਿਸ 'ਚ 177 ਯਾਤਰੀ ਅਤੇ ਇਕ ਬੱਚਾ ਸਵਾਰ ਸਨ। ਇਸ 'ਤੇ ਏਅਰਲਾਈਨ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ। ਫਲਾਈਟ ਨੰਬਰ ਯੂਕੇ-611 ਦੁਪਹਿਰ ਕਰੀਬ 12:10 ਵਜੇ ਸ੍ਰੀਨਗਰ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ।
ਸੂਤਰਾਂ ਨੇ ਕਿਹਾ, "ਵਿਸਤਾਰਾ ਦੀ ਫਲਾਈਟ UK611 ਨਵੀਂ ਦਿੱਲੀ ਤੋਂ ਆ ਰਹੀ ਸੀ ਅਤੇ ਧਮਕੀ ਕਾਲ ਤੋਂ ਬਾਅਦ, ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਇਹ ਕਾਲ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਸ਼੍ਰੀਨਗਰ ਦੁਆਰਾ ਪ੍ਰਾਪਤ ਕੀਤੀ ਗਈ ਸੀ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।