Jammu Kashmir Covid Cases : ਕੁਪਵਾੜਾ ਜ਼ਿਲ੍ਹੇ 'ਚ 12 BSF ਜਵਾਨ ਕੋਰੋਨਾ ਸੰਕ੍ਰਮਿਤ, ਆਈਸੋਲੇਟ
1 ਜਨਵਰੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ 'ਚ 169 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਦੂਜੇ ਪਾਸੇ ਇੱਥੇ 2 ਜਨਵਰੀ ਨੂੰ 165, 3 ਜਨਵਰੀ ਨੂੰ 178 ਮਾਮਲੇ ਸਾਹਮਣੇ ਆਏ ਸਨ।
Jammu Kashmir Covid Cases : ਕੁਪਵਾੜਾ ਜ਼ਿਲ੍ਹੇ 'ਚ 12 BSF ਜਵਾਨ ਕੋਰੋਨਾ ਸੰਕ੍ਰਮਿਤ, ਆਈਸੋਲੇਟ ਕੀਤਾ
BSF Jawan Covid Positive: ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਬੀਐਸਐਫ ਦੇ 12 ਜਵਾਨ ਕੋਰੋਨਾ ਸੰਕਰਮਿਤ ਪਾਏ ਗਏ ਹਨ ਜਿਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਪਰਕ 'ਚ ਆਏ ਹੋਰ BSF ਜਵਾਨਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਜਿੱਥੇ 199 ਕੋਰੋਨਾ ਮਾਮਲੇ ਸਾਹਮਣੇ ਆਏ। ਉੱਥੇ ਹੀ ਮੰਗਲਵਾਰ ਨੂੰ ਕੋਰੋਨਾ ਮਾਮਲਿਆਂ 'ਚ ਵੱਡੀ ਉਛਾਲ ਦਰਜ ਕੀਤੀ ਗਈ। ਮੰਗਲਵਾਰ ਨੂੰ 418 ਲੋਕ ਕੋਰੋਨਾ ਸੰਕਰਮਿਤ ਪਾਏ ਗਏ। ਇਨ੍ਹਾਂ ਮਾਮਲਿਆਂ ਵਿਚ ਇਕੱਲੇ ਜੰਮੂ ਤੋਂ 311 ਕੇਸ ਪ੍ਰਾਪਤ ਹੋਏ ਹਨ।
1 ਜਨਵਰੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ 'ਚ 169 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਦੂਜੇ ਪਾਸੇ ਇੱਥੇ 2 ਜਨਵਰੀ ਨੂੰ 165, 3 ਜਨਵਰੀ ਨੂੰ 178 ਮਾਮਲੇ ਸਾਹਮਣੇ ਆਏ ਸਨ। ਵਧਦੇ ਮਾਮਲਿਆਂ ਕਾਰਨ ਜੰਮੂ ਖੇਤਰ ਦੇ ਸਾਰੇ ਸਿਹਤ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮੁੱਖ ਸਕੱਤਰ ਡਾ: ਅਰੁਣ ਕੁਮਾਰ ਮਹਿਤਾ ਨੇ ਜੰਮੂ-ਕਸ਼ਮੀਰ ਵਿਚ ਕੋਵਿਡ-19 ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਟੈਸਟਿੰਗ ਸਮਰੱਥਾ ਵਧਾਉਣ ਦੇ ਹੁਕਮ ਦਿੱਤੇ ਹਨ।
ਵਿਭਾਗ ਨੂੰ ਡਾਕਟਰੀ ਸਹੂਲਤਾਂ ਵਿਚ ਸੁਧਾਰ ਕਰਨ ਅਤੇ ਸੰਕਰਮਣ ਵਿਚ ਕੋਈ ਵਾਧਾ ਹੋਣ ਦੀ ਸੂਰਤ ਵਿਚ ਮੈਡੀਕਲ ਸਪਲਾਈ, ਮਸ਼ੀਨਰੀ ਤੇ ਬੁਨਿਆਦੀ ਢਾਂਚੇ ਦਾ ਸਟਾਕ ਤਿਆਰ ਰੱਖਣ ਲਈ ਵੀ ਕਿਹਾ ਗਿਆ ਹੈ। ਮੁੱਖ ਸਕੱਤਰ ਨੇ ਇੱਕ ਵਾਰ ਫਿਰ ਮਾਸਕ ਪਹਿਨਣ, ਸਮਾਜਿਕ ਦੂਰੀ ਦੀ ਪਾਲਣਾ, ਭੀੜ ਪ੍ਰਬੰਧਨ 'ਤੇ ਜ਼ੋਰ ਦਿੱਤਾ ਹੈ। ਮੁੱਖ ਸਕੱਤਰ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਜ਼ਮੀਨੀ ਸਥਿਤੀ ਦਾ ਪਤਾ ਲਗਾਉਣ ਦੇ ਨਾਲ-ਨਾਲ ਜਾਗਰੂਕਤਾ ਪ੍ਰੋਗਰਾਮ ਕਰਨ ਲਈ ਕਿਹਾ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904