ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਦਿੱਤਾ ਅਸਤੀਫ਼ਾ, ਧਾਰਾ 370 ਹਟਾਉਣ ਦਾ ਇਕ ਸਾਲ ਮੁਕੰਮਲ
ਮੁਰਮੂ ਨੇ ਅਸਤੀਫਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਬੁੱਧਵਾਰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨੂੰ ਇਕ ਸਾਲ ਮੁਕੰਮਲ ਹੋ ਗਿਆ ਹੈ। ਮੋਦੀ ਸਰਕਾਰ ਨੇ ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਹਟਾ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ 'ਚ ਵੰਡ ਦਿੱਤਾ ਸੀ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪਰਾਜਪਾਲ ਜੀਸੀ ਮੁਰਮੂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੂੰ ਅਕਤੂਬਰ, 2019 'ਚ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਮੁਰਮੂ ਗੁਜਰਾਤ ਕਾਡਰ ਦੇ 1985 ਬੈਚ ਦੇ ਅਧਿਕਾਰੀ ਰਹੇ ਹਨ ਅਤੇ ਕੇਂਦਰੀ ਵਿੱਤ ਮੰਤਰਾਲੇ 'ਚ ਸਕੱਤਰ ਦੇ ਤੌਰ 'ਤੇ ਵੀ ਰਹਿ ਚੁੱਕੇ ਹਨ।
ਮੁਰਮੂ ਨੇ ਅਸਤੀਫਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਬੁੱਧਵਾਰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨੂੰ ਇਕ ਸਾਲ ਮੁਕੰਮਲ ਹੋ ਗਿਆ ਹੈ। ਮੋਦੀ ਸਰਕਾਰ ਨੇ ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਹਟਾ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ 'ਚ ਵੰਡ ਦਿੱਤਾ ਸੀ। ਇਸ ਤੋਂ ਬਾਅਦ ਹੀ 31 ਅਕਤਬੂਰ ਨੂੰ ਮੁਰਮੂ ਨੂੰ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
Jammu and Kashmir Lieutenant Governor Girish Murmu resigns: All India Radio pic.twitter.com/B3xZL0tBht
— ANI (@ANI) August 5, 2020
ਸੂਤਰਾਂ ਮੁਤਾਬਕ ਮੌਜੂਦਾ CAG ਰਾਜੀਵ ਮਹਰਿਸ਼ੀ ਨੂੰ ਅਗਲਾ ਉਫ ਰਾਜਪਾਲ ਬਣਾਇਆ ਜਾ ਸਕਦਾ ਹੈ। ਸਾਲ 2015 'ਚ ਗ੍ਰਹਿ ਸਕੱਤਰ ਰਹੇ ਰਾਜੀਵ ਨੂੰ 25 ਸਤੰਬਰ, 2017 ਨੂੰ ਸੀਏਜੀ ਦਾ ਅਹੁਦਾ ਸੌਂਪਿਆ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਇਸੇ ਹਫ਼ਤੇ ਸਮਾਪਤ ਹੋ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ