Jammu Kashmir News: ਜੰਮੂ ਦੇ ਰਾਜੌਰੀ ‘ਚ ਗਸ਼ਤ ਦੌਰਾਨ ਵਿਸਫੋਟ, ਫੌਜ ਦਾ ਇਕ ਅਧਿਕਾਰੀ ਤੇ ਜਵਾਨ ਸ਼ਹੀਦ
ਅਧਿਕਾਰੀਆਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ‘ਚ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜ ਦੀ ਇਕ ਟੁਕੜੀ ਸਰਹੱਦ ਪਾਰੋਂ ਅੱਤਵਾਦੀਆਂ ਦੀ ਘੁਸਪੈਠ ਦੀ ਰੋਕਥਾਮ ਸਬੰਧੀ ਉਪਾਵਾਂ ਦਾ ਜਾਇਜ਼ਾ ਲੈਣ ਲਈ ਗਸ਼ਤ ਕਰ ਰਹੀ ਸੀ।
Jammu Kashmir News: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸ਼ਨੀਵਾਰ ਕੰਟਰੋਲ ਰੇਖਾ ਨਾਲ ਲੱਗਦੀ ਚੌਂਕੀ ਦੇ ਕੋਲ ਗਸ਼ਤ ਦੌਰਾਨ ਹੋਏ ਵਿਸਫੋਟ ਦੀ ਲਪੇਟ ‘ਚ ਆਉਣ ਨਾਲ ਇਕ ਅਧਿਕਾਰੀ ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ‘ਚ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜ ਦੀ ਇਕ ਟੁਕੜੀ ਸਰਹੱਦ ਪਾਰੋਂ ਅੱਤਵਾਦੀਆਂ ਦੀ ਘੁਸਪੈਠ ਦੀ ਰੋਕਥਾਮ ਸਬੰਧੀ ਉਪਾਵਾਂ ਦਾ ਜਾਇਜ਼ਾ ਲੈਣ ਲਈ ਗਸ਼ਤ ਕਰ ਰਹੀ ਸੀ।
ਉਨਾਂ ਕਿਹਾ ਕਿ ਘਟਨਾ ‘ਚ ਇਕ ਲੈਫਟੀਨੈਂਟ ਸਮੇਤ ਦੋ ਜਵਾਨ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਸਨ। ਜਿੰਨਾ ਨੂੰ ਤੁਰੰਤ ਨੇੜੇ ਦੇ ਆਰਮੀ ਹਸਪਤਾਲ ਲਿਜਾਇਆ ਗਿਆ। ਜਿੱਥੋਂ ਬਾਅਦ ‘ਚ ਉਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਥਾਂ ਧਮਾਕਾ ਹੋਇਆ। ਉਸ ਥਾਂ ਦੇ ਫੌਜ ਨੇ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਹਨ, ਤਾਂ ਕਿ ਸੀਮਾ ਪਾਰ ਤੋਂ ਘੁਸਪੈਠ ਰੋਕੀ ਜਾ ਸਕੇ।
ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਆਈਈਡੀ ਲਾਉਣ ਦਾ ਖ਼ਦਸ਼ਾ- ਅਧਿਕਾਰੀ
ਉਨਾਂ ਦੱਸਿਆ ਕਿ ਧਮਾਕਾ ਕਿਸ ਤਰਾਂ ਦਾ ਸੀ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਗਸ਼ਤੀ ਦਲ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀਆਂ ਵੱਲੋਂ ਆਈਈਡੀ ਲਾਉਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫੌਜ ਦੇ ਬੁਲਾਰੇ ਨੇ ਧਮਾਕੇ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਅੱਗੇ ਦੇ ਵੇਰਵਿਆਂ ਦੀ ਉਡੀਕ ਹੈ।
ਇਹ ਵੀ ਪੜ੍ਹੋ: Rashid Khan Record: ਰਾਸ਼ਿਦ ਖ਼ਾਨ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕੇਟ 'ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰ ਕਾਈਮ ਕੀਤਾ ਰਿਕਾਰਡ
ਇਹ ਵੀ ਪੜ੍ਹੋ: Corona Vaccine: ਅਮਰੀਕਾ 'ਚ 5-11 ਸਾਲ ਦੇ ਬੱਚਿਆਂ ਲਈ Pfizer ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904