ਕਸ਼ਮੀਰ 'ਚ ਅੱਤਵਾਦੀਆਂ ਖ਼ਿਲਾਫ਼ ਵੱਡੀ ਕਾਰਵਾਈ, ਸ਼੍ਰੀਨਗਰ-ਅਨੰਤਨਾਗ-ਕੁਲਗਾਮ 'ਚ ਕਈ ਥਾਵਾਂ 'ਤੇ SIT ਦੇ ਛਾਪੇ
SIT Raids: SIT ਦੀ ਕਾਰਵਾਈ ਨੇ ਜੰਮੂ-ਕਸ਼ਮੀਰ 'ਚ ਹਲਚਲ ਮਚਾ ਦਿੱਤੀ ਹੈ। ਏਜੰਸੀ ਨੇ ਸ਼੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਇਲਾਕੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।
Jammu-Kashmir: ਜੰਮੂ-ਕਸ਼ਮੀਰ ਦੀ ਰਾਜ ਜਾਂਚ ਏਜੰਸੀ (State Investigation Agency- SIA) ਨੇ ਅੱਜ (18 ਮਾਰਚ) ਸਵੇਰੇ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਜੰਸੀ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਐਸਆਈਏ ਦੀ ਟੀਮ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਸ੍ਰੀਨਗਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਐਸਆਈਏ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਸਥਾਨਕ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਮਦਦ ਨਾਲ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਪਹਿਲਾਂ ਤੋਂ ਦਰਜ ਇੱਕ ਮਾਮਲੇ ਵਿੱਚ ਕੀਤੀ ਜਾ ਰਹੀ ਹੈ।
ਇਨ੍ਹਾਂ ਥਾਵਾਂ 'ਤੇ ਰੇਡ
ਏਜੰਸੀਆਂ ਨੇ ਸ਼੍ਰੀਨਗਰ 'ਚ ਮੁਹੰਮਦ ਹਨੀਫ ਭੱਟ ਦੇ ਘਰ ਤਲਾਸ਼ੀ ਮੁਹਿੰਮ ਚਲਾਈ। ਅਧਿਕਾਰੀਆਂ ਦੀ ਇੱਕ ਹੋਰ ਟੀਮ ਨੇ ਗੁਲਾਮ ਅਹਿਮਦ ਲੋਨ ਦੇ ਪੁੱਤਰ ਅਬਦੁਲ ਹਮੀਦ ਲੋਨ ਦੇ ਘਰ ਛਾਪਾ ਮਾਰਿਆ।
ਇੱਕ ਹੋਰ ਟੀਮ ਸ਼ੋਪੀਆਂ ਦੇ ਰੇਬਨ ਜ਼ੈਨਪੋਰਾ ਵਿੱਚ ਸਰਜਨ ਬਰਕਤੀ ਦੇ ਪੁੱਤਰ ਅਬਦੁਲ ਰਾਜ਼ਿਕ ਵੇਜ ਦੇ ਘਰ ਪਹੁੰਚੀ ਅਤੇ ਤਲਾਸ਼ੀ ਲਈ। ਸਰਜਨ ਬਰਕਤੀ ਦੇ ਭਰਾ ਮੁਹੰਮਦ ਸ਼ਫੀ ਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਕੁਲਗਾਮ ਵਿੱਚ, ਏਜੰਸੀ ਨੇ ਕਟਪੋਰਾ ਯਾਰੀਪੋਰਾ ਵਿੱਚ ਇੱਕ ਘਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਅਨੰਤਨਾਗ ਵਿੱਚ ਵੀ ਕੁਝ ਘਰਾਂ ਵਿੱਚ ਛਾਪੇਮਾਰੀ ਚੱਲ ਰਹੀ ਹੈ।
NIA ਨੇ ਵੀ ਕੀਤੀ ਛਾਪੇਮਾਰੀ
ਇਸ ਤੋਂ ਪਹਿਲਾਂ ਮੰਗਲਵਾਰ (14 ਮਾਰਚ) ਨੂੰ NIA ਦੀ ਟੀਮ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। NIA ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਪੁਲਿਸ ਅਤੇ CRPF ਦੀ ਮਦਦ ਨਾਲ ਘਾਟੀ ਦੇ ਸ਼੍ਰੀਨਗਰ, ਪੁਲਵਾਮਾ, ਸ਼ੋਪੀਆਂ, ਕੁਲਗਾਮ ਅਤੇ ਅਨੰਤਨਾਗ ਜ਼ਿਲਿਆਂ 'ਚ ਤਲਾਸ਼ੀ ਮੁਹਿੰਮ ਚਲਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ