(Source: ECI/ABP News)
ਕਸ਼ਮੀਰ 'ਚ ਮੁੜ ਉੱਠ ਖੜ੍ਹੇ ਅੱਤਵਾਦੀ, ਕਸ਼ਮੀਰੀ ਪੰਡਿਤ ਦੀ ਹੱਤਿਆ ਮਗਰੋਂ ਅੱਜ ਪੁਲਵਾਮਾ 'ਚ SPO ਨੂੰ ਬਣਾਇਆ ਨਿਸ਼ਾਨਾ
ਜੰਮੂ-ਕਸ਼ਮੀਰ 'ਚ ਸ਼ਾਂਤੀ ਤੋਂ ਬਾਅਦ ਇੱਕ ਵਾਰ ਫਿਰ ਅੱਤਵਾਦੀ ਘਟਨਾਵਾਂ ਤੇਜ਼ ਹੋ ਗਈਆਂ ਹਨ। ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਕੱਲ੍ਹ ਹੋਈ ਹੱਤਿਆ ਤੋਂ ਬਾਅਦ ਅੱਜ ਅੱਤਵਾਦੀਆਂ ਨੇ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ ਠੋਕਰ ਦੀ ਗੋਲੀ ਮਾਰ ਕੇ ਹੱਤਿਆ
![ਕਸ਼ਮੀਰ 'ਚ ਮੁੜ ਉੱਠ ਖੜ੍ਹੇ ਅੱਤਵਾਦੀ, ਕਸ਼ਮੀਰੀ ਪੰਡਿਤ ਦੀ ਹੱਤਿਆ ਮਗਰੋਂ ਅੱਜ ਪੁਲਵਾਮਾ 'ਚ SPO ਨੂੰ ਬਣਾਇਆ ਨਿਸ਼ਾਨਾ Jammu Kashmir: SPO Riyaz Ahmed Shot Dead in Gudoora Terrorist Attack Pulwama Jammu Kashmir ਕਸ਼ਮੀਰ 'ਚ ਮੁੜ ਉੱਠ ਖੜ੍ਹੇ ਅੱਤਵਾਦੀ, ਕਸ਼ਮੀਰੀ ਪੰਡਿਤ ਦੀ ਹੱਤਿਆ ਮਗਰੋਂ ਅੱਜ ਪੁਲਵਾਮਾ 'ਚ SPO ਨੂੰ ਬਣਾਇਆ ਨਿਸ਼ਾਨਾ](https://feeds.abplive.com/onecms/images/uploaded-images/2022/05/13/56081ea47e012baa2df70a24fb1345ae_original.webp?impolicy=abp_cdn&imwidth=1200&height=675)
Riyaz Ahmed Shot Dead: ਜੰਮੂ-ਕਸ਼ਮੀਰ 'ਚ ਸ਼ਾਂਤੀ ਤੋਂ ਬਾਅਦ ਇੱਕ ਵਾਰ ਫਿਰ ਅੱਤਵਾਦੀ ਘਟਨਾਵਾਂ ਤੇਜ਼ ਹੋ ਗਈਆਂ ਹਨ। ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਕੱਲ੍ਹ ਹੋਈ ਹੱਤਿਆ ਤੋਂ ਬਾਅਦ ਅੱਜ ਅੱਤਵਾਦੀਆਂ ਨੇ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ ਠੋਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਤਵਾਦੀਆਂ ਨੇ ਰਿਆਜ਼ ਦੇ ਘਰ 'ਤੇ ਹਮਲਾ ਕੀਤਾ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਏ।
ਇਸ ਤੋਂ ਬਾਅਦ ਰਿਆਜ਼ ਅਹਿਮਦ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਹ ਘਟਨਾ ਘਾਟੀ 'ਚ ਪੁਲਵਾਮਾ ਦੇ ਗੁਡੁਰਾ ਇਲਾਕੇ 'ਚ ਵਾਪਰੀ। ਕਸ਼ਮੀਰ ਵਿੱਚ ਕੁਝ ਘੰਟਿਆਂ ਵਿੱਚ ਹੀ ਟਾਰਗੇਟ ਕਿਲਿੰਗ ਦੀ ਇਹ ਦੂਜੀ ਘਟਨਾ ਹੈ।
ਸਥਾਨਕ ਪੁਲਿਸ ਮੁਤਾਬਕ ਰਿਆਜ਼ ਅਹਿਮਦ ਠੋਕਰ ਗੁਡੂਰਾ ਸਥਿਤ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ। ਇਸ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਰਿਆਜ਼ ਅਹਿਮਦ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕਸ਼ਮੀਰੀ ਪੰਡਿਤ ਦੀ ਹੱਤਿਆ ਤੋਂ ਬਾਅਦ ਪ੍ਰਦਰਸ਼ਨ
ਵੀਰਵਾਰ ਰਾਤ 36 ਸਾਲਾ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਤੋਂ ਬਾਅਦ ਦੇਰ ਰਾਤ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਡੇਰੇ ਵਿੱਚ ਰਹਿੰਦੇ ਕਸ਼ਮੀਰੀ ਪੰਡਤਾਂ ਨੇ ਕਤਲ ਦੇ ਵਿਰੋਧ ਵਿੱਚ ਸੜਕ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਕੇਂਦਰ ਸਰਕਾਰ 'ਤੇ ਨਾਕਾਮੀ ਦਾ ਦੋਸ਼ ਲਾਇਆ। ਕਈ ਥਾਵਾਂ ’ਤੇ ਮੋਮਬੱਤੀਆਂ ਜਗਾ ਕੇ ਰੋਸ ਮੁਜ਼ਾਹਰੇ ਕੀਤੇ ਗਏ।
ਅੱਤਵਾਦੀ ਕਰ ਰਹੇ ਟਾਰਗੇਟ ਕਿਲਿੰਗ
ਅੱਤਵਾਦੀ ਹੁਣ ਜੰਮੂ-ਕਸ਼ਮੀਰ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਹਨ, ਉਨ੍ਹਾਂ ਦੇ ਮਨਸੂਬਿਆਂ 'ਤੇ ਪਾਣੀ ਫਿਰ ਗਿਆ ਹੈ। ਰਿਆਜ਼ ਅਹਿਮਦ 'ਤੇ ਹਮਲਾ ਵੀ ਇਸੇ ਦਾ ਹਿੱਸਾ ਜਾਪਦਾ ਹੈ। ਘਾਟੀ 'ਚ ਪਿਛਲੇ ਸਮੇਂ 'ਚ ਅੱਤਵਾਦੀਆਂ ਵੱਲੋਂ ਜਿਸ ਤਰ੍ਹਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਹਨ, ਉਸ ਤੋਂ ਲੱਗਦਾ ਹੈ ਕਿ ਅੱਤਵਾਦੀ ਇਸ ਵਾਰ ਨਿਸ਼ਾਨਾ ਬਣਾ ਕੇ ਹੱਤਿਆ ਕਰ ਰਹੇ ਹਨ।
ਕੱਲ੍ਹ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਕਰ ਦਿੱਤੀ ਗਈ ਸੀ, ਉਸ ਤੋਂ ਬਾਅਦ ਅੱਜ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਲੀ ਜਾਨ ਰੋਡ 'ਤੇ ਸਥਿਤ ਆਈਵਾ ਬ੍ਰਿਜ 'ਤੇ ਅੱਤਵਾਦੀਆਂ ਨੇ ਇਕ ਪੁਲਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)