ਅੱਤਵਾਦੀਆਂ ਦੇ ਨਿਸ਼ਾਨੇ 'ਤੇ ਫਿਰ ਆਇਆ ਜੰਮੂ! ਅਖਨੂਰ 'ਚ ਫੌਜ ਦੀ ਐਂਬੂਲੈਂਸ 'ਤੇ ਚਲਾਈਆਂ ਗੋਲੀਆਂ
Terrorist Attack in Jammu: ਹਮਲਾ ਸੋਮਵਾਰ ਸਵੇਰੇ 7:25 ਵਜੇ ਜੋਗਵਾਨ ਦੇ ਸ਼ਿਵਸਾਨ ਮੰਦਿਰ ਨੇੜੇ ਬਟਾਲ ਇਲਾਕੇ 'ਚ ਹੋਇਆ। ਤਿੰਨ ਤੋਂ ਚਾਰ ਅੱਤਵਾਦੀਆਂ ਨੇ ਐਂਬੂਲੈਂਸ ਅਤੇ ਹੋਰ ਵਾਹਨਾਂ 'ਤੇ 15-20 ਰਾਉਂਡ ਫਾਇਰ ਕੀਤੇ।

Terrorist Attack in Akhnoor: ਜੰਮੂ ਤੋਂ ਇੱਕ ਹੋਰ ਅੱਤਵਾਦੀ ਹਮਲੇ ਦੀ ਖ਼ਬਰ ਆ ਰਹੀ ਹੈ। ਸੂਤਰਾਂ ਮੁਤਾਬਕ ਸੋਮਵਾਰ ਨੂੰ ਜੰਮੂ ਦੇ ਅਖਨੂਰ 'ਚ ਅੱਤਵਾਦੀਆਂ ਨੇ ਫੌਜ ਦੀ ਐਂਬੂਲੈਂਸ 'ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਫੌਜ ਦੀ ਇਕ ਐਂਬੂਲੈਂਸ ਜੰਮੂ-ਕਸ਼ਮੀਰ ਦੇ ਅਖਨੂਰ ਸ਼ਹਿਰ ਦੇ ਜੋਗਵਾਨ ਇਲਾਕੇ 'ਚ ਜਾ ਰਹੀ ਸੀ। ਫਿਰ ਅੱਤਵਾਦੀਆਂ ਦੇ ਇਕ ਸਮੂਹ ਨੇ ਉਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਫੌਜ ਅਲਰਟ ਹੋ ਗਈ ਹੈ ਅਤੇ ਪੂਰੇ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲਾ ਸੋਮਵਾਰ (28 ਅਕਤੂਬਰ 2024) ਨੂੰ ਸਵੇਰੇ 7:25 ਵਜੇ ਜੋਗਵਾਨ ਦੇ ਸ਼ਿਵਸਨ ਮੰਦਿਰ ਨੇੜੇ ਬਟੱਲ ਇਲਾਕੇ 'ਚ ਹੋਇਆ। ਤਿੰਨ ਤੋਂ ਚਾਰ ਅੱਤਵਾਦੀਆਂ ਨੇ ਐਂਬੂਲੈਂਸ ਅਤੇ ਹੋਰ ਵਾਹਨਾਂ 'ਤੇ 15-20 ਰਾਉਂਡ ਫਾਇਰ ਕੀਤੇ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।






















