ਜੰਮੂ ਤੋਂ ਖਤਰਨਾਕ ਅੱਤਵਾਦੀ ਗ੍ਰਿਫ਼ਤਾਰ, ਤਿੰਨ ਬੀਜੇਪੀ ਕਾਰਕੁੰਨਾਂ ਦੀ ਹੱਤਿਆ ਦਾ ਇਲਜ਼ਾਮ
ਅੱਤਵਾਦੀ ਦੀ ਪਛਾਣ ਜਹੂਰ ਅਹਿਮਦ ਉਰਫ ਖਾਲਿਦ ਉਰਫ ਸਾਹਿਲ ਦੇ ਰੂਪ 'ਚ ਕੀਤੀ ਗਈ। ਪੁਲਿਸ ਦਾ ਦਾਅਵਾ ਹੈ ਕਿ ਕਸ਼ਮੀਰ ਘਾਟੀ ਦੇ ਕੁਲਗਾਮ 'ਚ ਪਿਛਲੇ ਸਾਲ ਬੀਜੇਪੀ ਦੇ ਤਿੰਨ ਕਾਰਕੁੰਨਾ ਦੀ ਹੱਤਿਆ 'ਚ ਇਹ ਅਅੱਤਵਾਦੀ ਸ਼ਾਮਲ ਸੀ।
ਜੰਮੂ ਤੋਂ ਖਤਰਨਾਕ ਅੱਤਵਾਦੀ ਗ੍ਰਿਫ਼ਤਾਰ, ਤਿੰਨ ਬੀਜੇਪੀ ਕਾਰਕੁੰਨਾਂ ਦੀ ਹੱਤਿਆ ਦਾ ਇਲਜ਼ਾਮ ਜੰਮੂ-ਕਸ਼ਮੀਰ: ਇੱਥੋਂ ਦੀ ਪੁਲਿਸ ਨੇ ਸਾਂਬਾ ਤੋਂ ਜਹੂਰ ਅਹਿਮਦ ਉਰਫ ਖਾਲਿਦ ਨਾਂਅ ਦਾ ਖਤਰਨਾਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਹੈ। ਇਸ ਤੇ ਪਿਛਲੇ ਸਾਲ ਘਾਟੀ 'ਚ ਤਿੰਨ ਬੀਜੇਪੀ ਕਾਰਕੁੰਨਾਂ ਤੇ ਇਕ ਪੁਲਿਸ ਕਰਮੀ ਦੀ ਹੱਤਿਆ 'ਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਅੱਤਵਾਦੀ ਕਸ਼ਮੀਰ 'ਚ ਕਈ ਕਤਲਾਂ ਨੂੰ ਅੰਜ਼ਾਮ ਦੇ ਚੁੱਕਾ ਹੈ।
ਜੰਮੂ ਪੁਲਿਸ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਕਸ਼ਮੀਰ ਪੁਲਿਸ ਦੀ ਸੂਚਨਾ 'ਤੇ ਜੰਮੂ ਪੁਲਿਸ ਨੇ ਸਾਂਬਾ ਜ਼ਿਲ੍ਹੇ ਤੋਂ ਟੀਆਰਐਫ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਇਸ ਅੱਤਵਾਦੀ ਦੀ ਪਛਾਣ ਜਹੂਰ ਅਹਿਮਦ ਉਰਫ ਖਾਲਿਦ ਉਰਫ ਸਾਹਿਲ ਦੇ ਰੂਪ 'ਚ ਕੀਤੀ ਗਈ। ਪੁਲਿਸ ਦਾ ਦਾਅਵਾ ਹੈ ਕਿ ਕਸ਼ਮੀਰ ਘਾਟੀ ਦੇ ਕੁਲਗਾਮ 'ਚ ਪਿਛਲੇ ਸਾਲ ਬੀਜੇਪੀ ਦੇ ਤਿੰਨ ਕਾਰਕੁੰਨਾ ਦੀ ਹੱਤਿਆ 'ਚ ਇਹ ਅਅੱਤਵਾਦੀ ਸ਼ਾਮਲ ਸੀ। ਇਸ ਦੇ ਨਾਲ ਹੀ ਇਸ ਅੱਤਵਾਦੀ ਨੇ ਕੁਲਗਾਮ 'ਚ ਇਕ ਪੁਲਿਸ ਕਰਮੀ ਦੀ ਵੀ ਹੱਤਿਆ ਕੀਤੀ ਸੀ। ਜੰਮੂ ਪੁਲਿਸ ਫਿਲਹਾਲ ਇਸ ਅੱਤਵਾਦੀ ਤੋਂ ਪੁੱਛਗਿਛ ਕਰ ਰਹੀ ਹੈ।