ਪੜਚੋਲ ਕਰੋ
ਕਸ਼ਮੀਰ 'ਚ ISIS ਦੀ ਦਸਤਕ 'ਤੇ ਕੇਂਦਰ ਤੇ ਸੂਬਾ ਆਹਮੋ-ਸਾਹਮਣੇ
ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਦੀ ਮੌਜੂਦਗੀ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਿਸ ਤੇ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਮਤਭੇਦ ਹਨ। ਇੱਕ ਪਾਸੇ ਜੰਮੂ-ਕਸ਼ਮੀਰ ਦੇ ਡੀਜੀਪੀ ਨੇ ਪੁਲਿਸ ਕਰਮਚਾਰੀਆਂ ਦੇ ਕਤਲ ਪਿੱਛੇ ਆਈ.ਐਸ.ਆਈ.ਐਸ. ਦਾ ਹੱਥ ਦੱਸਿਆ ਤਾਂ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿੱਚ ਆਈਐਸਆਈਐਸ ਨਹੀਂ ਹੈ। ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ ਦੋਹਾਂ ਵਿੱਚੋਂ ਕਿਸ ਦੀ ਜਾਣਕਾਰੀ ਠੀਕ ਹੈ।
ਪਿਛਲੇ ਹਫਤੇ ਜਾਕਿਰ ਮੂਸਾ ਦੇ ਨਵੇਂ ਆਡੀਓ ਮੈਸੇਜ ਨੇ ਇਸ ਗੁੱਥੀ ਨੂੰ ਹੋਰ ਉਲਝਾ ਦਿੱਤਾ ਹੈ। ਇਸ ਆਡੀਓ ਮੈਸੇਜ ਵਿੱਚ ਜ਼ਾਕਿਰ ਨੇ ਪਾਕਿਸਤਾਨੀ ਤਾਲੀਬਾਨ ਤੇ ਅਫਗਾਨ ਲੜਾਕਿਆਂ ਨੂੰ ਕਸ਼ਮੀਰ ਤੇ ਪਾਕਿਸਤਾਨੀ ਫੌਜ ਖਿਲਾਫ ਮੈਦਾਨ ਵਿੱਚ ਆਉਣ ਦੀ ਦਾਅਵਤ ਦਿੱਤੀ ਸੀ ਜੋ ਆਈਐਸਆਈਐਸ ਦੀ ਵਿਚਾਰਧਾਰਾ ਹੈ।
ਜੰਮੂ ਦੇ ਸੰਜਵਾਂ ਮਿਲਟਰੀ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਇਸ ਹਮਲੇ ਨੂੰ ਲੈ ਕੇ ਕਈ ਤੱਥ ਜੋੜ ਰਹੇ ਹਨ। ਸੁਰੱਖਿਆ ਏਜੰਸੀਆਂ ਦੀ ਨਿਗ੍ਹਾ ਇਸ ਕੈਂਪ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਸ਼ੱਕੀ ਲੋਕਾਂ ਤੇ ਬਣ ਰਹੀਆਂ ਇਮਾਰਤਾਂ 'ਤੇ ਹਨ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਜਾਂ ਉਨ੍ਹਾਂ ਦੇ ਮਦਦਗਾਰਾਂ ਨੇ ਇਨ੍ਹਾਂ ਇਮਾਰਤਾਂ ਦਾ ਸਹਾਰਾ ਲਿਆ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement