(Source: ECI/ABP News/ABP Majha)
ਵੋਟਰਾਂ ਨੂੰ ਲੁਭਾਉਣ ਲਈ ਮੋਦੀ ਸਰਕਾਰ ਦਾ ਨਵਾਂ ਪੈਂਤਰਾ, ਅੱਜ ਤੋਂ ਸ਼ੁਰੂ ਹੋਵੇਗੀ ਜਨ ਆਸ਼ੀਰਵਾਦ ਯਾਤਰਾ, 39 ਮੰਤਰੀ ਕਰਨਗੇ 212 ਲੋਕ ਸਭਾ ਹਲਕਿਆਂ ਦਾ ਦੌਰਾ
ਭਾਜਪਾ ਅੱਜ ਤੋਂ ਦੇਸ਼ ਵਿੱਚ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਕਰ ਰਹੀ ਹੈ। ਇਸ ਦੌਰੇ ਵਿੱਚ ਮੋਦੀ ਸਰਕਾਰ ਦੇ 39 ਮੰਤਰੀ ਦੇਸ਼ ਭਰ ਦੇ 212 ਲੋਕ ਸਭਾ ਹਲਕਿਆਂ ਦਾ ਦੌਰਾ ਕਰਨਗੇ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਵਰਕਰਾਂ ਦੇ ਉਤਸ਼ਾਹ ਨੂੰ ਵਧਾਉਣ ਅਤੇ ਵੋਟਰਾਂ ਨੂੰ ਉਨ੍ਹਾਂ ਦੇ ਪੱਖ ਵਿੱਚ ਬਣਾਉਣ ਲਈ ਪਹਿਲਾਂ ਹੀ ਤਿਆਰੀ ਕਰ ਲਈ ਹੈ। ਇਸ ਦੀ ਸ਼ੁਰੂਆਤ ਅੱਜ ਤੋਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਨਵੇਂ ਮੰਤਰੀਆਂ ਵਲੋਂ ਕੀਤੀ ਜਾਵੇਗੀ। ਭਾਜਪਾ ਕੋਟੇ ਤੋਂ ਬਣੇ ਇਹ ਮੰਤਰੀ ਅੱਜ ਤੋਂ ਜਨ ਆਸ਼ੀਰਵਾਦ ਯਾਤਰਾ ਕੱਣਗੇ।
ਯੂਪੀ ਦੇ ਵੋਟਰਾਂ ਨੂੰ ਲੁਭਾਉਣ ਲਈ ਸੂਬੇ ਦੇ ਬਹੁਤ ਸਾਰੇ ਮੰਤਰੀ ਮਿਲ ਕੇ ਲਗਪਗ 3665 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਸ ਦੌਰਾਨ ਇਹ ਮੰਤਰੀ ਲਗਪਗ 27 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਲੋਕਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਨਗੇ। ਭਾਜਪਾ ਦੇ ਛੇ ਮੰਤਰੀ ਅਤੇ ਅਪਣਾ ਦਲ ਦੀ ਮੰਤਰੀ ਅਨੁਪ੍ਰਿਆ ਪਟੇਲ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਣਗੇ।
ਯਾਤਰਾ ਦੌਰਾਨ 150 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੂੰ ਇਸ ਯਾਤਰਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਅਰਵਿੰਦ ਮੈਨਨ, ਪੰਕਜਾ ਮੁੰਡੇ, ਸੱਤਿਆ, ਸੁਨੀਲ ਦੇਵਧਰ ਵਰਗੇ ਰਾਸ਼ਟਰੀ ਸਕੱਤਰ ਵੀ ਯਾਤਰਾ ਵਿੱਚ ਸਹਿਯੋਗ ਦੇਣਗੇ।
ਯਾਤਰਾ ਵਿੱਚ ਸ਼ਾਮਲ ਸਾਰੇ ਮੰਤਰੀ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ, ਖਾਸ ਕਰਕੇ ਗਰੀਬਾਂ ਲਈ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦੇਣਗੇ ਅਤੇ ਦੱਸਣਗੇ ਕਿ ਕਿਵੇਂ ਮੋਦੀ ਸਰਕਾਰ ਦੇਸ਼ ਦੇ ਭਲੇ ਲਈ ਲਗਾਤਾਰ ਇੱਕ ਤੋਂ ਬਾਅਦ ਇੱਕ ਨਿਰਣਾਇਕ ਕਦਮ ਚੁੱਕ ਰਹੀ ਹੈ।
ਕੈਬਨਿਟ ਵਿੱਚ ਨਵੇਂ ਅਤੇ ਤਰੱਕੀ ਪ੍ਰਾਪਤ ਕੇਂਦਰੀ ਮੰਤਰੀ ਜਨ ਆਸ਼ੀਰਵਾਦ ਯਾਤਰਾ ਦੌਰਾਨ 212 ਲੋਕ ਸਭਾ ਹਲਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ 19567 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਕਰਨਗੇ। ਇਹ ਯਾਤਰਾ 19 ਸੂਬਿਆਂ ਚੋਂ ਲੰਘਦੇ ਲਗਪਗ 265 ਜ਼ਿਲ੍ਹਿਆਂ ਚੋਂ ਲੰਘੇਗੀ। ਇਸ ਯਾਤਰਾ ਦੌਰਾਨ 1663 ਛੋਟੇ ਅਤੇ ਵੱਡੇ ਪ੍ਰੋਗਰਾਮ ਕੀਤੇ ਜਾਣਗੇ।
ਇਹ ਵੀ ਪੜ੍ਹੋ: Kabul Airport: ਕਾਬੁਲ ਹਵਾਈ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ, ਬਾਹਰੀ ਇਲਾਕਿਆਂ ਵਿੱਚ ਦਿਨ ਭਰ ਦੀ ਹਿੰਸਾ ਮਗਰੋਂ 40 ਲੋਕ ਹਸਪਤਾਲ ਵਿੱਚ ਦਾਖਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin