(Source: ECI/ABP News)
ਅੱਜ ਰਾਤ ਤੋਂ ਪੂਰੇ ਦੇਸ਼ 'ਚ ਲੌਕਡਾਉਨ! ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਮਗਰੋਂ ਫੈਲ ਗਈ ਸੀ ਸਨਸਨੀ
ਕੁਝ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਕੁਝ ਸਾਲਾਂ ਤੱਕ ਵੀ ਸਾਨੂੰ ਸਮਾਜਕ ਦੂਰੀ ਬਣਾ ਕੇ ਰੱਖਣੀ ਹੋਵੇਗੀ ਤੇ ਫ਼ੇਸ ਮਾਸਕ ਦੀ ਵਰਤੋਂ ਕਰਨੀ ਹੋਵੇਗੀ।

ਪਿਛਲੇ ਸਾਲ 2020 ’ਚ ਫ਼ਰਵਰੀ ਮਹੀਨੇ ਭਾਰਤ ’ਚ ਘੁਸਣ ਵਾਲੇ ਕੋਰੋਨਾ ਵਾਇਰਸ ਨੇ ਸਭ ਨੂੰ ਤਦ ਹਿਲਾ ਕੇ ਰੱਖ ਦਿੱਤਾ ਸੀ, ਜਦੋਂ 22 ਮਾਰਚ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਸਮਝਦਿਆਂ ਦੇਸ਼ ਵਿੱਚ ਇੱਕ ਦਿਨ ਦੇ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਸੀ। ਉਸ ਦਿਨ ਸ਼ਾਇਦ ਕਿਸੇ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਹ ਇੱਕ ਦਿਨ ਦਾ ਕਰਫ਼ਿਊ ਕਈ ਮਹੀਨਿਆਂ ਦੇ ਲੌਕਡਾਊਨ ’ਚ ਤਬਦੀਲ ਹੋ ਜਾਵੇਗਾ।
ਤਦ ਇਹੋ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਇਹ ਵਾਇਰਸ ਛੇਤੀ ਹੀ ਭਾਰਤ ਨੂੰ ਛੱਡ ਕੇ ਕਿਤੇ ਦਫ਼ਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਅੱਜ ਠੀਕ ਇੱਕ ਸਾਲ ਬਾਅਦ ਵੀ ਕੋਰੋਨਾ ਵਾਇਰਸ ਸਾਡੇ ਵਿਚਕਾਰ ਹੈ। ਇਸ ਦੀ ਤੀਬਰਤਾ ਕਾਰਣ ਕਈ ਰਾਜਾਂ ਵਿੱਚ ਰਾਤ ਦਾ ਕਰਫ਼ਿਊ ਵੀ ਲੱਗਾ ਹੋਇਆ ਹੈ।
ਕੁਝ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਕੁਝ ਸਾਲਾਂ ਤੱਕ ਵੀ ਸਾਨੂੰ ਸਮਾਜਕ ਦੂਰੀ ਬਣਾ ਕੇ ਰੱਖਣੀ ਹੋਵੇਗੀ ਤੇ ਫ਼ੇਸ ਮਾਸਕ ਦੀ ਵਰਤੋਂ ਕਰਨੀ ਹੋਵੇਗੀ। ਅੱਜ ਜਨਤਾ ਕਰਫ਼ਿਊ ਦਾ ਇੱਕ ਸਾਲ ਮੁਕੰਮਲ ਹੋਣ ’ਤੇ ਟਵਿਟਰ ਉੱਤੇ ਲੋਕਾਂ ਨੇ ਮੀਮ ਤੇ ਵਿਡੀਓ ਸ਼ੇਅਰ ਕਰਦਿਆਂ ਇੱਕ ਸਾਲ ਪਹਿਲਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ।
22 ਮਾਰਚ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦਾ ਫੈਲਣਾ ਰੋਕਣ ਲਈ ਲੋਕਾਂ ਨੂੰ ਸਵੇਰੇ 7 ਵਜੇ ਤੋਂ ਰਾਤੀਂ 9 ਵਜੇ ਤੱਕ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅੱਗੇ ਰਹਿ ਕੇ ਕੰਮ ਕਰਨ ਵਾਲੇ ਜੋਧਿਆਂ ਦਾ ਹੌਸਲਾ ਕਾਇਮ ਰੱਖਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੋਂ ਤਾੜੀਆਂ ਮਾਰਨ ਅਤੇ ਘਰਾਂ ਵਿੱਚ ਰੱਖੀਆਂ ਥਾਲੀਆਂ ਜ਼ੋਰ ਦੀ ਵਜਾਉਣ।
ਹੁਣ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ। ਕੋਰੋਨਾ ਦੇ ਚੱਲਦਿਆਂ ਇਸ ਤਿਉਹਾਰ ਦੇ ਰਲ-ਮਿਲ ਕੇ ਮਨਾਉਣ ਉੱਤੇ ਪਾਬੰਦੀ ਲੱਗ ਸਕਦੀ ਹੈ।
ਟਵਿਟਰ ਉੱਤੇ ਹੁਣ ਇੱਕ ਸਾਲ ਪਹਿਲਾਂ ਦੇ ‘ਜਨਤਾ ਕਰਫ਼ਿਊ’ ਲੋਕ ਯਾਦ ਕਰ ਰਹੇ ਹਨ।
ਇਹ ਵੀ ਪੜ੍ਹੋ: 7th Pay Commission: ਕਰਮਚਾਰੀਆਂ ਨੂੰ ਤੋਹਫ਼ਾ 10 ਹਜ਼ਾਰ ਰੁਪਏ ਦਾ ਤੋਹਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
