(Source: ECI/ABP News)
Jeevan Seva App: 24 ਘੰਟੇ EV ਕੈਬ ਦੀ ਸੁਵਿਧਾ, ਕੋਰੋਨਾ ਮਰੀਜ਼ਾਂ ਲਈ ਮੁਫਤ ਸੇਵਾ
ਰੋਗੀਆਂ ਲਈ ਪਰੇਸ਼ਾਨੀ ਮੁਕਤ ਸਥਾਈ ਵਾਹਨ ਹੱਲ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਲੋੜ ਪੈਣ 'ਤੇ ਇਸ ਸੇਵਾ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।

ਨਵੀ ਦਿੱਲੀ: ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਚੱਲ ਰਹੀ ਹੈ। ਇਸ ਦਰਮਿਆਨ ਜੀਵਨ ਸੇਵਾ ਐਪ ਦਿੱਲੀ 'ਚ ਕੋਵਿਡ ਮਰੀਜ਼ਾਂ ਲਈ ਮੁਕਤੀਦਾਤਾ ਸਾਬਿਤ ਹੋ ਰਿਹਾ ਹੈ। ਪਿਛਲੇ ਸਾਲ ਕੋਵਿਡ-19 ਦੇ ਪੀਕ ਦੌਰਾਨ ਦਿੱਲੀ ਸਰਕਾਰ ਨੇ ਨਵੰਬਰ 'ਚ ਜੀਵਨ ਸੇਵਾ ਐਪ ਲੌਂਚ ਕੀਤੀ ਸੀ। ਇਸ ਦਾ ਮਕਸਦ ਹੋਮ ਆਇਸੋਲੇਸ਼ਨ 'ਚ ਰਹਿ ਰਹੇ ਲੋਕਾਂ ਲਈ ਮੈਡੀਕਲ ਟ੍ਰੈਵਲ ਨੂੰ ਸੌਖਾ ਬਣਾਉਣਾ ਸੀ। ਕਈ ਕੋਵਿਡ ਮਰੀਜ਼ਾਂ ਨੂੰ ਪਹਿਲਾਂ ਹੀ ਇਸ ਸੇਵਾ ਤੋਂ ਫਾਇਦਾ ਮਿਲ ਚੁੱਕਾ ਹੈ। ਇਸ ਸਾਲ ਵੀ ਇਹ ਐਪ ਕੰਮ ਕਰ ਰਿਹਾ ਹੈ।
ਇਸ ਐਪ ਦਾ ਉਦੇਸ਼ ਦਿੱਲੀ 'ਚ ਕੋਵਿਡ-19 ਰੋਗੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਮ ਆਇਸੋਲੇਸ਼ਨ ਦੇ ਤਹਿਤ ਸਿਹਤ ਸਬੰਧੀ ਦੇਖਭਾਲ ਸੁਵਿਧਾ ਲਈ ਉਨ੍ਹਾਂ ਦੀ ਸੁਰੱਖਿਆ ਲਈ ਸਾਫ ਇਲੈਕਟ੍ਰੌਨਿਕ ਵਾਹਨ ਪ੍ਰਾਪਤ ਕਰਨ 'ਚ ਮਦਦ ਕਰਨਾ ਹੈ। ਸੜਕਾਂ 'ਤੇ ਇਸ ਸਮੇਂ 24 ਘੰਟੇ 160 ਵਿਸ਼ਵ ਪੱਧਰੀ ਈਵੀ ਕੈਬਸ ਚੱਲ ਰਹੀਆਂ ਹਨ। ਐਪ ਦਿੱਲੀ 'ਚ ਕਿਸੇ ਵੀ ਥਾਂ ਤੋਂ ਇਲਾਜ ਲਈ ਮਰੀਜ਼ਾਂ ਨੂੰ ਲਿਜਾਣ 'ਚ ਮਦਦ ਕਰਨ ਲਈ ਇਕ ਸਮਰਪਿਤ ਈਵੀ ਕੈਬ ਸੇਵਾ ਪ੍ਰਦਾਨ ਕਰਦਾ ਹੈ ਤੇ ਇਹ ਬਿਲਕੁਲ ਬਿਨਾਂ ਕਿਸੇ ਫੀਸ ਦੇ ਹੈ।
ਰੋਗੀਆਂ ਲਈ ਪਰੇਸ਼ਾਨੀ ਮੁਕਤ ਸਥਾਈ ਵਾਹਨ ਹੱਲ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਲੋੜ ਪੈਣ 'ਤੇ ਇਸ ਸੇਵਾ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਇਸ ਐਪ ਨਾਲ ਕਿਸੇ ਨੂੰ ਠੀਕ ਤਰ੍ਹਾਂ ਸਾਫ ਈ ਵਾਹਨ ਤਕ ਪਹੁੰਚ ਮਿਲੇਗੀ ਜੋ ਆਸਪਾਸ ਦੇ ਸਿਹਤ ਸੁਵਿਧਾਵਾਂ ਲਈ ਮੁਫਤ ਵਾਹਨ ਪ੍ਰਦਾਨ ਕਰੇਗਾ। ਕੋਵਿਡ ਰੋਗੀਆਂ ਲਈ ਪਰੇਸ਼ਾਨੀ ਮੁਕਤ ਸਥਾਈ ਵਾਹਨ ਹੱਲ ਸਿਰਫ ਇਕ ਕਲਿੱਕ ਦੂਰ ਹੈ।
ਪ੍ਰਕਿਰਤੀ ਈ-ਮੋਬਿਲਿਟੀ ਪ੍ਰਾਈਵੇਟ ਲਿਮਿਟਡ ਦੇ ਸਹਿ-ਸੰਸਥਾਪਕ ਤੇ ਸੀਈਓ ਨਿਮਿਸ਼ ਤ੍ਰਿਵੇਦੀ ਨੇ ਕਿਹਾ, 'ਅਸੀਂ ਹੁਣ ਤਕ 42,000 ਤੋਂ ਜ਼ਿਆਦਾ ਰੋਗੀਆਂ ਦੀ ਸੇਵਾ ਕੀਤੀ ਹੈ। ਐਪ ਨਾਲ ਕਾਫੀ ਫਾਇਦਾ ਮਿਲਿਆ ਹੈ। ਐਂਬੂਲੈਂਸ ਸਮੇਂ 'ਤੇ ਗੰਭੀਰ ਲੋੜ ਨੂੰ ਪੂਰਾ ਕਰਨ ਲਈ ਉਪਲਬਧ ਹੋ ਸਕਦੀ ਹੈ। ਅਸੀਂ ਲੋਕਾਂ ਨੂੰ ਜੀਵਨ ਸੇਵਾ ਐਪ ਡਾਊਨਲੋਡ ਕਰਨ ਤੇ ਇਸ ਸੰਕਟ ਦੌਰਾਨ ਲਾਭ ਉਠਾਉਣ ਦੀ ਅਪੀਲ ਕਰਾਂਗੇ।'
ਇਸ ਸਾਰੀ ਪ੍ਰਕਿਰਿਆ ਡਿਜੀਟਲ ਹੈ। ਇਹ ਰੋਗੀਆਂ ਨੂੰ ਟਚ-ਫਰੀ ਸੁਵਿਧਾਜਨਕ ਡ੍ਰਾਇਵ ਦੇਵੇਗੀ। ਰੋਗੀ ਦਾ ਨਾਂਅ, ਸੰਖਿਆ ਤੇ ਸਥਾਨ ਸਮੇਤ ਯਾਤਰਾ ਵੇਰਵਾ ਸਵੈਚਾਲਿਤ ਡਾਟਾਬੇਸ 'ਚ ਦਰਜ ਹੋ ਜਾਵੇਗਾ ਤੇ ਰੋਜ਼ਾਨਾ ਪੱਧਰ 'ਤੇ ਸਿਹਤ ਵਿਭਾਗ ਨਾਲ ਸਾਂਝਾ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
