(Source: ECI/ABP News/ABP Majha)
Jet Airways: ਜੈੱਟ ਏਅਰਵੇਜ਼ ਮੁੜ ਉਡਾਣ ਭਰਣ ਲਈ ਤਿਆਰ, ਡੀਜੀਸੀਏ ਨੇ ਦਿੱਤੀ ਮਨਜ਼ੂਰੀ
Jet Airways Update: ਏਅਰ ਆਪਰੇਟਰ ਸਰਟੀਫਿਕੇਟ ਹਾਸਲ ਕਰਨ ਲਈ ਡੀਜੀਸੀਏ ਨੂੰ ਸੰਤੁਸ਼ਟ ਕਰਨ ਲਈ 15 ਮਈ ਤੋਂ 17 ਮਈ ਦੇ ਵਿਚਕਾਰ ਜੈੱਟ ਏਅਰਵੇਜ਼ ਦੀ ਪ੍ਰੋਵਿੰਗ ਫਲਾਈਟ ਨੇ ਕਈ ਵਾਰ ਦਿੱਲੀ ਤੋਂ ਉਡਾਣ ਭਰੀ ਸੀ।
Jet Airways 2.0: ਜੈੱਟ ਏਅਰਵੇਜ਼ ਇੱਕ ਵਾਰ ਫਿਰ ਤੋਂ ਉਡਾਣ ਭਰਨ ਲਈ ਤਿਆਰ ਹੈ। ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ ਜੈੱਟ ਏਅਰਵੇਟ ਨੂੰ ਉਡਾਣ ਭਰਨ ਲਈ ਏਅਰ ਆਪਰੇਟਰ ਸਰਟੀਫਿਕੇਟ ਦਿੱਤਾ ਹੈ, ਜਿਸ ਤੋਂ ਬਾਅਦ ਏਅਰਲਾਈਨ ਆਪਣਾ ਵਪਾਰਕ ਉਡਾਣ ਸੰਚਾਲਨ ਮੁੜ ਸ਼ੁਰੂ ਕਰ ਸਕੇਗੀ। ਜੈੱਟ ਏਅਰਵੇਟ ਆਪਣੀ ਪਹਿਲੀ ਘਰੇਲੂ ਉਡਾਣ ਜੁਲਾਈ ਅਤੇ ਸਤੰਬਰ ਦਰਮਿਆਨ ਦਿੱਲੀ ਅਤੇ ਮੁੰਬਈ ਵਿਚਕਾਰ ਉਡਾਣ ਭਰ ਕੇ ਸ਼ੁਰੂ ਕਰ ਸਕਦੀ ਹੈ।
ਇਸ ਤਰ੍ਹਾਂ ਹਾਸਲ ਕੀਤਾ ਏਅਰ ਆਪਰੇਟਰ ਸਰਟੀਫਿਕੇਟ
15 ਮਈ ਤੋਂ 17 ਮਈ ਦੇ ਵਿਚਕਾਰ ਜੈੱਟ ਏਅਰਵੇਟ ਦੀ ਪ੍ਰੋਵਿੰਗ ਫਲਾਈਟ ਨੇ ਏਅਰ ਆਪਰੇਟਰ ਸਰਟੀਫਿਕੇਟ ਹਾਸਲ ਕਰਨ ਲਈ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੂੰ ਸੰਤੁਸ਼ਟ ਕਰਨ ਲਈ ਕਈ ਵਾਰ ਦਿੱਲੀ ਤੋਂ ਉਡਾਣ ਭਰੀ ਸੀ। ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਡੀਜੀਸੀਏ ਦੇ ਅਧਿਕਾਰੀਆਂ ਨਾਲ ਪ੍ਰੋਵਿੰਗ ਉਡਾਣ ਵਿੱਚ ਯਾਤਰੀ ਦੇ ਰੂਪ ਵਿੱਚ ਯਾਤਰਾ ਕੀਤੀ ਸੀ। ਇਸ ਦੇ ਨਾਲ ਹੀ ਕਰੈਬਿਨ ਕਰੂ ਮੈਂਬਰ ਵੀ ਸੀ। ਜੈੱਟ ਏਅਰਵੇਟ ਕੋਲ ਇਸ ਸਮੇਂ 9 ਹਵਾਈ ਜਹਾਜ਼ ਹਨ, ਜਿਨ੍ਹਾਂ ਵਿੱਚ 5 ਬੋਇੰਗ 777 ਅਤੇ 4 ਬੋਇੰਗ 7387 ਸ਼ਾਮਲ ਹਨ।
ਤਿੰਨ ਸਾਲ ਬਾਅਦ ਉੱਡਣਗੇ
ਦੱਸ ਦਈਏ ਕਿ 5 ਮਈ ਨੂੰ ਜੈੱਟ ਏਅਰਵੇਜ਼ ਨੇ ਹੈਦਰਾਬਾਦ ਤੋਂ ਦਿੱਲੀ ਲਈ ਇੱਕ ਟੈਸਟ ਫਲਾਈਟ ਕੀਤੀ ਸੀ। ਇੱਥੇ ਦੱਸ ਦੇਈਏ ਕਿ ਇਹ ਫਲਾਈਟ ਪੂਰੇ 3 ਸਾਲਾਂ ਬਾਅਦ ਭਰੀ ਗਈ ਸੀ, ਕਿਉਂਕਿ 2019 ਵਿੱਚ ਕੰਪਨੀ ਦੇ ਦੀਵਾਲੀਆ ਹੋਣ ਕਾਰਨ ਸੇਵਾਵਾਂ ਬੰਦ ਹੋ ਗਈਆਂ ਸਨ। ਪਹਿਲਾਂ ਇਸ ਦੇ ਨਰੇਸ਼ ਗੋਇਲ ਜੈੱਟ ਏਅਰਵੇਟ ਦੇ ਪ੍ਰਮੋਟਰ ਸੀ।
19 ਅਪ੍ਰੈਲ 2019 ਤੋਂ ਬਾਅਦ ਖਰਾਬ ਵਿੱਤੀ ਸਥਿਤੀ ਦੇ ਕਾਰਨ ਜੈੱਟ ਏਅਰਵੇਜ਼ ਨੇ ਆਪਣਾ ਸੰਚਾਲਨ ਬੰਦ ਕਰ ਦਿੱਤਾ। ਪਰ ਇਸਦੇ ਨਵੇਂ ਪ੍ਰਮੋਟਰ ਜਾਲਾਨ-ਕੈਲਰੋਕ ਕੰਸੋਰਟੀਅਮ ਦਾ ਹਿੱਸਾ ਬਣਨ ਤੋਂ ਬਾਅਦ, ਜੈੱਟ ਏਅਰਵੇਜ਼ ਉਡਾਣ ਭਰਨ ਲਈ ਤਿਆਰ ਹੈ। ਏਅਰਲਾਈਨ ਨੂੰ ਸੁਰੱਖਿਆ ਮਨਜ਼ੂਰੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਦੀ 'ਭੂਲ ਭੁਲਾਇਆ 2' ਅਤੇ ਕੰਗਨਾ ਰਣੌਤ ਦੀ 'ਧਾਕੜ' ਦੇ ਮੇਕਰਸ ਨੂੰ ਵੱਡਾ ਝਟਕਾ, ਰਿਲੀਜ਼ ਦੇ ਦਿਨ ਹੀ ਹੋਈਆਂ ਆਨਲਾਈਨ ਲੀਕ