West Bengal news: ਰਿਪਬਲਿਕ ਟੀਵੀ ਦੇ ਪੱਤਰਕਾਰ ਨੂੰ ਪੁਲਿਸ ਨੇ ਸੰਦੇਸ਼ਖਾਲੀ 'ਚ ਕੀਤਾ ਗ੍ਰਿਫ਼ਤਾਰ
West Bengal news: ਪੱਛਮੀ ਬੰਗਾਲ ਵਿੱਚ 'ਰਿਪਬਲਿਕ ਬੰਗਲਾ' ਟੀਵੀ ਨਿਊਜ਼ ਚੈਨਲ ਦੇ ਪੱਤਰਕਾਰ ਸੰਤੂ ਪਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
West Bengal news: ਪੱਛਮੀ ਬੰਗਾਲ ਵਿੱਚ 'ਰਿਪਬਲਿਕ ਬੰਗਲਾ' ਟੀਵੀ ਨਿਊਜ਼ ਚੈਨਲ ਦੇ ਪੱਤਰਕਾਰ ਸੰਤੂ ਪਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ਵਿੱਚ ਔਰਤਾਂ ਨਾਲ ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਆਵਾਜ਼ ਚੁੱਕ ਰਹੇ ਸੀ ਅਤੇ ਲਗਾਤਾਰ ਰਿਪੋਰਟਿੰਗ ਕਰ ਰਹੇ ਸੀ।
ਸੰਦੇਸ਼ਖਾਲੀ ਦਾ ਦੋਸ਼ੀ ਸ਼ਾਹਜਹਾਂ ਸ਼ੇਖ ਅਜੇ ਫ਼ਰਾਰ ਹੈ। ਰਾਸ਼ਨ ਘੁਟਾਲੇ 'ਚ ਫਸੇ ਟੀਐੱਮਸੀ ਨੇਤਾ ਨੂੰ ਗ੍ਰਿਫ਼ਤਾਰ ਕਰਨ ਗਈ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਟੀਮ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੇ ਗੁੰਡਿਆਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ। ਔਰਤਾਂ ਦਾ ਕਹਿਣਾ ਹੈ ਕਿ ਗੁੰਡੇ ਸੁੰਦਰ ਔਰਤਾਂ ਨੂੰ ਅਗਵਾ ਕਰ ਲੈਂਦੇ ਸਨ ਅਤੇ ਫਿਰ 'ਤਸੱਲੀ' ਹੋਣ ਤੋਂ ਬਾਅਦ ਛੱਡਦੇ ਸਨ।
Republic Bangla journalist Santu pan arrested by West Bengal Police in Sandeshkhali.
— Megh Updates 🚨™ (@MeghUpdates) February 19, 2024
He was relentlessly covering grievances of atrocities on women of #Sandeshkhali for many days pic.twitter.com/yitTGILroE
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਤੂ ਪਾਨ ਨੂੰ ਪੱਛਮੀ ਬੰਗਾਲ ਪੁਲਸ ਨੇ ਲਾਈਵ ਕਵਰੇਜ ਦੌਰਾਨ ਫੜਿਆ ਸੀ। ਉਸ ਨੂੰ ਦੋਵਾਂ ਪਾਸਿਆਂ ਤੋਂ ਦੋ ਪੁਲਿਸ ਵਾਲਿਆਂ ਨੇ ਫੜ ਲਿਆ ਅਤੇ ਫਿਰ ਟੋਟੋ (ਈ-ਰਿਕਸ਼ਾ) ਵਿਚ ਬਿਠਾ ਕੇ ਲੈ ਗਏ। ਇਸ ਦੌਰਾਨ ਵੀ ਉਹ ਰਿਪੋਰਟਿੰਗ ਕਰਦਾ ਰਿਹਾ। ਇਸ ਨਿਡਰ ਰਿਪੋਰਟਿੰਗ ਲਈ ਲੋਕ ਉਸ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਜਾਣ ਅਤੇ ਈ-ਰਿਕਸ਼ਾ 'ਚ ਬਿਠਾਏ ਜਾਣ ਦੇ ਬਾਵਜੂਦ ਉਹ ਰਿਪੋਰਟਿੰਗ ਕਰਨ ਤੋਂ ਨਹੀਂ ਹਟਿਆ ਅਤੇ ਕੈਮਰੇ ਵੱਲ ਦੇਖਦਾ ਹੋਇਆ ਬੋਲਦਾ ਰਿਹਾ।
ਬੰਗਾਲ ਪੁਲਿਸ ਦੀ ਇਸ ਕਾਰਵਾਈ 'ਤੇ ਭਾਜਪਾ ਨੇ ਵੀ ਜ਼ੋਰਦਾਰ ਆਵਾਜ਼ ਉਠਾਈ ਹੈ। ਪਾਰਟੀ ਦੇ ਜਨਰਲ ਸਕੱਤਰ ਅਤੇ ਅੰਡੇਮਾਨ ਨਿਕੋਬਾਰ ਦੇ ਇੰਚਾਰਜ ਸੱਤਿਆ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਤਾਨਾਸ਼ਾਹੀ ਦਾ ਸਮਾਨਾਰਥੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਸੰਤੂ ਪਾਨ ਪੂਰੀ ਲਗਨ ਨਾਲ ਸੰਦੇਸ਼ਖਾਲੀ ਦੀਆਂ ਪੀੜਤ ਔਰਤਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਸੀ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਸੱਚ ਸਾਹਮਣੇ ਆਉਣ ਤੋਂ ਇੰਨੇ ਡਰਦੇ ਕਿਉਂ ਹਨ? ਪੱਛਮੀ ਬੰਗਾਲ ਭਾਜਪਾ ਨੇ ਵੀ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੇ ਫਿਰ ਨਹੀਂ ਮੰਨੀ! SKM ਨੇ ਕੇਂਦਰ ਦੇ 4 ਫਸਲਾਂ 'ਤੇ MSP ਦੇਣ ਦੇ ਪ੍ਰਸਤਾਵ ਨੂੰ ਠੁਕਰਾਇਆ