ਪੜਚੋਲ ਕਰੋ
Advertisement
(Source: ECI/ABP News/ABP Majha)
ਰਾਜੀਵ ਗਾਂਧੀ ਫਾਉਂਡੇਸ਼ਨ ਨੂੰ ਚੀਨ ਤੋਂ ਹੋਈ ਫੰਡਿੰਗ ‘ਤੇ ਜੇਪੀ ਨੱਡਾ ਪੁੱਛੇ 10 ਸਵਾਲ
ਜੇਪੀ ਨੱਡਾ ਨੇ ਕਿਹਾ ਕਿ ਭਾਰਤ ਦੀਆਂ ਫੌਜਾਂ ਸਾਡੀ ਸਰਹੱਦਾਂ ਦੀ ਰਾਖੀ ਲਈ ਸਮਰੱਥ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੈ। ਸੋਨੀਆ ਗਾਂਧੀ ਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ (JP Nadda) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਕੋਰੋਨਾਵਾਇਰਸ ਅਤੇ ਚੀਨ (China) ਦੀ ਸਥਿਤੀ ਕਾਰਨ ਅਸਲ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਰਤ ਦੀ ਫੌਜ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ (Congress) ਪ੍ਰਧਾਨ ਸੋਨੀਆ ਗਾਂਧੀ ਨੂੰ ਰਾਜੀਵ ਗਾਂਧੀ ਫਾਉਂਡੇਸ਼ਨ ਬਾਰੇ 10 ਸਵਾਲ ਪੁੱਛੇ।
- ਰਾਜੀਵ ਗਾਂਧੀ ਫਾਉਂਡੇਸ਼ਨ (Rajiv Gandhi Foundation) ਨੂੰ ਚੀਨ ਤੋਂ ਪੈਸਾ ਕਿਉਂ ਮਿਲਿਆ? ਜੇਪੀ ਨੱਡਾ ਨੇ ਦਾਅਵਾ ਕੀਤਾ ਕਿ ਚੀਨ ਨੇ ਰਾਜੀਵ ਗਾਂਧੀ ਫਾਉਂਡੇਸ਼ਨ ਨੂੰ 2005-2009 ਦੇ ਵਿੱਚ ਪੈਸਾ ਦਿੱਤਾ ਸੀ। ਲਕਜਮਬਰਗ ਨੇ ਇਸ ਫਾਉਂਡੇਸ਼ਨ ‘ਚ 2006 ਅਤੇ 2009 ਦੇ ਵਿਚਕਾਰ ਪੈਸੇ ਦਿੱਤੇ।
- RCEP ਦਾ ਹਿੱਸਾ ਬਣਨ ਦੀ ਕੀ ਲੋੜ ਸੀ? ਕਾਂਗਰਸ ਸਰਕਾਰ ‘ਚ ਚੀਨ ਨਾਲ ਵਪਾਰ ਕਿਉਂ ਵਧਿਆ?
- ਕਾਂਗਰਸ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਕੀ ਸਬੰਧ ਹੈ। ਦਸਤਖਤ ਕੀਤੇ ਗਏ ਅਤੇ ਬਗੈਰ ਦਸਤਖਤ ਵਾਲੇ ਐਮਓਯੂ ਕੀ ਕੀ ਹਨ?
- ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਹੈ, ਉਸ ਤੋਂ 2005-08 ਤਕ ਰਾਜੀਵ ਗਾਂਧੀ ਫਾਉਂਡੇਸ਼ਨ ਨੂ ਪੈਸੇ ਕਿਉਂ ਗਏ? ਸਾਡੇ ਦੇਸ਼ ਦੇ ਲੋਕ ਇਸ ਦਾ ਜਵਾਬ ਜਾਣਨਾ ਚਾਹੁੰਦੇ ਹਨ। ਦੇਸ਼ ਦੇ ਲੋਕਾਂ ਨੇ ਸਖਤ ਮਿਹਨਤ ਦੀ ਕਮਾਈ ਇਸ ‘ਚ ਦਿੱਤੀ।
- ਯੂਪੀਏ ਸ਼ਾਸਨ ‘ਚ ਕਈ ਕੇਂਦਰੀ ਮੰਤਰਾਲਿਆਂ, ਸੇਲ, ਗੇਲ, ਐਸਬੀਆਈ, ਹੋਰਾਂ ‘ਤੇ ਰਾਜੀਵ ਗਾਂਧੀ ਫਾਉਂਡੇਸ਼ਨ ਨੂੰ ਪੈਸੇ ਦੇਣ ਲਈ ਦਬਾਅ ਪਾਇਆ ਗਿਆ ਸੀ। ਨਿੱਜੀ ਸੰਸਥਾ ਨੂੰ ਪੈਸੇ ਭੇਜਣ ਲਈ ਅਜਿਹਾ ਕਿਉਂ ਕੀਤਾ ਗਿਆ? ਇਸ ਪਿੱਛੇ ਕੀ ਕਾਰਨ ਸੀ?
- ਇਸ ਫਾਉਂਡੇਸ਼ਨ ਵਿੱਚ ਕਾਰਪੋਰੇਟ ਤੋਂ ਵੱਡਾ ਦਾਨ ਲਿਆ ਗਿਆ ਸੀ। ਵੱਡੇ ਦਾਨ ਦੇ ਬਦਲੇ ਠੇਕੇ ਦਿੱਤੇ ਗਏ। ਇਹ ਕੁਇਡ ਪ੍ਰੋ ਲਈ ਸੀ। ਇਹ ਕਿਉਂ?
- ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦਾ ਆਡੀਟਰ ਕੌਣ ਹੈ? ਠਾਕੁਰ ਵੈਦਿਆਨਾਥਨ ਐਂਡ ਅਈਅਰ ਕੰਪਨੀ ਆਡੀਟਰ ਸੀ। ਰਮੇਸ਼ਵਰ ਠਾਕੁਰ ਇਸ ਦੇ ਸੰਸਥਾਪਕ ਸੀ। ਉਹ ਰਾਜ ਸਭਾ ਮੈਂਬਰ ਸੀ ਅਤੇ 4 ਸੂਬਿਆਂ ਦੇ ਰਾਜਪਾਲ ਸੀ। ਕਈ ਦਹਾਕਿਆਂ ਤਕ ਉਸ ਦੇ ਲਈ ਆਡੀਟਰ ਰਹੇ। ਸਰਕਾਰ ਅਜਿਹੇ ਲੋਕਾਂ ਨੂੰ ਅਜਿਹਾ ਠੇਕਾ ਦੇ ਕੇ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ?
- ਰਾਜੀਵ ਗਾਂਧੀ ਫਾਉਡੇਸ਼ਨ ਨੂੰ ਜਵਾਹਰ ਭਵਨ ਦੇ ਨਾਂ 'ਤੇ ਕਰੋੜਾਂ ਦੀ ਜ਼ਮੀਨ ਲੀਜ਼ 'ਤੇ ਕਿਵੇਂ ਦਿੱਤੀ ਗਈ? ਰਾਜੀਵ ਗਾਂਧੀ ਫਾਉਂਡੇਸ਼ਨ ਦੇ ਖਾਤੇ ਸੀਏਜੀ ਆਡਿਟਿੰਗ ਤੋਂ ਇਨਕਾਰ ਕਿਉਂ ਕਰ ਰਹੇ ਹਨ? ਉਨ੍ਹਾਂ ਦਾ ਆਡਿਟ ਕਿਉਂ ਨਹੀਂ ਹੋਇਆ? ਇਸ ‘ਤੇ ਆਰਟੀਆਈ ਲਾਗੂ ਕਿਉਂ ਨਹੀਂ ਹੋਇਆ ਸੀ?
- ਇਸ ਫਾਉਡੇਸ਼ਨ ਨੇ ਪੈਸੇ ਲਏ ਨਾਲ ਹੀ ਦੇਣ ਦਾ ਕੰਮ ਵੀ ਕੀਤਾ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਚੰਦਾ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਨੂੰ ਕਿਵੇਂ ਦਾਨ ਕੀਤਾ ਗਿਆ, ਜੋ ਪਰਿਵਾਰ ਵਲੋਂ ਨਿਯੰਤਰਿਤ ਕੀਤਾ ਜਾਂਦਾ ਹੈ।
- ਮੇਹੁਲ ਚੋਕਸੀ ਨੇ ਰਾਜੀਵ ਗਾਂਧੀ ਫਾਉਂਡੇਸ਼ਨ ਤੋਂ ਪੈਸੇ ਕਿਉਂ ਲਏ? ਮੇਹੁਲ ਚੋਕਸੀ ਦਾ ਇਸ ਨਾਲ ਕੀ ਸਬੰਧਤ ਹੈ? ਮੇਹੁਲ ਚੋਕਸੀ ਨੂੰ ਕਰਜ਼ਾ ਕਿਉਂ ਦਿੱਤਾ? ਦੇਸ਼ ਜਾਣਨਾ ਚਾਹੁੰਦਾ ਹੈ ਕਿ ਰਾਹੁਲ ਗਾਂਧੀ ਫਾਉਂਡੇਸ਼ਨ ਨਾਲ ਮੇਹੁਲ ਚੋਕਸੀ ਦਾ ਕੀ ਸਬੰਧ ਹੈ?
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement