![ABP Premium](https://cdn.abplive.com/imagebank/Premium-ad-Icon.png)
ਭਾਜਪਾ ਪ੍ਰਧਾਨ JP Nadda ਦਾ ਟਵਿਟਰ ਅਕਾਊਂਟ ਹੈਕ, ਰੂਸ ਦੀ ਮਦਦ ਲਈ ਕੀਤਾ ਟਵੀਟ
JP Nadda Twitter Hacked: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸੰਸਦ ਮੈਂਬਰ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਐਤਵਾਰ ਨੂੰ ਹੈਕ ਹੋ ਗਿਆ। ਹੈਕਰਾਂ ਨੇ ਐਤਵਾਰ ਸਵੇਰੇ ਉਨ੍ਹਾਂ ਦਾ ਅਕਾਊਂਟ ਹੈਕ ਕਰਕੇ ਇੱਕ ਟਵੀਟ ਕੀਤਾ।
![ਭਾਜਪਾ ਪ੍ਰਧਾਨ JP Nadda ਦਾ ਟਵਿਟਰ ਅਕਾਊਂਟ ਹੈਕ, ਰੂਸ ਦੀ ਮਦਦ ਲਈ ਕੀਤਾ ਟਵੀਟ JP Nadda Twitter Account hacked: BJP Chief JP nadda twitter account hacked hackers tweet for help of russia ਭਾਜਪਾ ਪ੍ਰਧਾਨ JP Nadda ਦਾ ਟਵਿਟਰ ਅਕਾਊਂਟ ਹੈਕ, ਰੂਸ ਦੀ ਮਦਦ ਲਈ ਕੀਤਾ ਟਵੀਟ](https://feeds.abplive.com/onecms/images/uploaded-images/2021/11/23/fd5a9d7fdbacb8e8bad3ab825f2c988c_original.jpg?impolicy=abp_cdn&imwidth=1200&height=675)
JP Nadda Twitter Hacked: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸੰਸਦ ਮੈਂਬਰ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਐਤਵਾਰ ਨੂੰ ਹੈਕ ਹੋ ਗਿਆ। ਹੈਕਰਾਂ ਨੇ ਐਤਵਾਰ ਸਵੇਰੇ ਉਨ੍ਹਾਂ ਦਾ ਅਕਾਊਂਟ ਹੈਕ ਕਰਕੇ ਇੱਕ ਟਵੀਟ ਕੀਤਾ। ਇਸ ਟਵੀਟ 'ਚ ਲਿਖਿਆ ਗਿਆ, 'ਮਾਫ ਕਰਨਾ ਮੇਰਾ ਅਕਾਊਂਟ ਹੈਕ ਹੋ ਗਿਆ। ਇੱਥੇ ਰੂਸ ਨੂੰ ਦਾਨ ਦੇਣ ਲਈ ਕਿਉਂਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਹੈਕਰਾਂ ਨੇ ਬਾਅਦ ਵਿੱਚ ਪ੍ਰੋਫਾਈਲ ਦਾ ਨਾਮ ਵੀ ਬਦਲ ਕੇ ICG OWNS INDIA ਕਰ ਦਿੱਤਾ। ਹਾਲਾਂਕਿ ਹੁਣ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ।
ਕੁਝ ਮਿੰਟਾਂ ਬਾਅਦ ਠੀਕ ਹੋ ਗਿਆ
ਜਿਵੇਂ ਹੀ ਖਾਤੇ ਹੈਕ ਹੋਣ ਦੀ ਜਾਣਕਾਰੀ ਸਾਹਮਣੇ ਆਈ, ਇਕ ਟੀਮ ਨੇ ਉਹਨਾਂ ਦੇ ਅਕਾਊਂਟ ਨੂੰ ਰਿਕਵਰ ਕਰਨਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਦੇ ਅੰਦਰ ਹੀ ਉਸ ਦਾ ਟਵਿੱਟਰ ਅਕਾਊਂਟ ਰਿਕਵਰ ਕਰ ਲਿਆ ਗਿਆ ਅਤੇ ਹੈਕਰਸ ਵੱਲੋਂ ਕੀਤੇ ਗਏ ਸਾਰੇ ਵਿਵਾਦਤ ਟਵੀਟ ਹਟਾ ਦਿੱਤੇ ਗਏ। ਅਕਾਊਂਟ ਕਿਵੇਂ ਹੈਕ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਦਾ ਅਕਾਊਂਟ ਵੀ ਹੋ ਚੁੱਕਿਆ ਹੈ ਹੈਕ -
ਦੱਸ ਦੇਈਏ ਕਿ ਹੈਕਰ ਸਮੇਂ-ਸਮੇਂ 'ਤੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਹੈਕਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿਟਰ ਅਕਾਊਂਟ ਵੀ ਹੈਕ ਕਰ ਲਿਆ ਸੀ।
ਫਿਰ ਹੈਕਰ ਨੇ ਪੀਐਮ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ 'ਭਾਰਤ ਨੇ ਅਧਿਕਾਰਤ ਤੌਰ 'ਤੇ ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਤੇ ਸਰਕਾਰ 500 ਬਿਟਕੁਆਇਨ ਖਰੀਦ ਕੇ ਲੋਕਾਂ ਨੂੰ ਵੰਡ ਰਹੀ ਹੈ।' ਦੋ ਮਿੰਟ ਬਾਅਦ ਜਦੋਂ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਫੈਲ ਗਈ ਤਾਂ ਇਸ ਟਵੀਟ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Russia Ukraine War: ਰੂਸੀ ਫੌਜ ਨੂੰ ਭਟਕਾਉਣ ਲਈ ਯੂਕਰੇਨ ਨੇ ਚੱਲੀ ਨਵੀਂ ਚਾਲ, ਸੜਕਾਂ ਤੋਂ ਸਾਈਨ ਬੋਰਡ ਹਟਾਏ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)