Bhindranwale: 'ਕਮਲਨਾਥ ਤੇ ਸੰਜੇ ਗਾਂਧੀ ਨੇ ਭਿੰਡਰਾਂਵਾਲੇ ਨੂੰ ਭੇਜੇ ਸੀ ਪੈਸੇ', ਸਾਬਕਾ ਰਾਅ ਅਧਿਕਾਰੀ ਦਾ ਵੱਡਾ ਦਾਅਵਾ
Former RAW official claim: ਰਾਅ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਉਸ ਸਮੇਂ ਸਿਆਸਤ ਲਈ ਭਿੰਡਰਾਂਵਾਲਾ ਖਾਲਿਸਤਾਨ ਦਾ ਢੰਗ ਵਰਤਿਆ ਜਾਂਦਾ ਸੀ।
Former RAW official claim about Bhindranwale: ਰਿਸਰਚ ਐਂਡ ਐਨਾਲਿਸਿਸ ਵਿੰਗ (R&AW) ਦੇ ਸਾਬਕਾ ਵਿਸ਼ੇਸ਼ ਸਕੱਤਰ ਜੀਬੀਐਸ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇਤਾਵਾਂ ਕਮਲਨਾਥ ਤੇ ਇੰਦਰਾ ਗਾਂਧੀ ਦੇ ਪੁੱਤਰ ਤੇ ਸਾਬਕਾ ਸੰਸਦ ਮੈਂਬਰ ਸੰਜੇ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪੈਸੇ ਭੇਜੇ ਸਨ। ਸਮਿਤਾ ਪ੍ਰਕਾਸ਼ ਨਾਲ ਏਐਨਆਈ ਪੋਡਕਾਸਟ ਦੇ ਇੱਕ ਐਪੀਸੋਡ ਵਿੱਚ, ਸਿੱਧੂ ਨੇ ਦਾਅਵਾ ਕੀਤਾ ਕਿ ਉਸ ਸਮੇਂ ਦੀ ਸਿਆਸੀ ਲੀਡਰਸ਼ਿਪ ਨੇ ਭਿੰਡਰਾਂਵਾਲੇ ਨੂੰ "ਹਿੰਦੂਆਂ ਨੂੰ ਡਰਾਉਣ" ਲਈ ਵਰਤਿਆ ਸੀ ਤੇ ਦੇਸ਼ ਦੀ ਅਖੰਡਤਾ ਬਾਰੇ ਜਨਤਾ ਵਿੱਚ ਡਰ ਪੈਦਾ ਕਰਨ ਲਈ ਖਾਲਿਸਤਾਨ ਦਾ ਮੁੱਦਾ ਬਣਾਇਆ ਸੀ।
ਰਾਅ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਉਸ ਸਮੇਂ ਸਿਆਸਤ ਲਈ ਭਿੰਡਰਾਂਵਾਲਾ ਖਾਲਿਸਤਾਨ ਦਾ ਢੰਗ ਵਰਤਿਆ ਜਾਂਦਾ ਸੀ। ਇਸ ਲਈ ਉਨ੍ਹਾਂ ਨੇ ਹਿੰਦੂਆਂ ਨੂੰ ਡਰਾਉਣ ਲਈ ਭਿੰਡਰਾਂਵਾਲੇ ਦੀ ਵਰਤੋਂ ਕੀਤੀ ਤੇ ਖਾਲਿਸਤਾਨ ਦਾ ਇੱਕ ਨਵਾਂ ਮੁੱਦਾ ਪੈਦਾ ਕੀਤਾ ਜੋ ਉਸ ਸਮੇਂ ਮੌਜੂਦ ਨਹੀਂ ਸੀ ਤਾਂ ਜੋ ਭਾਰਤ ਦੀ ਵੱਡੀ ਆਬਾਦੀ ਇਹ ਸੋਚਣ ਲੱਗ ਪਵੇ ਕਿ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਹੋ ਸਕਦਾ ਹੈ।
#WATCH | Former special secretary, R&AW GBS Sidhu says, "...At that time, the method used was Bhindranwale Khalistan. So they will use Bhindranwale to scare the Hindus & a new issue will be created of Khalistan which was non-existent at that time. So that larger population of… pic.twitter.com/5of3QIJxHb
— ANI (@ANI) September 19, 2023
ਸਾਬਕਾ ਰਾਅ ਅਧਿਕਾਰੀ ਨੇ ਕਮਲਨਾਥ ਦਾ ਹਵਾਲਾ ਦਿੰਦੇ ਦਾਅਵਾ ਕੀਤਾ ਕਿ ਕਾਂਗਰਸ ਇੱਕ "ਉੱਚ-ਪ੍ਰੋਫਾਈਲ" ਸੰਤ ਦੀ ਭਰਤੀ ਕਰਨਾ ਚਾਹੁੰਦੀ ਹੈ ਜੋ "ਸਾਡੀ ਉਨ੍ਹਾਂ ਦੇ ਮਨੋਰਥ ਨੂੰ ਪੂਰਾ ਕਰ ਸਕੇ। ਉਨ੍ਹਾਂ ਕਿਹਾ ਕਿ "ਮੈਂ ਉਸ ਸਮੇਂ ਕੈਨੇਡਾ ਵਿੱਚ ਸੀ, ਲੋਕ ਇਸ ਬਾਰੇ ਗੱਲ ਕਰਦੇ ਸਨ ਕਿ ਕਾਂਗਰਸ ਭਿੰਡਰਾਂਵਾਲੇ ਵਿੱਚ ਦਿਲਚਸਪੀ ਕਿਉਂ ਰੱਖ ਰਹੀ ਹੈ।
ਉਨ੍ਹਾਂ ਕਿਹਾ ਕਿ ਕਮਲ ਨਾਥ ਨੇ ਕਿਹਾ ਸੀ ਕਿ ਅਸੀਂ ਇੱਕ ਬਹੁਤ ਹੀ ਉੱਚ-ਪ੍ਰੋਫਾਈਲ ਸੰਤ ਨੂੰ ਭਰਤੀ ਕਰਨਾ ਚਾਹੁੰਦੇ ਹਾਂ ਜੋ ਸਾਡੇ ਮਨੋਰਥ ਨੂੰ ਪੂਰਾ ਕਰ ਸਕੇ...ਉਹ (ਕਮਲ ਨਾਥ) ਇਹ ਵੀ ਕਹਿੰਦੇ ਹਨ- ਅਸੀਂ ਉਸ ਨੂੰ ਪੈਸੇ ਭੇਜਦੇ ਸੀ। ਕਮਲਨਾਥ ਤੇ ਸੰਜੇ ਗਾਂਧੀ ਨੇ ਭਿੰਡਰਾਂਵਾਲੇ ਨੂੰ ਪੈਸੇ ਭੇਜੇ ਸੀ।
ਰਾਅ ਦੇ ਸਾਬਕਾ ਅਧਿਕਾਰੀ ਨੇ ਦਾਅਵਾ ਕੀਤਾ ਕਿ ਭਿੰਡਰਾਂਵਾਲੇ ਨੇ "ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ", ਹਾਲਾਂਕਿ, ਉਨ੍ਹਾਂ ਕਿਹਾ ਸੀ ਕਿ ਜੇਕਰ ਇੰਦਰਾ ਗਾਂਧੀ "ਇਸ ਨੂੰ ਝੋਲੀ ਵਿੱਚ ਪਾ ਦਿੰਦੀ ਹੈ ਤਾਂ ਉਹ ਇਸ ਤੋਂ ਇਨਕਾਰ ਵੀ ਨਹੀਂ ਕਰਨਗੇ।" ਉਨ੍ਹਾਂ ਕਿਹਾ ਕਿ "ਭਿੰਡਰਾਂਵਾਲੇ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਉਹ ਸਿਰਫ ਇਹੀ ਕਹਿੰਦੇ ਸੀ - 'ਅਗਰ ਬੀਬੀ, ਭਾਵ ਇੰਦਰਾ ਗਾਂਧੀ, ਮੇਰੀ ਝੋਲੀ ਵਿੱਚ ਡਾਲ ਦੇਗੀ ਤਾਂ ਨਾ ਭੀ ਨਹੀਂ ਕਰੂੰਗਾ'।
ਦੱਸ ਦਈਏ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਧਾਰਮਿਕ ਸੰਪਰਦਾ ਦਮਦਮੀ ਟਕਸਾਲ ਦਾ ਮੁਖੀ ਸੀ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ 1 ਜੂਨ ਤੋਂ 8 ਜੂਨ, 1984 ਦਰਮਿਆਨ ਭਾਰਤੀ ਫੌਜ ਦੁਆਰਾ ਗੋਲਡਨ ਟੈਂਪਲ ਕੰਪਲੈਕਸ ਵਿਖੇ ਸ਼ੁਰੂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਵਿੱਚ ਆਪਣੇ ਪੈਰੋਕਾਰਾਂ ਸਮੇਤ ਮਾਰਿਆ ਗਿਆ ਸੀ।