ਪੜਚੋਲ ਕਰੋ
Advertisement
ਹਜੂਮੀ ਕਤਲ ਤੇ 'ਜੈ ਸ੍ਰੀ ਰਾਮ' 'ਤੇ ਸਿਤਾਰੇ ਆਹਮੋ ਸਾਹਮਣੇ, ਹੁਣ 62 ਹਸਤੀਆਂ ਨੇ ਲਿਖੀ ਖੁੱਲ੍ਹੀ ਚਿੱਠੀ
ਦੇਸ਼ ਵਿੱਚ ਮੌਬ ਲਿੰਚਿੰਗ 'ਤੇ 'ਜੈ ਸ੍ਰੀ ਰਾਮ' ਦੇ ਨਾਂ 'ਤੇ ਹੋ ਰਹੀ ਹਿੰਸਾ 'ਤੇ ਚਿੰਤਾ ਜਤਾਉਂਦਿਆਂ ਪਿਛਲੇ ਦਿਨੀਂ 49 ਹਸਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਦੇ ਤਿੰਨ ਦਿਨਾਂ ਬਾਅਦ ਸ਼ੁੱਕਰਵਾਰ ਨੂੰ 62 ਹਸਤੀਆਂ ਨੇ ਜਵਾਬ ਵਿੱਚ ਉਨ੍ਹਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਮੌਬ ਲਿੰਚਿੰਗ 'ਤੇ 'ਜੈ ਸ੍ਰੀ ਰਾਮ' ਦੇ ਨਾਂ 'ਤੇ ਹੋ ਰਹੀ ਹਿੰਸਾ 'ਤੇ ਚਿੰਤਾ ਜਤਾਉਂਦਿਆਂ ਪਿਛਲੇ ਦਿਨੀਂ 49 ਹਸਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਦੇ ਤਿੰਨ ਦਿਨਾਂ ਬਾਅਦ ਸ਼ੁੱਕਰਵਾਰ ਨੂੰ 62 ਹਸਤੀਆਂ ਨੇ ਜਵਾਬ ਵਿੱਚ ਉਨ੍ਹਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਚਿੱਠੀ ਦਾ ਵਿਰੋਧ ਕਰਨ ਵਾਲਿਆਂ ਵਿੱਚ ਕੰਗਨਾ ਰਣੌਤ, ਪ੍ਰਸੂਨ ਜੋਸ਼ੀ ਤੇ ਮਧੁਰ ਭੰਡਾਰਕਰ ਵੀ ਸ਼ਾਮਲ ਹਨ। ਇਸ ਵਿਰੋਧ ਦਾ ਮਕਸਦ ਸਿਰਫ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਪੁੱਛਿਆ ਕਿ ਨਕਸਲੀ, ਆਦਿਵਾਸੀਆਂ ਤੇ ਵਿਹੂਣੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਤਾਂ ਉਦੋਂ ਉਹ ਚੁੱਪ ਕਿਉਂ ਰਹਿੰਦੇ ਹਨ?
ਜਵਾਬੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਦੇਸ਼ ਦੇ 49 ਸਵੈ ਮਾਣਿਤ ਸਰਪ੍ਰਸਤ ਤੇ ਬੁੱਧੀਜੀਵੀਆਂ ਨੇ ਜਮਹੂਰੀ ਕਦਰਾਂ ਕੀਮਤਾਂ 'ਤੇ ਫਿਰ ਤੋਂ ਚਿੰਤਾ ਪ੍ਰਗਟਾਈ ਹੈ। ਇਸ ਤੋਂ ਸਪੱਸ਼ਟ ਤੌਰ 'ਤੇ ਉਨ੍ਹਾਂ ਦਾ ਸਿਆਸੀ ਝੁਕਾਅ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਝੂਠੇ ਇਲਜ਼ਾਮ ਲਾਏ ਤੇ ਲੋਕਤੰਤਰ ਨੂੰ ਬਦਨਾਮ ਕਰਨ ਲਈ ਸਵਾਲ ਚੁੱਕੇ।
ਖੁੱਲ੍ਹੀ ਚਿੱਠੀ ਲਿਖਣ ਵਾਲੀਆਂ ਮਸ਼ਹੂਰ ਹਸਤੀਆਂ ਵਿੱਚ ਅਦਾਕਾਰਾ ਕੰਗਨਾ ਰਣੌਤ, ਗੀਤਕਾਰ ਤੇ ਸੈਂਸਰ ਬੋਰਡ ਦੇ ਪ੍ਰਧਾਨ ਪ੍ਰਸੂਨ ਜੋਸ਼ੀ, ਕਲਾਸੀਕਲ ਡਾਂਸਰ ਤੇ ਸਾਂਸਦ ਸੋਨਲ ਮਾਨ ਸਿੰਘ, ਵਾਦਕ ਪੰਡਿਤ ਵਿਸ਼ਵਮੋਹਨ ਭੱਟ, ਫਿਲਮਕਾਰ ਮਧੁਰ ਭੰਡਾਰਕਰ, ਵਿਵੇਕ ਓਬਰੌਏ ਤੇ ਵਿਵੇਕ ਅਗਨੀਹੋਤਰੀ ਸ਼ਾਮਲ ਹਨ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਦੇਸ਼ ਵਿੱਚ ਆਦਿਵਾਸੀ ਤੇ ਹਾਸ਼ੀਏ 'ਤੇ ਮੌਜੂਦ ਲੋਕਾਂ ਨੂੰ ਨਿਸ਼ਾਨਾ ਬਣਾਉਣ, ਕਸ਼ਮੀਰ ਵਿੱਚ ਵੱਖਵਾਦੀਆਂ ਵੱਲੋਂ ਸਕੂਲ ਜਲਾਉਣ, ਨਾਮੀ ਯੂਨੀਵਰਸਿਟੀਆਂ ਵਿੱਚ ਅੱਤਵਾਦੀਆਂ ਦੇ ਸਮਰਥਨ ਵਿੱਛ ਭਾਰਤ ਦੇ ਟੁਕੜੇ-ਟੁਕੜੇ ਨਾਅਰੇ ਲੱਗਣ 'ਤੇ ਬੁੱਧੀਜੀਵੀਆਂ ਦੀ ਚੁੱਪੀ ਕਿਉਂ ਬਣੀ ਰਹਿੰਦੀ ਹੈ?The 61 personalities who have written an open letter against 'selective outrage and false narratives'. pic.twitter.com/Fdeac3KCri
— ANI (@ANI) July 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement