ਪੜਚੋਲ ਕਰੋ
ਕਨ੍ਹੱਈਆ ਕੁਮਾਰ ਦਾ ਤਨਜ: ਕਿਸਾਨਾਂ ਦੀ ਬਜਾਇ ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਕੀ ਪਤਾ ਦਿਸ਼ਾ ਰਵੀ ਬਣ ਜਾਂਦੀ ਪ੍ਰਧਾਨ ਮੰਤਰੀ
ਕਨ੍ਹੱਈਆ ਕੁਮਾਰ ਨੇ ਟਵੀਟ ਕੀਤਾ, 'ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕਰ ਦਿੱਤੀ। ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਸ਼ਾਇਦ ਮੰਤਰੀ, ਮੁੱਖ ਮੰਤਰੀ ਜਾਂ ਕੀ ਪਤਾ ਪ੍ਰਧਾਨ ਮੰਤਰੀ ਹੀ ਬਣ ਜਾਂਦੀ।

Kanhaiya_Kumar_Disha_Ravi
ਨਵੀਂ ਦਿੱਲੀ: ਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਦਾ ਸਾਇਬਰ ਸੈਲ ਰੋਜ਼ ਨਵੇਂ ਖੁਲਾਸੇ ਕਰ ਰਿਹਾ ਹੈ। ਸਿਆਸੀ ਘਮਸਾਣ ਵੀ ਇਸ 'ਤੇ ਮੱਚਿਆ ਹੋਇਆ ਹੈ। ਇਸ ਦਰਮਿਆਨ ਜੇਐਨਯੂ ਦੇ ਵਿਦਿਆਰਤੀ ਸੰਘ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਨੇ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਦਿਸ਼ਾ ਰਵੀ ਦਾ ਨਾਂਅ ਲੈਂਦਿਆਂ ਸਰਕਾਰ 'ਤੇ ਤਨਜ ਕੱਸਿਆ ਹੈ। ਦਿਸ਼ਾ ਰਵੀ ਨੇ ਕਿਸਾਨਾਂ ਨੂੰ ਸਮਰਥਨ ਕਰਕੇ ਗਲਤੀ ਕਰ ਦਿੱਤੀ ਹੈ।
ਕਨ੍ਹੱਈਆ ਕੁਮਾਰ ਨੇ ਟਵੀਟ ਕੀਤਾ, 'ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕਰ ਦਿੱਤੀ। ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਸ਼ਾਇਦ ਮੰਤਰੀ, ਮੁੱਖ ਮੰਤਰੀ ਜਾਂ ਕੀ ਪਤਾ ਪ੍ਰਧਾਨ ਮੰਤਰੀ ਹੀ ਬਣ ਜਾਂਦੀ। ਬੈਂਗਲੁਰੂ ਤੋਂ ਗ੍ਰਿਫ਼ਤਾਰ 21 ਸਾਲਾ ਵਾਤਾਵਰ ਐਕਟੀਵਿਸਟ ਦਿਸ਼ਾ ਰਵੀ ਅਜੇ ਦਿੱਲੀ ਪੁਲਿਸ ਦੇ ਰਿਮਾਂਡ 'ਤੇ ਹੈ।'
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















