ਕਪਿਲ ਸ਼ਰਮਾ ਨੇ ਕੀਤਾ ਮੁੜ ਕਾਂਡ, ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ
ਕਪਿਲ ਸ਼ਰਮਾ ਨੇ ਆਪਣੀ ਕਾਮੇਡੀ ਨਾਲ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ ਪਰ ਕਪਿਲ ਜੋ ਆਪਣੇ ਚੁਟਕਲਿਆਂ ਨਾਲ ਸਕਰੀਨ 'ਤੇ ਲੋਕਾਂ ਨੂੰ ਹਸਾਉਂਦਾ ਹੈ, ਅਸਲ ਜ਼ਿੰਦਗੀ ਵਿੱਚ ਉਹ ਆਪਣੇ ਮਾੜੇ ਵਿਵਹਾਰ ਕਾਰਨ ਅਕਸਰ ਵਿਵਾਦਾਂ ਵਿੱਚ ਘਿਰ ਜਾਂਦਾ ਹੈ। ਹਾਲ ਹੀ ਵਿੱਚ, ਕਪਿਲ ਸ਼ਰਮਾ ਨੂੰ ਮੁੰਬਈ ਏਅਰਪੋਰਟ ਤੋਂ ਵੀਲ੍ਹ ਚੇਅਰ ਤੇ ਬੈਠੇ ਸਪਾਟ ਕੀਤਾ ਗਿਆ।
ਨਵੀਂ ਦਿੱਲੀ: ਕਪਿਲ ਸ਼ਰਮਾ ਨੇ ਆਪਣੀ ਕਾਮੇਡੀ ਨਾਲ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ ਪਰ ਕਪਿਲ ਜੋ ਆਪਣੇ ਚੁਟਕਲਿਆਂ ਨਾਲ ਸਕਰੀਨ 'ਤੇ ਲੋਕਾਂ ਨੂੰ ਹਸਾਉਂਦਾ ਹੈ, ਅਸਲ ਜ਼ਿੰਦਗੀ ਵਿੱਚ ਉਹ ਆਪਣੇ ਮਾੜੇ ਵਿਵਹਾਰ ਕਾਰਨ ਅਕਸਰ ਵਿਵਾਦਾਂ ਵਿੱਚ ਘਿਰ ਜਾਂਦਾ ਹੈ। ਹਾਲ ਹੀ ਵਿੱਚ, ਕਪਿਲ ਸ਼ਰਮਾ ਨੂੰ ਮੁੰਬਈ ਏਅਰਪੋਰਟ ਤੋਂ ਵੀਲ੍ਹ ਚੇਅਰ ਤੇ ਬੈਠੇ ਸਪਾਟ ਕੀਤਾ ਗਿਆ।
ਇਸ ਸਮੇਂ ਦੌਰਾਨ, ਜਦੋਂ ਪੈਪਰਾਜ਼ੀ ਫੋਟੋ ਨੂੰ ਕਲਿੱਕ ਕਰਨਾ ਚਾਹੁੰਦੇ ਸੀ, ਤਾਂ ਕਪਿਲ ਨਾਰਾਜ਼ ਹੋ ਗਿਆ ਤੇ ਕਪਿਲ ਨੇ ਮੀਡੀਆ ਨਾਲ ਬਦਸਲੂਕੀ ਵੀ ਕੀਤੀ। ਕਪਿਲ ਦੇ ਮੀਡੀਆ ਕਰਮੀ ਨਾਲ ਇਸ ਵਿਵਹਾਰ ਦੀ ਵੀਡੀਓ ਇੰਟਰਨੈੱਟ ਤੇ ਕਾਫੀ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ ਵਿੱਚ, ਇਹ ਵੇਖਿਆ ਜਾ ਸਕਦਾ ਹੈ ਕਿ ਕਪਿਲ ਵੀਲ੍ਹ ਚੇਅਰ 'ਤੇ ਬੈਠਾ ਹੈ ਤੇ ਇੱਕ ਅਟੈਂਡੈਂਟ ਪੀਪੀਈ ਕਿੱਟ ਪਹਿਨ ਕੇ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਕਪਿਲ ਵੀਲ੍ਹ ਚੇਅਰ 'ਤੇ ਬੈਠੇ ਨਜ਼ਰ ਕਿਉਂ ਆਏ ਫਿਲਹਾਲ ਇਸ ਗੱਲ ਬਾਰੇ ਖੁਲਾਸਾ ਨਹੀਂ ਹੋਇਆ। ਕਪਿਲ ਨੂੰ ਦੇਖ ਜਦ ਮੀਡੀਆ ਕਰਮੀ ਅੱਗੇ ਵਧੇ ਤਾਂ ਕਪਿਲ ਆਪਣਾ ਆਆ ਗੁਆ ਬੈਠੇ ਤੇ ਮੀਡਿਆ ਕਰਮੀ ਨਾਲ ਬਦਸਲੂਕੀ ਕਰਨ ਲੱਗਦਾ ਹੈ।
ਕਪਿਲ ਗੁੱਸੇ ਨਾਲ ਬੋਲਿਆ, "ਤੁਸੀਂ ਸਾਰੇ ਲੋਕ ਪਿੱਛੇ ਹੋਵੋ, ਤੁਸੀਂ ਲੋਕ ਬਤਮੀਜ਼ੀ ਕਰਦੇ ਹੋ, ਮੂਰਖ ਲੋਕ। ਕਪਿਲ ਦੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਮੀਡੀਆ ਫੋਟੋਗ੍ਰਾਫਰ ਵੀ ਗੁੱਸੇ ਹੋ ਜਾਂਦੇ ਹਨ। ਇੱਕ ਮੀਡੀਆ ਫੋਟੋਗ੍ਰਾਫਰ ਨੇ ਕਿਹਾ 'ਰਿਕਾਰਡ ਹੋ ਗਿਆ ਸਰ, thankyou sir.
ਉਸੇ ਸਮੇਂ, ਕਪਿਲ ਦੀ ਟੀਮ ਦਾ ਇੱਕ ਮੈਂਬਰ ਵੀ ਪਪਾਰੈਜ਼ੀ ਨੂੰ ਵੀਡੀਓ ਡਿਲੀਟ ਕਰਨ ਦੀ ਰਿਕੁਐਸਟ ਕਰਦਾ ਹੈ, ਜਿਸ 'ਤੇ ਮੀਡੀਆ ਕਰਮੀ ਨੇ ਕਿਹਾ ਕਿ ਕਪਿਲ ਨੇ ਬਦਸਲੂਕੀ ਕੀਤੀ ਹੈ। ਅਸੀਂ ਵੀਡੀਓ ਨੂੰ ਡਿਲੀਟ ਨਹੀਂ ਕਰਾਂਗੇ। ਕਪਿਲ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
ਕਪਿਲ ਦੇ ਇਸ ਵਿਵਹਾਰ ਨੂੰ ਦੇਖ ਕੇ ਫੈਨਜ਼ ਵੀ ਹਮੇਸ਼ਾ ਹੈਰਾਨ ਰਹਿੰਦੇ ਹਨ। ਹਾਲਾਂਕਿ, ਕੁਝ ਲੋਕ ਕਪਿਲ ਦੇ ਹੱਕ ਵਿੱਚ ਵੀ ਬੋਲ ਰਹੇ ਹਨ ਤੇ ਕੁਝ ਨਹੀਂ।