(Source: ECI/ABP News)
Karnataka News: ਕਰਨਾਟਕ ਵਿਚ ਮਾਂ ਨੇ ਮਗਰਮੱਛਾਂ ਅੱਗੇ ਸੁੱਟਿਆ 6 ਸਾਲਾ ਅਪਾਹਜ ਪੁੱਤ
ਕਰਨਾਟਕ ਤੋਂ ਦਿਲ ਕੰਬਾਊ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਮਾਂ ਨੇ ਆਪਣੇ 6 ਸਾਲਾ ਪੁੱਤ ਨੂੰ ਨਦੀ 'ਚ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
![Karnataka News: ਕਰਨਾਟਕ ਵਿਚ ਮਾਂ ਨੇ ਮਗਰਮੱਛਾਂ ਅੱਗੇ ਸੁੱਟਿਆ 6 ਸਾਲਾ ਅਪਾਹਜ ਪੁੱਤ Karnataka News Mother throws 6-year-old disabled son to crocodiles in Karnataka Karnataka News: ਕਰਨਾਟਕ ਵਿਚ ਮਾਂ ਨੇ ਮਗਰਮੱਛਾਂ ਅੱਗੇ ਸੁੱਟਿਆ 6 ਸਾਲਾ ਅਪਾਹਜ ਪੁੱਤ](https://feeds.abplive.com/onecms/images/uploaded-images/2024/05/06/3b6e67b68dfad2c4b995251664aa48d51714977313631995_original.jpg?impolicy=abp_cdn&imwidth=1200&height=675)
Karnataka News: ਕਰਨਾਟਕ ਤੋਂ ਦਿਲ ਕੰਬਾਊ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਮਾਂ ਨੇ ਆਪਣੇ 6 ਸਾਲਾ ਪੁੱਤ ਨੂੰ ਨਦੀ 'ਚ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ, ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੇ ਦਾਂਡੇਲੀ ਤਾਲੁਕ ਵਿੱਚ ਇਕ 26 ਸਾਲਾ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ 6 ਸਾਲ ਦੇ ਅਪਾਹਜ ਪੁੱਤਰ ਨੂੰ ਮਗਰਮੱਛ ਨਾਲ ਭਰੀ ਨਦੀ ਵਿੱਚ ਸੁੱਟ ਦਿੱਤਾ।
ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਖਬਰ ਮੁਤਾਬਕ ਕਰਨਾਟਕ ਪੁਲਿਸ ਨੇ ਦੱਸਿਆ ਕਿ ਜੋੜਾ ਆਪਣੇ ਵੱਡੇ ਬੇਟੇ ਦੀ ਹਾਲਤ ਨੂੰ ਲੈ ਕੇ ਅਕਸਰ ਆਪਸ ਵਿੱਚ ਲੜਦਾ ਰਹਿੰਦਾ ਸੀ। ਉਹ ਜਨਮ ਤੋਂ ਹੀ ਬੋਲ ਨਹੀਂ ਸਕਦਾ ਸੀ। ਉਸ ਦਾ ਦੋ ਸਾਲ ਦਾ ਇੱਕ ਹੋਰ ਬੇਟਾ ਵੀ ਹੈ। ਉਸ ਨੇ ਦੱਸਿਆ ਕਿ ਸਾਵਿਤਰੀ ਅਤੇ ਰਵੀ ਕੁਮਾਰ ਆਪਣੇ ਵੱਡੇ ਬੇਟੇ ਦੀ ਅਪੰਗਤਾ ਨੂੰ ਲੈ ਕੇ ਅਕਸਰ ਨਾਲ ਝਗੜਾ ਕਰਦੇ ਸੀ ਅਤੇ ਪਤੀ, ਪਤਨੀ ਨੂੰ ਸਵਾਲ ਕਰਦਾ ਸੀ ਕਿ ਉਸ ਨੇ ਅਜਿਹੇ ਬੱਚੇ ਨੂੰ ਜਨਮ ਕਿਉਂ ਦਿੱਤਾ।
ਕਈ ਵਾਰ ਉਹ ਗੁੱਸੇ ਵਿਚ ਕਥਿਤ ਤੌਰ 'ਤੇ 'ਬੱਚੇ ਨੂੰ ਸੁੱਟ ਦੇਣ' ਬਾਰੇ ਵੀ ਕਹਿ ਦਿੰਦਾ ਸੀ। ਪੁਲਿਸ ਮੁਤਾਬਕ ਪਿਛਲੇ ਸ਼ਨੀਵਾਰ ਨੂੰ ਇਸੇ ਗੱਲ ਨੂੰ ਲੈ ਕੇ ਸਾਵਿਤਰੀ ਦਾ ਆਪਣੇ ਪਤੀ ਨਾਲ ਫਿਰ ਝਗੜਾ ਹੋ ਗਿਆ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਆਪਣੇ ਵੱਡੇ ਬੇਟੇ ਨੂੰ ਕਥਿਤ ਤੌਰ 'ਤੇ ਮਗਰਮੱਛਾਂ ਨਾਲ ਭਰੀ ਨਦੀ 'ਚ ਸੁੱਟ ਦਿੱਤਾ। ਹਾਲਾਂਕਿ, ਗੁਆਂਢੀਆਂ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਦੋਂ ਤੱਕ ਪੁਲਿਸ ਮੌਕੇ 'ਤੇ ਪਹੁੰਚੀ, ਬਹੁਤ ਦੇਰ ਹੋ ਚੁੱਕੀ ਸੀ। ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਨੂੰ ਬਚਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਪਰ ਹਨੇਰਾ ਹੋਣ ਕਾਰਨ ਪੁਲਿਸ ਬੱਚੇ ਨੂੰ ਨਹੀਂ ਲੱਭ ਸਕੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਲਾਸ਼ ਐਤਵਾਰ ਸਵੇਰੇ ਮਿਲੀ। ਉਸ ਦੇ ਸਰੀਰ 'ਤੇ ਗੰਭੀਰ ਸੱਟਾਂ, ਦੰਦਾਂ ਦੇ ਨਿਸ਼ਾਨ ਸਨ ਅਤੇ ਉਸ ਦਾ ਇਕ ਹੱਥ ਗਾਇਬ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮਗਰਮੱਛਾਂ ਨੇ ਬੱਚੇ ਨੂੰ ਮਾਰਿਆ ਸੀ। ਪੁਲਿਸ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰਕੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)